ਮਾਰਕਿਟ ਵਿਚ ਕਈ ਅਜਿਹੇ ਯੰਤਰ ਮੋਜੂਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ

ਪੰਜਾਬ ਅਤੇ ਪੰਜਾਬੀਅਤ

ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹਨ ਪਰ ਕਈ ਅਜਿਹੇ ਤਰੀਕੇ ਵੀ ਹਨ ਜਿਸ ਨਾਲ ਬਿਜਲੀ ਦਾ ਬਿੱਲ ਕਈ ਗੁਣਾਂ ਘਟਾਇਆ ਜਾ ਸਕਦਾ ਹੈ।ਮਾਰਕਿਟ ਵਿਚ ਕਈ ਅਜਿਹੇ ਯੰਤਰ ਮੋਜੂਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ,

ਜਿਸ ਤਰਾਂ ਸੋਲਰ ਵਾਟਰ ਹੀਟਰ, ਸਟਰੀਟ ਲਾਈਟਸ, ਰੋਡ ਬਲਿੰਕਰਜ਼, ਗਾਰਡਨ ਲਾਈਟਸ, ਸੋਲਰ ਕੁਕਰ ਤੇ ਸੋਲਰ ਲਾਲਟੈਨ ਤਾਂ ਕਾਫ਼ੀ ਸਮੇਂ ਤੋਂ ਵਰਤੋਂ ਵਿੱਚ ਆ ਕੇ ਬਿਜਲੀ ਦੀ ਬੱਚਤ ਕਰ ਹੀ ਰਹੇ ਹਨ। ਇਸੇ ਤਰਾਂ ਹੀ ਐਲੂਮੀਨੀਅਮ ਫਰੇਮ ਵਾਲੇ ਪੌਲੀ ਕ੍ਰਿਸਟੇਲਾਈਨ ਸਿਲੀਕੌਨ ਸੋਲਰ ਸੈੱਲ ਅੱਜਕੱਲ੍ਹ ਸਰਕਾਰੀ ਤੇ ਗ਼ੈਰ-ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉਪਰ ਲੱਗੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸੋਲਰ ਪੈਨਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਪੈਨਲ 3 ਤੋਂ ਲੈ ਕੇ 250 ਵਾਟ ਵਿੱਚ 25 ਸਾਲ ਦੀ ਵਾਰੰਟੀ ਨਾਲ ਮਿਲਦੇ ਹਨ। ਇਹ ਪੈਨਲ ਸੂਰਜੀ ਊਰਜਾ ਨੂੰ ਇਕੱਠੀ ਕਰਕੇ ਬਿਜਲੀ ਪੈਦਾ ਕਰਦੇ ਹਨ। ਘਰ ਵਿੱਚ ਵਰਤੋਂ ਲਈ ਘੱਟੋ-ਘੱਟ 100-100 ਵਾਟ ਦੇ ਕਈ ਪੈਨਲਾਂ ਦੀ ਲੋੜ ਹੁੰਦੀ ਹੈ। ਸੋਲਰ ਪਾਵਰ ਰਾਹੀਂ ਹੁਣ ਪੈਟਰੋਲ ਪੰਪਾਂ ’ਤੇ ਬਿਜਲੀ ਪੈਦਾ ਕਰ ਕੇ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ।

ਸੋਲਰ ਪਾਵਰ ਪੈਦਾ ਕਰਨ ਲਈ ਕਿਸੇ ਵੀ ਖੁੱਲ੍ਹੀ ਥਾਂ ਜਾਂ ਘਰ ਦੀ ਛੱਤ ’ਤੇ, ਜਿੱਥੇ ਪੂਰੀ ਧੁੱਪ ਮਿਲਦੀ ਹੋਵੇ, 100 ਵੋਲਟ ਦੇ 4 ਸੋਲਰ ਪੈਨਲ ਲਾ ਕੇ ਸੋਲਰ ਇੰਨਵਰਟਰ ਦੀ ਸਹਾਇਤਾ ਨਾਲ 12 ਵੋਲਟ ਦੀਆਂ ਬੈਟਰੀਆਂ ਚਾਰਜ ਕਰ ਕੇ ਘਰ ਦੇ ਪੱਖੇ, ਟਿਊਬ ਲਾਈਟਸ, ਟੀਵੀ ਤੇ ਬਿਜਲੀ ਨਾਲ ਚੱਲਣ ਵਾਲੇ ਹੋਰ ਛੋਟੇ ਉਪਕਰਨ ਚਲਾਏ ਜਾ ਸਕਦੇ ਹਨ, ਜਿਸ ਨਾਲ ਹਜਾਰਾਂ ਰੁਪਏ ਆਉਣ ਵਾਲੇ ਬਿਜਲੀ ਦੇ ਬਿਲ ਨੂੰ ਘੱਟ ਕੀਤਾ ਜਾ ਸਕਦਾ ਹੈ ।

ਇਸੇ ਤਰਾਂ ਹੀ ਬਿਜਲੀ ਦੀ ਬਚਤ ਲਈ ਸਿੰਗਾਪੁਰ ਦੀ ਕੰਪਨੀ PTE ਲਿਮਿਟੇਡ ਇੰਡਿਆ ਵਿੱਚ HANS ਨਾਮ ਦਾ ​ਅਜਿਹਾ ਪਾਵਰਬੈਂਕ ਲੈ ਕੇ ਆਈ ਹੈ , ਜਿਸਦੇ ਨਾਲ ਤੁਸੀ ਘਰ ਦੀ ਲਾਇਟ, ਪੱਖੇ ਅਤੇ ਟੀਵੀ ਸਹਿਤ ਘਰ ਦੀਆਂ ਕਈ ਚੀਜਾਂ ਆਸਾਨੀ ਨਾਲ ਚਲਾ ਸਕਦੇ ਹੋ।

ਇਸ ਡਿਵਾਇਸ ਨੂੰ ਕੰਪਨੀ ਨੇ ਫਰੀ ਇਲੈਕਟ੍ਰੀਸਿਟੀ ਜਨਰੇਟਰ ਦਾ ਵੀ ਨਾਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹ ਪਾਵਰਬੈਂਕ ਸੋਲਰ ਐਨਰਜੀ ਅਤੇ ਬਿਜਲੀ ਦੋਨਾਂ ਨਾਲ ਚਾਰਜ ਹੋ ਸਕੇਗਾ । ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ੍ਰੀ ‘ਚ ਬਿਜਲੀ ਦੇਣ ‘ਚ ਸਮਰਥ ਹੈ।ਸੋਲਰ ਸਿਸਟਮ ਲਾ ਕੇ ਪੈਸੇ ਤੇ ਬਿਜਲੀ, ਦੋਵਾਂ ਦੀ ਬੱਚਤ ਕੀਤੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares