ਮਹਾਤਮਾ ਗਾਂਧੀ ਨੇ ਅਹਿੰਸਾ ਨਾਲ ਆਜ਼ਾਦੀ ਦੀ ਲੜਾਈ ਲੜਕੇ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਅਜਿਹੇ ਯੁੱਗਪੁਰਸ਼ ਦੁਨੀਆਂ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ :-ਮੈਡਮ ਰੀਨਤ ਸੰਧੂ

ਪੰਜਾਬ ਅਤੇ ਪੰਜਾਬੀਅਤ

*ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਫਿਰੈਂਸੇ ਬਣਿਆ ਵਿਸੇਸ ਮਹਾਤਮਾ ਗਾਂਧੀ ਪੁੱਲ*

ਰੋਮ ਇਟਲੀ (ਕੈਂਥ) ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਅਤੇ ਗਾਂਧੀਵਾਦੀ ਲੋਕਾਂ ਵੱਲੋਂ ਵਿਸ਼ੇਸ਼ ਸਮਾਰੋਹਾਂ ਰਾਹੀਂ ਗਾਂਧੀ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ।

ਇਟਲੀ ਵਿੱਚ ਵੀ ਮਹਾਤਮਾਂ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਕਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤੇ ਗਏ। ਜਿਹਨਾਂ ਵਿੱਚ ਇਟਾਲੀਅਨ ਸੇਨੇਟ ਵਿਖੇ ਵਿਸ਼ੇਸ਼ ਸਮਾਗਮ ਹੋਇਆ। ਸੇਨੇਟ ਸਪੀਕਰ ਮਾਨਯੋਗ ਮਰੀਆ ਏਲੀਸਾਬੇਤਾ ਅਲਬੇਰਟੀ ਕੈਸੇਲਾਤੀ ਨੇ ਮਹਾਤਮਾ ਗਾਂਧੀ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਕਿਹਾ ਕਿ ਗਾਂਧੀ ਨੇ ਦੁਨੀਆਂ ਨੂੰ ਅਮਨ ਦੇ ਰਾਹ ਤੇ ਚਲਨਾਂ ਸਿਖਾਇਆ ਅਤੇ ਉਹਨਾਂ ਦਾ ਸੰਦੇਸ਼ ਅੱਜ ਵੀ ੳਨਾ ਮਹੱਤਵਪੂਰਨ ਹੈ ਜਿਨਾ ਪਹਿਲਾਂ ਸੀ। ਇਸ ਸਮਾਰੋਹ ਨੂੰ ਸੇਨਾਤੋਰ ਪੀਅਰ ਫਰਦੀਨਾਨਦੋ ਕੈਸੀਨੀ ਪ੍ਰਧਾਨ ਇੰਟਰ-ਪਾਰਲੀਮੈਂਟ ਯੂਨੀਅਨ, ਸੇਨਾਤੋਰ ਰੋਬੇਰਟਾ ਪੀਨੋਤੀ ਪ੍ਰਧਾਨ ਇਟਲੀ ਇੰਡੀਆ ਪਾਰਲੀਮੈਂਟ ਫਰੈਂਡਸ਼ਿਪ ਗਰੁੱਪ, ਅਤੇ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ, ਨੇ ਸੰਬੋਧਿਤ ਕਰਦਿਆਂ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦੀ ਗੱਲ ਕੀਤੀ।
ਇਸ ਸਮਾਰੋਹ ਵਿੱਚ ਕਈ ਪਾਰਲਿਆਮੈਂਟ ਮੈਂਬਰਾਂ, ਰਾਜਦੂਤ ਸਾਹਿਬਾਨ ਅਤੇ ਇਟਾਲੀਅਨ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

ਮੈਡਮ ਰੀਨਤ ਸੰਧੂ ਨੇ ਆਪਣੇ ਵਿਚਾਰ ਸਾਂਝੈ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਪੂਰੀ ਦੁਨੀਆਂ ਲਈ ਵਿੱਲਖਣ ਸਖ਼ਸੀਅਤ ਸਨ ਜਿਹਨਾਂ ਕਿ ਅਹਿੰਸਾ ਨਾਲ ਆਜ਼ਾਦੀ ਦੀ ਲੜਾਈ ਲੜਕੇ ਮਿਸਾਲ ਕਾਇਮ ਕੀਤੀ ਸੀ।ਅਜਿਹੇ ਯੁੱਗਪੁਰਸ਼ ਦੁਨੀਆਂ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ। ਮਹਾਤਮਾ ਗਾਂਧੀ ਨੇ ਲੋਕਾਂ ਨੂੰ ਅਪਨੇ ਸਧਾਰਨ ਜੀਵਨ ਰਾਹੀਂ ਪ੍ਰੇਰਿਤ ਕੀਤਾ। ਪਹਿਲੀ ਵਾਰ ਮਹਿਲਾਵਾਂ ਵੀ ਘਰੋਂ ਬਾਹਰ ਨਿਕਲ ਕੇ ਅਜ਼ਾਦੀ ਦੀ ਲੜਾਈ ਲਈ ਅੱਗੇ ਆਈਆਂ।

ਏਸੇ ਤਰ੍ਹਾਂ ਹੀ ਰੋਮ ਸ਼ਹਿਰ ਵਿਖੇ ਸਥਿਤ ਗਾਂਧੀ ਚੌਂਕ ਵਿਖੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਲੋਕ, ਇਟਾਲੀਅਨ ਅਫ਼ਸਰ ਸਾਹਿਬਾਨ, ਇਟਾਲੀਅਨ ਹਿੰਦੂ ਯੂਨੀਅਨ ਅਤੇ ਵਿਵੋਨਾ ਸਕੂਲ ਵੱਲੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿਤ ਵੀਵੋਨਾ ਹਾਈ ਸਕੂਲ ਨੇ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਜਿਸ ਵਿੱਚ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ ਵੈਸ਼ਨਵ ਜਨ ਤੋਂ ਅਤੇ ਰਘੂਪਤੀ ਰਾਘਵ ਰਾਜਾ ਰਾਮ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਗਾਏ ਗਏ। ਇਸ ਮੌਕੇ ਤੇ ਸਕੂਲ ਵੀਵੋਨਾ ਨੇ ਮਹਾਤਮਾ ਗਾਂਧੀ ਚੌਂਕ ਰੋਮ ਦੀ ਭੱਵਿਖ ਵਿੱਚ ਸਾਂਭ-ਸੰਭਾਲ ਕਰਨ ਦਾ ਐਲਾਨ ਕੀਤਾ।

ਇਸ ਤਰ੍ਹਾਂ ਹੀ ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਵਿਸ਼ੇਸ਼ ਰੂਪ ਨਾਲ ਮਨਾਇਆ ਗਿਆ ਜਿਸ ਵਿੱਚ ਬਹੁ-ਗਿਣਤੀ ਲੋਕਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਮਹਾਤਮਾ ਗਾਂਧੀ ਨੂੰ ਇਕ ਪੁਲ ਸਮਰਪਿਤ ਕੀਤਾ ਗਿਆ। ਫਿਰੈਂਸੇ ਸ਼ਹਿਰ ਵਿੱਚ ਬਣਾਇਆ ਏ ਪੁਲ ਹੁਨ ਮਹਾਤਮਾ ਗਾਂਧੀ ਦੇ ਨਾਮ ਉਪੱਰ ਜਾਨਿਆ ਜਾਇਗਾ।

ਮਿਲਾਨ ਵਿਖੇ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਵਿਸੇਸ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕੌਸਲ ਜੈਨਰਲ ਬਿਨੌਏ ਜੌਰਜ, ਸਥਾਨਕ ਅਧਿਕਾਰੀ ਅਤੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਕਈ ਲੋਕ ਸ਼ਾਮਿਲ ਹੋਏ।

ਫੋਟੋ ਕੈਪਸ਼ਨ :—ਮਹਾਤਮਾ ਗਾਂਧੀ ਦੀ 150ਵੀ ਜਯੰਤੀ ਨੂੰ ਸਮਰਪਿਤ ਇਟਲੀ ਵਿਖੇ ਹੋਏ ਸਮਾਗਮਾਂ ਦੀ ਝਲਕ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares