ਮਿਲਾਨ ਕੌਸਲੇਟ ਦੁਆਰਾ ਸ਼੍ਰੀ ਦੁਰਗਿਆਣਾ ਮੰਦਿਰ ਕਾਸਤਲਵੇਰਦੇ (ਕਰੇਮੋਨਾ) ਵਿਖੇ ਪਾਸਪੋਰਟ ਕੈੰਪ ਲਗਾਇਆ

ਪੰਜਾਬ ਅਤੇ ਪੰਜਾਬੀਅਤ

ਕਰੇਮੋਨਾ (ਇਟਲੀ)15( ਸਤੰਬਰ)ਇੰਡੀਅਨ ਕੌਸਲਟ ਜਨਰਲ ਮਿਲਾਨ ਦੁਆਰਾ ਨੌਰਥ ਇਟਲੀ ਚ ਲਗਾਏ ਜਾ ਰਹੇ ਪਾਸਪੋਰਟ ਕੈਂਪਜ ਦੀ ਲੜੀ ਤਹਿਤ ਬੀਤੇ ਦਿਨ ਸ਼੍ਰੀ ਦੁਰਗਿਆਣਾ ਮੰਦਿਰ ਕਾਸਤਲਵੇਰਦੇ (ਕਰੇਮੋਨਾ) ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਲੱਗਭਗ 160 ਭਾਰਤੀ ਪਾਸਪੋਰਟ ਹੋਲਡਰਾਂ ਨੇ ਪਾਸਪੋਰਟ ਨਵਿਆਉਣ ਅਤੇ ਓ ਸੀ ਆਈਜ ਨਾਲ਼ ਸਬੰਧਿਤ ਵੱਖ ਵੱਖ ਪ੍ਰਕਿਰਿਆਵਾਂ ਦੀ ਸਹੂਲਤ ਪ੍ਰਾਪਤ ਕੀਤੀ।ਇਸ ਮੌਕੇ 75 ਤਿਆਰ ਪਾਸਪੋਰਟ ਤਕਸੀਮ ਕੀਤੇ ਗਏ।

ਕੈਂਪ ਦੌਰਾਨ ਮਿਲਾਨ ਅੰਬੈਸੀ ਦੇ ਕੌਸਲਰ ਜਨਰਲ ਸ਼੍ਰੀ ਬੀਨੋਈ ਜਾਰਜ ਅਤੇ ਕੌਸਲਰ ਸ਼੍ਰੀ ਰਾਜੇਸ਼ ਭਾਟੀਆ ਸਮੇਤ ਬਾਕੀ ਸਟਾਫ ਮੈੰਬਰ ਵਿਸ਼ੇਸ਼ ਤੌਰ ਤੇ ਪਹੁੰਚੇ।ਸਮਾਪਤੀ ਤੇ ਪ੍ਰਬੰਧਕਾਂ ਦੁਆਰਾ ਅੰਬੈਸੀ ਸਟਾਫ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਦੱਸਣਯੋਗ ਹੈ ਕਿ ਮਿਲਾਨ ਅੰਬੈਸੀ ਦੁਆਰਾ ਇਟਲੀ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹੂਲਤਾ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ਼ ਨਾਰਥ ਇਟਲੀ ਚ ਪਿਛਲੇ ਕੁੱਝ ਸਾਲਾਂ ਤੋਂ ਇਟਲੀ ਦੇ ਵੱਖ ਵੱਖ ਇਲਾਕਿਆਂ ਚ ਅਨੇਕਾਂ ਕੈੰਪ ਲਗਾਏ ਜਾ ਚੁੱਕੇ ਹਨ ਜਿਨਾਂ੍ਹ ਦਾ ਇੱਥੇ ਰਹਿੰਦੇ ਭਾਰਤੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ। ਕੈਂਪ ਲਈ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਤੇ ਆਹਦੇਦਾਰਾਂ ਸਮੇਤ ਸ਼੍ਰੀ ਸੰਜੀਵ ਗੋਲਡੀ ਖਮਾਣੋ,ਕ੍ਰਿਸ਼ਨਾ ਟਰੈਵਲਜ, ਪ੍ਰਾਇਮ ਸਟੂਡੀਓ, ਅਖਿਲ,ਸਾਹਿਲ, ਰਣਦੀਪ,ਸ਼੍ਰੀ ਕ੍ਰਿਸ਼ਨ ਕੁਮਾਰ ਸੋਨੂ ਆਦਿ ਦੁਆਰਾ ਵਡਮੁੱਲਾ ਸਹਿਯੋਗ ਦਿੱਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares