ਮਨੁੰਵਾਦੀ ਸਰਕਾਰਾ ਕਦੇ ਵੀ ਭਾਰਤੀ ਬਹੁਜਨ ਸਮਾਜ ਦੇ ਹਿਤ ਵਿੱਚ ਨਹੀ ਸੋਚ ਸਕਦੀਆਂ ਇਸ ਲਈ ਬਹੁਜਨ ਸਮਾਜ ਨੂੰ ਇਕੱਠੇ ਹੋ ਕੇ ਰਾਜ ਸੱਤਾ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ :–ਸਰਬਜੀਤ ਵਿਰਕ

ਪੰਜਾਬ ਅਤੇ ਪੰਜਾਬੀਅਤ

ਸਤਿਗੁਰੂ ਰਵਿਦਾਸ ਮੰਦਿਰ ਦਿੱਲੀ ਨੂੰ ਢਾਹੇ ਜਾਣ ਦੀ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਵੱਲੋਂ ਤਿੱਖੀ ਨਿਖੇਧੀ

ਰੋਮ ਇਟਲੀ (ਕੈਂਥ)ਰਾਜ ਸੱਤਾ ਉਤੇ ਕਾਬਜ ਮਨੂੰਵਾਦੀ ਸਰਕਾਰਾਂ ਵਲੋ ਆਏ ਦਿਨ ਬਹੁਜਨ ਸਮਾਜ ਦੇ ਵਿਰੁੱਧ ਲਏ ਜਾਦੇ ਫੈਸਲਿਆਂ ਦਾ ਸਖਤ ਨੋਟਿਸ ਲੈਦਿਆਂ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਦੇ ਪ੍ਰਧਾਨ ਸਰਬਜੀਤ ਵਿਰਕ ਨੇ ਦਿੱਲੀ ਵਿਖੇ ਤੁਗਲਕਾਬਾਦ ਚ, ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਮੰਦਰ ਨੂੰ ਢਾਹੇ ਜਾਣ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਮਨੂੰਵਾਦੀ ਸਰਕਾਰ ਵਲੋ ਮੰਦਰ ਨੂੰ ਢਾਹੇ ਜਾਣ ਨਾਲ ਬਹੁਜਨ ਸਮਾਜ ਦੇ ਹਿਰਦੇ ਵਲੁੰਧਰੇ ਗਏ । ਇਹ ਮਨੁੰਵਾਦੀ ਸਰਕਾਰਾ ਕਦੇ ਵੀ ਭਾਰਤੀ ਬਹੁਜਨ ਸਮਾਜ ਦੇ ਲੋਕਾਂ ਦੇ ਹਿਤ ਵਿੱਚ ਨਹੀ ਸੋਚ ਸਕਦੀਆਂ ਇਸ ਲਈ ਬਹੁਜਨ ਸਮਾਜ ਨੂੰ ਇਕੱਠੇ ਹੋ ਕੇ ਰਾਜਸੱਤਾ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਚੇਅਰਮੈਨ ਸ੍ਰੀ ਗਿਆਨ ਚੰਦ ਸੂਦ ਨੇ ਪੁਰਜੋਰ ਸ਼ਬਦਾ ਚ,ਇਸ ਸਾਰੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਕੇਦਰ ਚ ਕਾਬਜ ਬੀ ਜੇ ਪੀ ਸਰਕਾਰ ਦੀਆਂ ਨਾਕਾਮੀਆਂ ਅਤੇ ਬਹੁਜਨ ਸਮਾਜ ਨੂੰ ਤਾਰਪੀਡੋ ਕਰਨ ਦੀਆਂ ਕੋਝੀਆਂ ਕੋਸ਼ਿਸਾਂ ਦਾ ਵਿਸਥਾਰ ਸਹਿਤ ਜਿਕਰ ਕੀਤਾ ਉਹਨਾ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾ ਨੇ ਸਾਡੇ ਸਮਾਜ ਨੂੰ ਅਪਣੇ ਕਥਿਤ ਕੋਝੇ ਮਨੋਰਥਾਂ ਲਈ ਇਸਤੇਮਾਲ ਕਰਕੇ ਥੱਲੇ ਲਾਈ ਰੱਖਿਆਾ ਹੈ ਉਹਨਾ ਜੋਰ ਦੇ ਕੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਸਮੁੱਚਾਂ ਬਹੁਜਨ ਸਮਾਜ ਬਹੁਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋ ਕੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਥ ਮਜਬੂਤ ਕਰਕੇ ਰਾਜ ਸੱਤਾ ਦੀ ਵਾਂਗਡੋਰ ਨੂੰ ਅਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ।


ਜਨਰਲ ਸਕੱਤਰ ਲੇਖ ਰਾਜ ਜੱਖੂ ਨੇ ਸਰਕਾਰ ਦੀ ਇਸ ਕੋਝੀ ਹਰਕਤ ਦੀ ਨਿਖੇਧੀ ਕਰਦਿਆਂ ਇਸ ਸਾਰੇ ਕਾਰਨ ਨੂੰ ਦਲਿਤ ਭਾਈਚਾਰੇ ਲਈ ਹਿਰਦੇ ਵਲੂੰਧਰਨ ਵਾਲੀ ਘਟਨਾਂ ਦੱਸਿਆਂ।ਸੀਨੀਅਰ ਵਾਇਸ ਪ੍ਰਧਾਨ ਕੁੱਲਵਿੰਦਰ ਲੋਈ ਅਤੇ ਵਾਇਸ ਪ੍ਰਧਾਨ ਕੈਲਾਸ਼ ਬੰਗੜ ਨੇ ਨਿਖੇਧੀ ਕਰਦਿਆਂ ਕਿਹਾ ਭਾਰਤ ਵਿੱਚ ਬਹੁਜਨ ਸਮਾਜ ਉੱਪਰ ਹੋ ਰਹੇ ਜੁਲਮ ਨੂੰ ਰੋਕਣ ਲਈ ਬਹੁਜਨ ਸਮਾਜ ਨੂੰ ਰਾਜਸੱਤਾਂ ਨੂੰ ਅਪਣੇ ਹੱਥਾ ਵਿੱਚ ਲੈਣਾਂ ਚਾਹੀਦਾ ਹੈ।ਕੈਸੀਅਰ ਜੀਤ ਰਾਮ ਅਤੇ ਸੀਨੀਅਰ ਸਾਥੀ ਅਸਵਨੀ ਕੁਮਾਰ ਸ਼ਾਮ ਲਾਲ ਟੂਰਾ ਜੀ ,ਰਾਕੇਸ਼ ਕੁਮਾਰ ਜੀ ,ਦੇਸ ਰਾਜ ਜੱਸਲ,ਕਿਸ਼ਨ ਕੁਮਾਰ,ਸ਼ੁਰੇਸ ਕੁਮਾਰ,ਰਾਮ ਕਿਸ਼ਨ ਜੀ ਨੇ ਵੀ ਇਸ ਘਟਨਾਕ੍ਰਮ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares