ਭਾਰਤੀ ਮੂਲ ਦੇ ਦੀਦਾਰ ਸਿੰਘ ਗਿੱਲ ਸਿੰਗਾਪੁਰ ਸੁਪਰੀਮ ਕੋਰਟ ‘ਚ ਨਿਆਂਇਕ ਕਮਿਸ਼ਨ ਨਿਯੁਕਤ….ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਮੀਡੀਆ ਰਿਪੋਰਟ ਮੁਤਾਬਕ 59 ਸਾਲਾ ਦੀਦਾਰ ਸਿੰਘ ਗਿੱਲ ਦੇ ਕੋਲ ਵਕੀਲ ਦੇ ਰੂਪ ਵਿਚ 30 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੈ।

 Didar Singh Gill

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਸੀਨੀਅਰ ਵਕੀਲ ਨੂੰ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਦੇਸ਼ ਦੀ ਸੁਪਰੀਮ ਕੋਰਟ ਵਿਚ ਇਕ ਨਿਆਂਇਕ ਕਮਿਸ਼ਨ ਦੇ ਰੂਪ ਵਿਚ ਨਿਯੁਕਤ ਕੀਤਾ ਹੈ। ਇਕ ਅਧਿਕਾਰਕ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ 59 ਸਾਲਾ ਦੀਦਾਰ ਸਿੰਘ ਗਿੱਲ ਦੇ ਕੋਲ ਵਕੀਲ ਦੇ ਰੂਪ ਵਿਚ 30 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੈ। ਉਹ ਸਿੰਗਾਪੁਰ ਵਿਚ ਸੀਨੀਅਰ ਵਕੀਲਾਂ ਵਿਚੋਂ ਇਕ ਹਨ ਅਤੇ ਉਹ ਕਾਰਪੋਰੇਟ ਗਾਹਕਾਂ ਦੀ ਨੁਮਾਇੰਦਗੀ ਕਰਦੇ ਹਨ।

supreme court Singapore
ਦੀਦਾਰ ਸਿੰਘ ਗਿੱਲ ਨੇ ਅਪਣੀ ਨਿਯੁਕਤੀ ‘ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਜਨਤਾ ਦੀਆਂ ਉਮੀਦਾਂ ‘ਤੇ ਖ਼ਰਾ ਉਤਰਨ ਦੀ ਭਰਪੂਰ ਕੋਸ਼ਿਸ਼ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਗਿੱਲ ਦੀ ਨਵੀਂ ਭੂਮਿਕਾ ਇਕ ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਦਾ ਦਫ਼ਤਰ ਦੋ ਸਾਲ ਦਾ ਹੋਵੇਗਾ। ਉਨ੍ਹਾਂ ਨੂੰ ਤਾਨ ਪੇ ਬੂਨ, ਮੈਵਿਸ ਚਿਓਨ ਅਤੇ ਅੰਗ ਚੇਂਗ ਹਾਕ ਤੋਂ ਬਾਅਦ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਗਿੱਲ 3 ਅਗਸਤ ਨੂੰ ਅਹੁਦੇ ਦੀ ਸਹੁੰ ਲੈਣਗੇ।
ਉਨ੍ਹਾਂ ਦੀ ਨਿਯੁਕਤੀ ਦੇ ਨਾਲ ਸੁਪਰੀਮ ਕੋਰਟ ਵਿਚ ਕੁੱਲ 21 ਜੱਜ, ਛੇ ਨਿਆਂÎਇਕ ਕਮਿਸ਼ਨ, ਚਾਰ ਸੀਨੀਅਰ ਜੱਜ ਅਤੇ 15 ਕੌਮਾਂਤਰੀ ਜੱਜ ਹੋ ਜਾਣਗੇ।

Didar Singh Gill

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਭਾਰਤੀ ਮੂਲ ਨੂੰ ਸਿੰਗਾਪੁਰ ਵਿਚ ਵੱਡੀ ਜ਼ਿੰਮੇਵਾਰੀ ਮਿਲੀ ਹੋਵੇ। ਇਸ ਤੋਂ ਪਹਿਲਾਂ ਵੀ ਇਕ ਭਾਰਤੀ ਮੂਲ ਦੇ ਸੀਨੀਅਰ ਵਕੀਲ ਨੂੰ ਸਾਲ 2015 ਵਿਚ ਵੱਡੀ ਜ਼ਿੰਮੇਵਾਰੀ ਮਿਲੀ ਸੀ। ਕੰਨਮ ਰਮੇਸ਼ ਨੂੰ ਸਿੰਗਾਪੁਰ ਹਾਈਕੋਰਟ ਵਿਚ ਨਿਆਂਇਕ ਕਮਿਸ਼ਨ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ।

ਰਮੇਸ਼ ਵਿਵਾਦ ਹੱਲ, ਦੀਵਾਲੀਆ ਅਤੇ ਪੁਨਰ ਗਠਨ ਅਤੇ ਕੌਮਾਂਤਰੀ ਵਿਚੋਲਗੀ ਮਾਹਿਰ ਮੰਨੇ ਜਾਂਦੇ ਹਨ। ਉਨ੍ਹਾਂ ਨੇ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਤੋਂ ਸਾਲ 1990 ਵਿਚ ਗ੍ਰੈਜੂਏਸ਼ਨ ਦੀ ਉਪਾਧੀ ਲਈ ਸੀ।supreme court Singapore
ਦਸ ਦਈਏ ਕਿ ਇਹ ਅਹੁਦਾ ਕਾਨੂੰਨੀ ਪੇਸ਼ੇ ਵਿਚ ਬੇਹੱਦ ਮਹੱਤਵ ਰਖਦਾ ਹੈ। ਨਿਆਂਇਕ ਕਮਿਸ਼ਨ ਦੇ ਕੋਲ ਜੱਜ ਦੀ ਸ਼ਕਤੀ ਹੁੰਦੀ ਹੈ ਅਤੇ ਉਸ ਨੂੰ ਖ਼ਾਸ ਮੌਕੇ ਲਈ ਨਿਯੁਕਤ ਕੀਤਾ ਜਾਂਦਾ ਹੈ।

ਦੀਦਾਰ ਸਿੰਘ ਗਿੱਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਗਰੈਜੂਏਸ਼ਨ ਡਿਊ ਐਂਡ ਨੈਪੀਅਰ ਐਲਐਲਸੀ ਦੇ ਬੌਧਿਕ ਸੰਪਦਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਰਹਿ ਚੁੱਕੇ ਹਨ। ਉਨ੍ਹਾਂ ਨੇ ਅਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਇਸੇ ਕੰਪਨੀ ਵਿਚ ਗੁਜ਼ਾਰਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares