ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਸਤਾਉਣ ਲੱਗਾ ਝੋਨੇ ਦੀ ਫ਼ਸਲ ਲਈ ਇਹ ਵੱਡਾ ਡਰ

ਪੰਜਾਬ ਅਤੇ ਪੰਜਾਬੀਅਤ

ਪੰਜਾਬ ਤੇ ਹਰਿਆਣਾ ’ਚ ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਨੇ ਪੰਜ ਜਣਿਆਂ ਦੀ ਜਾਨ ਲੈ ਲਈ ਹੈ ਜਦੋਂ ਕਿ ਦੂਜੇ ਦਿਨ ਦੀ ਤੇਜ਼ ਰਫ਼ਤਾਰ ਬਾਰਸ਼ ਨੇ ਕਈ ਖ਼ਿੱਤਿਆਂ ਵਿਚ ਝੋਨੇ ਦੀ ਫ਼ਸਲ ਵਿਛਾ ਦਿੱਤੀ ਹੈ। ਇਵੇਂ ਨਰਮਾ ਪੱਟੀ ‘ਚ ਨਰਮੇ ਕਪਾਹ ਦੀ ਚੰਗੀ ਭਲੀ ਫ਼ਸਲ ’ਤੇ ਮੀਂਹ ਨੇ ਆਫ਼ਤ ਸੁੱਟ ਦਿੱਤੀ ਹੈ।

ਐਤਕੀਂ ਪੰਜਾਬ ‘ਚ ਨਰਮੇ ਅਤੇ ਝੋਨੇ ਦੀ ਫ਼ਸਲ ਤੋਂ ਕਿਸਾਨ ਬਾਗੋਬਾਗ਼ ਸਨ ਪ੍ਰੰਤੂ ਦੋ ਦਿਨਾਂ ਦੀ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ਮੁੜ ਮੁਰਝਾ ਦਿੱਤੇ ਗਏ ਹਨ। ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਜਗਰਾਓ, ਗਿੱਦੜਬਾਹਾ, ਸਾਦਿਕ, ਤਪਾ, ਮੋਗਾ ਦੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਫ਼ਸਲੀ ਨੁਕਸਾਨ ਹੋਇਆ ਹੈ।

ਕਿਸਾਨਾਂ ਨੂੰ ਇਹ ਵੱਡਾ ਡਰ ਸਤਾਉਣ ਲੱਗਾ ਕਿ ਫ਼ਸਲ ਵਿਚ ਨਮੀ ਵਧੇਗੀ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿਚ  ਰੁਲਣਾ ਪਵੇਗਾ । ਨੀਵੇਂ ਖੇਤਾਂ ਵਿੱਚ ਨਿੱਸਰੀ ਫ਼ਸਲ ਡਿੱਗੀ ਹੈ ਜਿਸ ਨਾਲ ਹੁਣ ਕਟਾਈ ਦਾ ਕੰਮ ਪੰਜ ਸੱਤ ਦਿਨ ਲੇਟ ਹੋ ਜਾਵੇਗਾ। ਜਿੱਥੇ ਫ਼ਸਲ ਬਦਰੰਗ ਹੋਵੇਗੀ, ਉੱਥੇ ਫ਼ਸਲ ਵੇਚਣ ਦਾ ਸੰਕਟ ਬਣ ਗਿਆ ਹੈ।

ਪੰਜਾਬ ਸਰਕਾਰ ਨੇ ਖੇਤੀ ਮਹਿਕਮੇ ਤੋਂ ਬਾਰਸ਼ ਨਾਲ ਹੋਏ ਨੁਕਸਾਨ ਦੀ ਰਿਪੋਰਟ ਮੰਗ ਲਈ ਹੈ।  ਮੌਸਮ ਵਿਭਾਗ ਅਨੁਸਾਰ  24 ਸਤੰਬਰ ਨੂੰ ਮੁੜ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।

ਕਿਸਾਨਾਂ  ਦੱਸਿਆ ਕਿ ਝੋਨੇ ਦੀ ਕਟਾਈ ਦੇ ਰੇਟ ਵੀ ਵਧ ਜਾਣੇ ਹਨ।  ਦੋਗਲੀਆਂ ਕਿਸਮਾਂ ਦੇ ਝੋਨੇ ਦਾ ਵੱਡਾ ਨੁਕਸਾਨ ਹੈ ਅਤੇ ਇਸੇ ਤਰ੍ਹਾਂ ਨਰਮੇ ਦਾ ਪ੍ਰਤੀ ਏਕੜ ਪੰਜ ਤੋਂ ਸੱਤ ਏਕੜ ਝਾੜ ਘਟੇਗਾ।

ਕਿਸਾਨ ਇਹੋ ਅਰਦਾਸਾਂ ਕਰ ਰਹੇ ਹਨ ਕਿ ਬਾਰਸ਼ ਰੁਕ ਜਾਵੇ, ਮੁੜ ਬਾਰਸ਼ ਦੇ ਨਾਲ ਤੇਜ਼ ਹਵਾ ਚੱਲੀ ਤਾਂ ਨਰਮੇ ਦੀ ਟੀਂਡਿਆਂ ਨਾਲ ਲੱਦੀ ਫ਼ਸਲ ਡਿੱਗ ਪੈਣੀ ਹੈ। ਫਲ ਤੇ ਫ਼ੁਲ ਕਿਰ ਜਾਣੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares