ਮਾਤਾ ਹਰਬੰਸ ਕੌਰ ਦੇ ਅਕਾਲ ਚਲਾਣੇ ‘ਤੇ ਮਿਨਹਾਸ ਪਰਿਵਾਰ ਨੂੰ ਭਾਰੀ ਸਦਮਾ

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ, 15 ਅਕਤੂਬਰ ( ਰਾਜ ਗੋਗਨਾ )— ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸਾਹਿੱਤਕ ਸਖਸ਼ੀਅਤ, ਪੱਤਰਕਾਰ ਅਤੇ ਰੇਡੀਓ ਹੋਸਟ ਸ. ਸੰਤੋਖ ਸਿੰਘ ਮਿਨਹਾਸ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਹਰਬੰਸ ਕੌਰ ਮਿਨਹਾਸ (ਪਤਨੀ ਸਵ: ਸ. ਇੰਦਰਜੀਤ ਸਿੰਘ ਮਿਨਹਾਸ) 13 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ 91 ਸਾਲ ਸੀ ਅਤੇ ਪਿਛਲਾ ਪਿੰਡ ਕੋਟਕਪੂਰਾ, ਜਿਲਾ ਫਰੀਦਕੋਟ ਤੋਂ ਸਨ।

ਉਹ ਬਹੁਤ ਲੰਮੇ ਸਮੇਂ ਤੋਂ ਫਰਿਜ਼ਨੋ ਰਹਿ ਰਹੇ ਸਨ। ਉਹ ਬਹੁਤ ਹੀ ਨਿੱਘੇ ਅਤੇ ਗੁਰਮੁੱਖ ਸੁਭਾਅ ਦੇ ਮਾਲਕ ਸਨ। ਜੋ ਆਪਣੇ ਪਿੱਛੇ ਪਰਿਵਾਰ ਦੀ ਇਕ ਵੱਡੀ ਹੱਸਦੀ-ਖੇਡਦੀ ਫੁੱਲਬਾੜੀ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸੰਸਕਾਰ 19 ਅਕਤੂਬਰ 2019, ਦਿਨ ਸ਼ਨੀਵਾਰ ਨੂੰ ‘ਸ਼ਾਂਤ ਭਵਨ ਫਿਊਨਰਲ ਹੋਮ’ ਫਰਿਜ਼ਨੋ ਵਿਖੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗਾ।

ਜਿਸ ਦਾ ਪਤਾ: 4800 E. Clayton Ave, Fowler, CA-93625 ਹੈ। ਇਸ ਉਪਰੰਤ ਅੰਤਮ ਅਰਦਾਸ ‘ਗੁਰਦੁਆਰਾ ਸਿੰਘ ਸਭਾ’ ਫਰਿਜ਼ਨੋ ਵਿਖੇ 2 ਵਜ਼ੇ ਤੋਂ 3 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ: 4827 N. Parkway Drive, Fresno, CA 93722 ਹੈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਸਪੁੱਤਰਾਂ ਨਾਲ ਸੰਪਰਕ ਕਰਨ ਲਈ ਫੋਨ ਕਰ ਸਕਦੇ ਹੋ।

ਜਿੰਨਾਂ ਵਿੱਚ ਸ. ਸੰਤੋਖ ਸਿੰਘ ਮਿਨਹਾਸ (559) 283-6376, ਸ. ਪਰਦੀਪ ਸਿੰਘ ਮਿਨਹਾਸ (559) 575-3365, ਸ. ਤਰਲੋਕ ਸਿੰਘ ਮਿਨਹਾਸ (559) 790-8863 ਜਾਂ ਉਨ੍ਹਾਂ ਦੇ ਜਵਾਈ ਸ. ਨਿਰਮਲ ਗਿੱਲ ਧਨੋਲਾ: 559 270 9880 ਨਾਲ ਗੱਲ ਕਰ ਸਕਦੇ ਹੋ.

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares