ਮਹੰਤ ਸੇਵਾ ਦਾਸ ਜੀ ਵੱਲੋਂ ਰੁੜਕਾ ਕਲਾਂ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 11 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਰੁੜਕਾ ਕਲਾਂ ਦੀ ਪੱਤੀ ਰਾਵਲ ਕੀ ਵਿਖੇ ਇੰਟਰਲਾਕ ਟਾਈਲਾਂ ਲਗਵਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਜਿਸਦਾ ਉਦਘਾਟਨ ਮਹੰਤ ਸੇਵਾ ਦਾਸ ਜੀ ਗੱਦੀ ਨਸ਼ੀਨ ਡੇਰਾ ਬਾਬਾ ਭਾਈ ਸਾਧੂ ਜੀ ਰੁੜਕਾ ਕਲਾਂ ਵੱਲੋਂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਲਜੀਤ ਕੁਮਾਰ ਰਿੰਦੀ ਮੈਂਬਰ ਬਲਾਕ ਸੰਮਤੀ ਨੇ ਕਿਹਾ ਕਿ ਇਨ੍ਹਾਂ ਗਲੀਆਂ ਦਾ ਨਿਰਮਾਣ ਮਨਰੇਗਾ ਸਕੀਮ ਦੇ ਤਹਿਤ ਕੀਤਾ ਜਾਵੇਗਾ। ਸਹੀ ਜਾਣਕਾਰੀ ਦੀ ਘਾਟ ਦੇ ਕਾਰਣ ਰੁੜਕਾ ਕਲਾਂ ਦੀਆਂ ਕਾਫੀ ਗਲੀਆਂ ਪਿੰਡ ਵਾਸੀਆਂ ਵੱਲੋਂ ਖ਼ੁਦ ਆਪਣੇ ਕੋਲੋਂ ਰੁਪਈਏ ਖ਼ਰਚ ਕੇ ਬਣਾਈਆ ਸਨ। ਪਰ ਗਲੀਆਂ, ਨਾਲੀਆਂ ਅਤੇ ਹੋਰ ਵੱਡੇ ਕੰਮ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਹਨ, ਜਿਨ੍ਹਾਂ ਲਈ ਸਰਕਾਰ ਵੱਲੋਂ ਸਮੇਂ ਸਮੇਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਕਾਲਾ ਅਤੇ ਸ਼ਿੰਦਾ ਬੀ.ਏ. ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਦਲਜੀਤ ਕੁਮਾਰ ਰਿੰਦੀ ਬਲਾਕ ਸੰਮਤੀ ਮੈਂਬਰ ਦਾ ਗਲੀਆਂ ਦੇ ਕੰਮਾਂ ਨੂੰ ਸ਼ੁਰੂ ਕਰਨ ਦੇ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਮਹੰਤ ਸੇਵਾ ਦਾਸ ਜੀ ਗੱਦੀ ਨਸ਼ੀਨ ਡੇਰਾ ਬਾਬਾ ਭਾਈ ਸਾਧੂ ਜੀ, ਕੁਲਵਿੰਦਰ ਸਿੰਘ ਕਾਲਾ, ਸ਼ਿੰਦਾ ਬੀ.ਏ., ਵਾਈ.ਐਫ.ਸੀ. ਤੋਂ ਰਾਜੀਵ ਰਤਨ ਟੋਨੀ, ਰਣਜੀਤ ਸਿੰਘ ਰਾਣਾ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਡਾ. ਗੁਰਦੀਪ ਸਿੰਘ ਖ਼ਾਲਸਾ, ਡਾ. ਲੇਖਰਾਮ ਲਵਲੀ, ਤਰਲੋਕ ਸਿੰਘ ਸੰਧੂ, ਜੀਤ ਸਿੰਘ ਲੰਬੜਦਾਰ, ਬੂਟਾਰਾਮ ਘਈ, ਜੀਵਨ ਲਾਲ ਸਾਬਕਾ ਪੰਚ, ਹਰਜੀਤ ਤਲਵਾੜ, ਜਗਦੀਪ ਸਿੰਘ, ਦਵਿੰਦਰ ਸਿੰਘ ਖ਼ਾਲਸਾ, ਗੁਰਿੰਦਰ ਸਿੰਘ ਸੰਧੂ, ਸੋਢੀ ਰਾਮ, ਮਹਿੰਦਰ ਰਾਮ, ਕੇਵਲ ਚੰਦ, ਸਵਰਨਾ ਰਾਮ, ਗਰੀਬ ਦਾਸ, ਮਦਨ ਲਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

ਰੁੜਕਾ ਕਲਾਂ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਕਰਦੇ ਹੋਏ ਮਹੰਤ ਸੇਵਾ ਦਾਸ ਜੀ ਅਤੇ ਮੌਕੇ ਤੇ ਹਾਜ਼ਰ ਪਤਵੰਤੇ ਸੱਜਣ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares