ਮਨੂੰਵਾਦੀ ਭਾਰਤੀ ਸਰਕਾਰ ਦੇ ਖਿਲਾਫ ਫਰਾਂਸ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਮੰਦਿਰ ਢਹਿ-ਢੇਰੀ ਕਰਨ ਦੇ ਰੋਹ ਵਜੋਂ ਆਈਫਲ ਟਾਵਰ ਪੈਰਿਸ ਵਿਖੇ ਕੀਤਾ ਰੋਸ ਮੁਜਾਹਰਾ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ)ਬੀਤੇ ਕਾਫ਼ੀ ਦਿਨਾਂ ਤੋਂ ਦਿੱਲੀ ਵਿਖੇ ਸਥਿਤ ਸਤਿਗੁਰੂ ਰਵਿਦਾਸ ਮਹਾਰਾਜ ਇਤਿਹਾਸਕ ਮੰਦਿਰ ਮਨੂੰਵਾਦੀ ਹਾਕਮ ਧਿਰਾਂ ਵੱਲੋਂ ਢਹਿ-ਢੇਰੀ ਕਰਨ ਦੇ ਰੋਸ ਵਜੋਂ ਵਿਸ਼ਾਲ ਰੋਸ ਮੁਜਾਹਰਾ ਫਰਾਂਸ ਦੇ ਵਿਸ਼ਵ ਪ੍ਰਸਿੱਧ ਆਈਫਲ ਟਾਵਰ ਪੈਰਿਸ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਮਹਾਨ ਉਪਰਾਲੇ ਸਦਕਾ ,ਭਗਵਾਨ ਵਾਲਮੀਕ ਸਭਾ ਪੈਰਿਸ ,ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਲੋਮੀਨਲ ,ਗੁਰਦੁਅਰਾ ਸਿੰਘ ਸਭਾ ਬੋਬੀਨੀ ,ਬਸਪਾ ਸੁਪੋਰਟਰ ਫਰਾਂਸ ,ਡਾਕਟਰ ਅੰਬੇਡਕਰ ਇੰਟਰਨੈਸ਼ਨਲ ਫੇਡਰੇਸ਼ਨ ਫਰਾਂਸ ਅਤੇ ਹੋਰ ਵੱਖ ਵੱਖ ਸਮਾਜਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਵਲੋਂ ਗੁਰੂ ਜੀ ਦੇ ਸਥਾਨ ਨੂੰ ਢਿਹ ਢਹਿ-ਢੇਰੀ ਕਰਨ ਦੀ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਗਈ ।

ਇਸ ਰੋਸ ਮੁਜਾਹਰੇ ਵਿੱਚ ਭਗਵਾਨ ਵਾਲਮਿਕ ਸਭਾ ਵਲੋਂ ਪ੍ਰਧਾਨ ਸੁਰਿੰਦਰ ਕੁਮਾਰ ,ਨਿਰਮਲ ਸਹੋਤਾ ਅਤੇ ਸਮੂਹ ਮੈਬਰਾਂ ਨਾਲ ਹਾਜਰੀ ਲਗਵਾਈ ਅਤੇ ਭਗਵਾਨ ਵਾਲਮੀਕ ਵਾਰੇ ਗ਼ਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਸੀਰੀਅਲ ਬੰਦ ਕਾਰਨ ਦੀ ਮੰਗ ਕੀਤੀ ਗਈ ,ਬਲੋਮੀਨਲ ਗੁਰਦੁਆਰਾ ਸਾਹਿਬ ਤੋਂ ਰਾਮ ਲਾਲ ,ਬਲਵੀਰ ਮੌਲੀ ਅਤੇ ਸਾਥੀ ਲਾਖੀ ਵਲੋਂ ਮੰਦਿਰ ਨੂੰ ਢਾਹ ਢੇਰੀ ਕਰਨ ਤੇ ਦੁੱਖ ਜਾਹਿਰ ਕੀਤਾ। ਗੁਰਦਆਰਾ ਸਾਹਿਬ ਸਿੰਘ ਸਭਾ ਬੋਬੀਨੀ ਤੋਂ ਭਾਈ æਸ਼ੰਗਾਰਾ ਸਿੰਘ ਮਾਨ ,ਭਾਈ ਚੈਨ ਸਿੰਘ æਭਾਈ ਕਸ਼ਮੀਰ ਸਿੰਘ ਰਘਵੀਰ ਸਿੰਘ ,ਪਿਰਥੀਪਲ ਸਿੰਘ , ਰਾਮ ਸਿੰਘ ਵਿਰਕ ,ਪਾਲ ਸਿੰਘ ਨੇ ਸਮੂਹਕ ਤੌਰ ਤੇ ਤਿੱਖੇ ਸ਼ਖ਼ਤ ਸ਼ਬਦਾਂ ਵਿਚ ਸਰਕਾਰ ਨੀ ਨਿਖੇਧੀ ਕੀਤੀ ਅਤੇ ਅਗਲੇ ਸੰਘਰਸ਼ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ।ਭਾਈ ਹਰਵਿੰਦਰ ਸਿੰਘ ਜ੍ਰਰਮਨੀ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੱਤਾ।

ਬਸਪਾ ਸੁਪੋਟਰਜ਼ ਫਰਾਂਸ ਦੇ ਮਿਸ਼ਨਰੀ ਵਰਕਰ ਰਜਤ ਮੱਲ ,ਬਿੱਟੂ ਬੰਗੜ ,ਹਰਬੰਸ ਮੱਲ ਅਤੇ ਸੋਨੂ ਨੇ ਵਿਚਾਰ ਰੱਖੇ।ਸਾਰੀਆਂ ਨੇ ਕਿਹਾ ਕਿ ਦੇਸ਼ ਵਿਚ ਰਾਜਨੀਤਕ ਸਤਾ ਪ੍ਰਾਪਤੀ ਤੋਂ ਬਿਨਾ ਆਪਣੇ ਧਾਰਮਿਕ ਸਥਾਨ ਨੂੰ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ,ਬੇਟੀ ਕਿਰਨ ਅਤੇ ਸ਼੍ਰੀਮਤੀ ਨਿਦਰ ਰਲ੍ਹ ਵਲੋਂ ਅੰਗਰੇਜੀ ਅਤੇ ਫਰੈੰਚ ਭਾਸ਼ਾ ਵਿਚ ਵਿਸ਼ਧਾਰਾ ਨਾਲ ਦੇਸ਼ ਵਿਚ ਧਾਰਮਿਕ ਘਟ ਗਿਣਤੀਆਂ ਤੇ ਹੋ ਰਹੇ ਸਰਕਾਰੀ ਜ਼ੁਲਮ ਦੀ ਦਾਸਤਾਨ ਵਿਆਨ ਕੀਤੀ ਗਈ।


ਹਰਵਿੰਦਰ ਸਹਿਗਲ ,ਦਰਸ਼ਨ ਰਾਮ , ਰਾਜ ਕੌਲ ,ਜਸਪਾਲ ਸਿੰਘ ਅਤੇ ਸ਼ਸ਼ੀ ਪਾਲ ਨੇ ਸੰਤ ਸਮਾਜ ਦੇ ਮਹਾਪੁਰਸ਼ਾ ਦੁਆਰਾ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਅਤੇ ਉਹਨਾਂ ਦਾ ਤਨ ਮਨ ਧਨ ਨਾਲ ਸਹਿਯੋਗ ਕਰਨ ਦਾ ਵਾਆਦਾ ਕੀਤਾ ।ਬਹੁਜਨ ਸਮਾਜ ਦੇ ਮਿਸ਼ਨਰੀ ਸਾਥੀ ਦੇਵ ਪਾਲ ਪੱਦੀ ਖਾਲਸਾ ਨੇ ਬੁਹਤ ਹੀ ਵਿਸਥਾਰ ਸਹਿਤ ਦਿੱਲੀ ਤੁਗਲਕਾਬਾਦ ਘਟਨਾ ਦੀ ਜਾਣਕਾਰੀ ਦਿਤੀ ਅਤੇ ਇਸ ਇਤਿਹਾਸਕ ਸਥਾਨ ਨੂੰ ਜਲਦੀ ਬਹੁਜਨ ਸਮਾਜ ਦੇ ਸਪੁਰਦ ਕਰਨ ਦੀ ਮੰਗ ਕੀਤੀ ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਹੋਰ ਤਿੱਖਾ ਸੰਘਰਸ਼ ਕੀਤੇ ਜਾਣ ਦੀ ਗੱਲ ਕਹੀ।

ਸ਼ਿਦਰ ਪਾਲ ਵਾਈਸ ਪ੍ਰਧਾਨ ਨੇ ਸ਼੍ਰੀ ਗੁਰੂ ਰਵਿਦਾਸ ਸਭਾ ਯੂ ਕੇ ਐਂਡ ਅਬੋਰਡ ਸਭਾ ਵਲੋਂ ਵਿਚਾਰ ਕਰਦਿਆਂ ਕਿਹਾ ਬਹੁਜਨ ਸਮਾਜ ਨੂੰ ਊਨਾ ਮੰਦਰਾਂ ਤੇ ਨਹੀਂ ਜਾਣਾ ਚਾਹੀਦਾ ਜਿਥੇ ਉਹਨਾ ਦਾ ਅਪਮਾਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਚੈਅਰਮੈਨ ਮੁਖਤਿਆਰ ਕੌਲ ਨੇ ਸਾਰੀਆਂ ਸਭਾਵਾਂ ਦਾ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਧੰਨਵਾਦ ਕੀਤਾ

ਇਸ ਰੋਸ ਮੁਜਾਹਰੇ ਨੂੰ ਨੇਪੜੇ ਚਾੜਨ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਚਮਨ ਲਾਲ æਉਪ ਪ੍ਰਧਾਨ ਦਵਿੰਦਰ ਰਲ੍ਹ , ਸਕੱਤਰ ਰੋਸ਼ਨ ਗੁਰੂ ,ਕੈਸ਼ੀਅਰ ਨਰਿੰਦਰ ਕੁਮਾਰ ,ਪਰਮਜੀਤ ਸਿੰਘ ਅਹਿਮ ਭੂਮਿਕਾ ਰਹੀ ।ਇਸ ਮੌਕੇ ਚੇਅਰਮੈਨ ਬਲਵੰਤ ਸੁੰਦਰ ,ਸਮੂਹ ਕਮੇਟੀ ਮੈਂਬਰ ਸੋਢੀ ਸਿੰਘ ,ਪਰਮਜੀਤ ਮਾਨ ,ਮੇਜਰ ਸਿੰਘ ,ਮਲਕੀਤ ਸਿੰਘ , ਲਾਲ ਸਿੰਘ , ਮੱਖਣ ਲਾਲ , ਅਮਰਜੀਤ ਜੀਤਾ ਮੋਹਿੰਦਰ ਪਾਲ ,ਅਮਰਜੀਤ ਹਾਜਿਰ ਸਨ ।ਰੋਸ ਮੁਜਾਹਰੇ ਵਿੱਚ ਦਿੱਲੀ ਕੀਤੇ ਸੰਘਰਸ਼ ਵਿੱਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares