ਮਾਛੀਵਾੜਾ ਦੀ ਸਬ ਡਵੀਜ਼ਨ ਸਮਰਾਲਾ ‘ਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਜ਼ਬਰਦਸਤ ਹੰਗਾਮਾ

ਪੰਜਾਬ ਅਤੇ ਪੰਜਾਬੀਅਤ

ਅੱਜ ਤੋਂ 10 ਦਿਨਾਂ ਲਈ ਸ਼ੁਰੂ ਹੋਈ ਕਿਸਾਨਾਂ ਦੀ ਹੜਤਾਲ ਦੌਰਾਨ ਸ਼ੁੱਕਰਵਾਰ ਨੂੰ ਮਾਛੀਵਾੜਾ ਦੀ ਸਬ ਡਵੀਜ਼ਨ ਸਮਰਾਲਾ ‘ਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਜ਼ਬਰਦਸਤ ਹੰਗਾਮਾ ਕਰ ਦਿੱਤਾ।

ਹੜਤਾਲ ਕਰ ਰਹੇ ਰਾਜੇਵਾਲ ਯੂਨੀਅਨ ਦੇ ਕਿਸਾਨਾਂ ਨੇ ਸ਼ਹਿਰ ‘ਚ ਦੁੱਧ ਲੈ ਕੇ ਆਏ ਦੋਧੀਆਂ ਦਾ ਦੁੱਧ ਜ਼ਬਰਦਸਤੀ ਰੋੜ੍ਹ ਦਿੱਤਾ ਅਤੇ ਕਈ ਕਿਸਾਨਾਂ ਦੀਆਂ ਸਬਜ਼ੀਆਂ ਵੀ ਪਸ਼ੂਆਂ ਨੂੰ ਪਾ ਦਿੱਤੀਆਂ, ਜਿਸ ਤੋਂ ਬਾਅਦ ਹਾਲਾਤ ਕਾਫੀ ਖਰਾਬ ਹੋ ਗਏ।

ਮੌਕੇ ‘ਤੇ ਡੀ. ਐੱਸ. ਪੀ. ਸਮਰਾਲਾ ਅਤੇ ਐੱਸ. ਐੱਚ. ਓ. ਮਾਛੀਵਾੜਾ ਨੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਜ਼ਬਰਦਸਤੀ ਕਰ ਰਹੇ ਕਿਸਾਨਾਂ ਨੂੰ ਰੋਕਿਆ।

ਫਿਲਹਾਲ ਹਾਲਾਤ ਨੂੰ ਦੇਖਦੇ ਹੋਏ ਇਲਾਕੇ ‘ਚ ਡੇਅਰੀਆਂ ਦੇ ਬਾਹਰ ਪੁਲਸ ਫੋਰਸ ਲਾ ਦਿੱਤੀ ਗਈ ਹੈ ਅਤੇ ਪੁਲਸ ਵਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਕਿਸਾਨ ਕਿਸੇ ਨੂੰ ਦੁੱਧ ਜਾਂ ਸਬਜ਼ੀਆਂ ਵੇਚਣ ‘ਤੇ ਉਸ ਨਾਲ ਜ਼ਬਰਦਸਤੀ ਕਰੇਗਾ ਤਾਂ ਉਸ ਨੂੰ ਪੁਲਸ ਹਿਰਾਸਤ ‘ਚ ਲਿਆ ਜਾਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares