ਭਾਰਤ ਦੇਸ਼ ਨੂੰ ਆਜ਼ਾਦੀ ਸੂਰਵੀਰ ਯੋਧਿਆਂ ਦੀ ਸ਼ਹਾਦਤ ਦੀ ਬਦੌਲਤ ਮਿਲੀ ਹੈ ਜਿਸ ਲਈ ਅਸੀ ਸਾਰੇ ਕੌਮ ਦੇ ਮਹਾਨ ਸ਼ਹੀਦਾਂ ਦੇ ਹਾਂ ਕਰਜ਼ਦਾਰ :-ਮੈਡਮ ਰੀਨਤ ਸੰਧੂ

ਪੰਜਾਬ ਅਤੇ ਪੰਜਾਬੀਅਤ

ਇਟਲੀ ਦੀ ਰਾਜਧਾਨੀ ਰੋਮ ‘ਚ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ

ਰੋਮ ਇਟਲੀ (ਕੈਂਥ)ਪੂਰੀ ਦੁਨੀਆਂ ਵਿੱਚ ਰੈਣ ਬਸੇਰਾ ਕਰਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਆਜ਼ਾਦੀ ਦਿਵਸ ਦੀਆਂ ਇਟਲੀ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲੀਆਂ।ਭਾਰਤੀ ਅੰਬੈਂਸੀ ਰੋਮ (ਇਟਲੀ) ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਦੇਸ਼ ਦਾ 73ਵਾਂ ਸੁਤੰਤਰਤਾ ਦਿਵਸ ਬਹੁਤ ਹੀ ਜੋਸ਼ੀਲੇ ਢੰਗ ਦੁਆਰਾ ਧੂਮ-ਧਾਮ ਨਾਲ ਮਨਾਇਆ । ਇਹ ਆਜਾਦੀ ਦਿਵਸ ਭਾਰਤੀ ਅੰਬੈਸੀ ਇਟਲੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਦੇ ਗ੍ਰਹਿ ਵਿੱਲਾ ਵਿਨਿਆਰੋਲਾ ਰੋਮ ਵਿਖੇ ਮਨਾਇਆ ਗਿਆ ਜਿਸ ਵਿੱਚ ਭਾਰਤੀ ਲੋਕਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੇ ਵੀ ਭਾਰਤੀਆਂ ਦੀ ਇਸ ਖੁਸ਼ੀ ਵਿੱਚ ਸਰੀਕ ਹੋ ਉਹਨਾਂ ਨੂੰ ਵਿਸੇæਸ ਵਧਾਈ ਦਿੱਤੀ।

ਇਸ ਮੌਕੇ ਸਵੇਰੇ 10 ਵਜੇ ਮੈਡਮ ਰੀਤਨ ਸੰਧੂ ਵੱਲੋਂ ਭਾਰਤੀ ਤਿਰੰਗਾ ਲਹਿਰਾਇਆ ਗਿਆ ਉਪਰੰਤ ਰਾਸਟਰੀ ਗੀਤ “ਜਨ ਮਨ ਗਨ “ਦਾ ਗਾਇਨ ਕੀਤਾ ਗਿਆ ਅਤੇ ਭਾਰਤ ਦੇ ਰਾਸਟਰਪਤੀ ਵਲੋ ਰਾਸਟਰ ਦੇ ਨਾਅ ਸੰਦੇਸ ਮੈਡਮ ਰੀਨਤ ਸੰਧੂ ਵੱਲੋਂ ਪੜ੍ਹਕੇ ਸੁਣਾਇਆ ਗਿਆ।ਇਸ ਮੌਕੇ ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਸਮਾਗਮ ਵੀ ਪੇਸ਼ ਕੀਤਾ ਗਿਆ।ਜਿਸ ਵਿੱਚ ਨੰਨੇ-ਮੁੰਨੇ ਭਾਰਤੀ ਬੱਚਿਆਂ ਨੇ ਵੀ ਦੇਸ਼ ਭਗਤੀ ਦੇ ਗੀਤਾਂ ਦੁਆਰਾ ਹਾਜ਼ਰ ਲੋਕਾਂ ਵਿੱਚ ਦੇਸ਼ ਭਗਤੀ ਦਾ ਨਵਾਂ ਜੋਸ਼ ਭਰਿਆ।ਇਸ 73ਵੇਂ ਆਜ਼ਾਦੀ ਦਿਵਸ ਮੌਕੇ ਮੈਡਮ ਰੀਨਤ ਸੰਧੂ ਨੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇਸ਼ ਨੂੰ ਇਹ ਆਜ਼ਾਦੀ ਸੂਰਵੀਰ ਯੋਧਿਆਂ ਦੀ ਸ਼ਹਾਦਤ ਦੀ ਬਦੌਲਤ ਮਿਲੀ ਹੈ ਜਿਸ ਲਈ ਅਸੀ ਸਾਰੇ ਕੌਮ ਦੇ ਮਹਾਨ ਸ਼ਹੀਦਾਂ ਦੇ ਕਰਜ਼ਦਾਰ ਹਾਂ।ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਦੇਸ਼ ਦੀ ਉਨਤੀ ਅਤੇ ਵਿਕਾਸ ਲਈ ਅਸੀ ਆਪਣੇ ਵੱਲੋਂ ਉਹ ਹਰ ਸੰਭਵ ਕਾਰਵਾਈ ਕਰੀਏ ਜਿਸ ਨਾਲ ਸਾਡੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੁਸ਼ਨਾਵੇ।


ਇਸ ਮੌਕੇ ਤੇ ਇਟਲੀ ਦੀਆ ਪ੍ਰਸਿੱਧ ਸਮਾਜਸੇਵੀ ਸੰਸਥਾਵਾਂ,ਖੇਡ ਖੇਤਰ ਨਾਲ ਸਬੰਧਿਤ ਸੰਸਥਾਵਾਂ ਤੋ ਇਲਾਵਾ ਲਾਸੀA ਸੂਬੇ ਦੀਆ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਆਗੂਆ ਨੇ ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿਚ ਸਾਮੂਲੀਅਤ ਕੀਤੀ ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਰੰਗਾਰੰਗ ਪ੍ਰੋਗਰਾਮ ਕਾਬਲੇ ਤਾਰੀਫ਼ ਸੀ ਜਿਸ ਵਿਚ ਭਾਰਤੀ ਭਾਈਚਾਰੇ ਨੇ ਦੇਸ ਭਗਤੀ ਦੇ ਗੀਤਾਂ ਦੇ ਨਾਲ ਨਾਲ ਗਿੱਧੇ ,ਭੰਗੜੇ ਵਰਗੇ ਲੋਕ ਨਾਚਾਂ ਦਾ ਭਰਪੂਰ ਆਨੰਦ ਲਿਆ ।ਇਸ ਸਮਾਰੋਹ ਉਪੰਰਤ ਭਾਰਤੀ ਖਾਣਿਆਂ ਦਾ ਵੀ ਆਏ ਸਭ ਮਹਿਮਾਨਾਂ ਨੇ ਭਰਪੂਰ ਲੁਤਫ਼ ਲਿਆ।ਅੰਤ ਵਿੱਚ ਸਮੂਹ ਭਾਰਤੀ ਅੰਬੈਂਸੀ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਦਾ ਆਜ਼ਾਦੀ ਦਿਵਸ ਵਿੱਚ ਸਮੂਲੀਅਤ ਕਰਨ ਲਈ ਤਹਿ ਦਿਲੋ ਧੰਨਵਾਦ ਕੀਤਾ।


ਫੋਟੋ ਕੈਪਸ਼ਨ:–ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਭਾਰਤ ਦੇ ਮਨਾਏ 73ਵੇਂ ਆਜ਼ਾਦੀ ਦਿਵਸ ਦੀਆਂ ਝਲਕਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares