ਮਿਡ ਡੇ ਮੀਲ ਵਰਕਰਜ਼ ਵੱਲੋਂ 14 ਸਤੰਬਰ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ

ਪੰਜਾਬ ਅਤੇ ਪੰਜਾਬੀਅਤ

ਮਿਡ ਡੇ ਮੀਲ ਵਰਕਰਜ਼ ਵੱਲੋਂ 14 ਸਤੰਬਰ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ
ਫਿਲੌਰ, 8 ਸਤੰਬਰ (ਹਰਜਿੰਦਰ ਕੌਰ ਖ਼ਾਲਸਾ)- ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਰੁੜਕਾ ਦੀ ਅਗਵਾਈ ਹੇਠ ਰੁੜਕਾ ਕਲਾਂ ਵਿਖੇ ਕੀਤੀ ਗਈ। ਯੂਨੀਅਨ ਦੀ ਜ਼ਿਲ੍ਹਾ ਸਕੱਤਰ ਸ੍ਰੀਮਤੀ ਜਸਵਿੰਦਰ ਕੌਰ ਟਾਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਨਾਲ ਵਾਰ ਵਾਰ ਵਾਅਦਾ ਕਰਕੇ ਹਾਲੇ ਤੱਕ ਮਾਣ ਭੱਤੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ। ਜਿਸ ਕਾਰਨ ਇਨ੍ਹਾਂ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਅਗਸਤ ਮਹੀਨੇ ਦੌਰਾਨ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ, ਪਰ ਹਾਲੇ ਤੱਕ ਸਰਕਾਰ ਨੇ ਜਥੇਬੰਦੀ ਨੂੰ ਗੱਲਬਾਤ ਲਈ ਕੋਈ ਵੀ ਸੱਦਾ ਪੱਤਰ ਨਹੀਂ ਭੇਜਿਆ। ਜਿਸ ਦੇ ਰੋਸ ਵਜੋਂ ਹੁਣ ਮਿਡ ਡੇ ਮੀਲ ਵਰਕਰ ਪੀ.ਐੱਸ.ਐੱਸ.ਐਫ. ਨਾਲ ਮਿਲ ਕੇ ਸਾਂਝਾ ਸੰਘਰਸ਼ ਸ਼ੁਰੂ ਕਰਨਗੇ। ਚੌਦਾਂ ਸਤੰਬਰ ਚਲੋ ਜਲੰਧਰ ਦੇ ਬੈਨਰ ਹੇਠ ਹੋ ਰਹੀ ਸੂਬਾਈ ਰੈਲੀ ਵਿੱਚ ਜ਼ਿਲ੍ਹਾ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਮਿਡ ਡੇ ਮੀਲ ਵਰਕਰ ਵਰਕਰ ਨਕੋਦਰ, ਸ਼ਾਹਕੋਟ, ਨੂਰਮਹਿਲ, ਗੁਰਾਇਆ, ਆਦਮਪੁਰ, ਭੋਗਪੁਰ ਅਤੇ ਜਲੰਧਰ ਸ਼ਹਿਰ ਤੋਂ ਭਾਗ ਲੈਣਗੇ। ਇਸ ਮੌਕੇ ਮੰਗ ਕੀਤੀ ਗਈ ਕਿ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਹਰ ਪੰਦਰਾਂ ਬੱਚਿਆਂ ਪਿੱਛੇ ਇੱਕ ਮਿਡ ਡੇ ਮੀਲ ਵਰਕਰ ਦਿੱਤਾ ਜਾਵੇ, ਸਾਲ ਵਿੱਚ ਵਰਕਰਾਂ ਨੂੰ ਦੋ ਵਰਦੀਆਂ ਦਿੱਤੀਆਂ ਜਾਣ, ਪੰਜ ਲੱਖ ਤੱਕ ਦਾ ਬੀਮਾ ਮੁਫ਼ਤ ਕੀਤਾ ਜਾਵੇ, ਵਰਕਰਾਂ ਤੋਂ ਮਿਡ ਡੇ ਮੀਲ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਜਬਰੀ ਨਾ ਲਿਆ ਜਾਵੇ, ਜਦੋਂ ਤੱਕ ਵਰਕਰ ਪੱਕੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੈਂਤੀ ਸੌ ਰੁਪਏ ਮਹੀਨਾ ਹਰਿਆਣੇ ਵਾਂਗ ਦਿੱਤਾ ਜਾਵੇ ਇਸ ਮੌਕੇ ਬਲਵੀਰ ਕੌਰ, ਕਸ਼ਮੀਰ ਕੌਰ ਢੇਸੀ, ਜਸਵਿੰਦਰ ਕੌਰ, ਪ੍ਰਵੀਨ ਕੌਰ, ਵਿੱਦਿਆ, ਸੁਰਿੰਦਰ ਕੌਰ, ਮੀਨਾ ਕੁਮਾਰੀ, ਜੋਗਿੰਦਰ ਕੌਰ, ਹਰਜੀਤ ਕੌਰ, ਮਮਤਾ, ਰਮਨਦੀਪ ਕੌਰ, ਰਜਨੀ ਬਾਲਾ, ਸੁਰਿੰਦਰ ਕੌਰ, ਪ੍ਰਵੀਨ ਬਾਲਾ, ਸਵੀਟੀ ਤੱਖਰ ਤੋਂ ਇਲਾਵਾ ਭਰਾਤਰੀ ਤੌਰ ਤੇ ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਕੌੜਾ, ਜਸਵੀਰ ਸਿੰਘ ਨਗਰ ਅਤੇ ਕੁਲਦੀਪ ਸਿੰਘ ਵਾਲੀਆ ਹਾਜ਼ਰ ਸਨ।

ਜਾਣਕਾਰੀ ਦਿੰਦੇ ਹੋਏ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares