ਭਾਰਤੀ ਮੂਲ ਦੇ ਇਸ ਕਿਸਾਨ ਨੇ UK ਦੇ ਡਰਬੀ ਸ਼ਹਿਰ ਵਿੱਚ ਜਾ ਕੇ ਬਣਾਇਆ ਖੇਤੀ ਦਾ ਇਹ ਵਰਲਡ ਰਿਕਾਰਡ

ਪੰਜਾਬ ਅਤੇ ਪੰਜਾਬੀਅਤ

ਬ੍ਰਿਸਟਨ ਦੇ ਡਰਬੀ ਸ਼ਹਿਰ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਰਘਬੀਰ ਸਿੰਘ ਸੰਘੇਰਾ (75) ਨੇ ਹੁਣ ਤਕ ਦਾ ਸਭ ਤੋਂ ਵੱਡਾ 51 ਇੰਚ ਦਾ ਖੀਰਾ ਤਿਆਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸਤੋਂ ਪਹਿਲਾਂ ਗਿਨੀਜ਼ ਬੁੱਕਸ ਆਫ ਵਰਲਡ ਰਿਕਾਰਡ ਵੇਲਜ਼ ਦੇ ਇਕ ਵਿਅਕਤੀ ਦੇ ਨਾਂ ‘ਤੇ ਹੈ ਜਿਸ ਨੇ 2011 ‘ਚ 107 ਸੈਂਟੀਮੀਟਰ (42.13 ਇੰਚ) ਲੰਬਾ ਖੀਰਾ ਪੈਦਾ ਕੀਤਾ ਸੀ।

ਸਬਜ਼ੀਆਂ ਬੀਜਣ ਦੇ ਮਾਹਿਰ ਪੀਟਰ ਗਲੇਜ਼ਬਰੁੱਕ ਨੇ ਕਿਹਾ ਕਿ ਇਹ ਅਰਮੀਨੀਅਨ ਖੀਰਾ ਹੈ। ਉਨ੍ਹਾਂ ਇੰਨਾ ਵੱਡਾ ਖੀਰਾ ਤਿਆਰ ਕਰਨ ਲਈ ਸੰਘੇਰਾ ਨੂੰ ਵਧਾਈ ਦਿੱਤੀ। ਗਿਨੀਜ਼ ਬੁੱਕਸ ਆਫ ਵਰਲਡ ਰਿਕਾਰਡ ਦੇ ਬੁਲਾਰੇ ਨੇ ਕਿਹਾ ਕਿ ਇਸ ਵੱਡ ਆਕਾਰੀ ਅਰਮੀਨੀਅਨ ਖੀਰੇ ਬਾਰੇ ਉਨ੍ਹਾਂ ਤਕ ਅਜੇ ਕਿਸੇ ਨੇ ਪਹੁੰਚ ਨਹੀਂ ਕੀਤੀ।

ਸੰਘੇਰਾ ਸਥਾਨਕ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਖੇਤੀ ਦਾ ਕੰਮ ਕਰਦੇ ਹਨ। ਸੰਘੇਰਾ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਬੂਟਿਆਂ ਨੂੰ ਪਾਣੀ ਤੇ ਖਾਦ ਦਿੰਦਾ ਹੈ ਤੇ ਘੱਟੋ ਘੱਟ ਤਿੰਨ ਘੰਟੇ ਉਥੇ ਬੈਠ ਕੇ ਬੂਟਿਆਂ ਦੀ ਦੇਖਭਾਲ ਕਰਦਾ ਹੈ। ਰਘਬੀਰ ਸਿੰਘ ਸੰਘੇਰਾ 1991 ‘ਚ ਬਿ੍ਰਟੇਨ ਆਉਣ ਤੋਂ ਪਹਿਲੇ ਪੰਜਾਬ ‘ਚ ਖੇਤੀ ਕਰਦੇ ਸਨ। ਉਨ੍ਹਾਂ ਆਪਣੇ ਗਰੀਨ ਹਾਊਸ ‘ਚ 129.54 ਸੈਂਟੀਮੀਟਰ (51 ਇੰਚ) ਲੰਬਾ ਖੀਰਾ ਤਿਆਰ ਕੀਤਾ ਹੈ।

ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸੰਘੇਰਾ ਨੇ ਕਿਹਾ ਕਿ ਮੈਂ ਪਿਛਲੇ ਸਾਲ 39 ਇੰਚ ਲੰਬਾ ਖੀਰਾ ਤਿਆਰ ਕੀਤਾ ਸੀ ਤੇ ਇਸ ਵਾਰ ਮੈਂ ਹੋਰ ਜ਼ਿਆਦਾ ਮਿਹਨਤ ਕਰ ਕੇ ਇਸ ਨੂੰ 51 ਇੰਚ ਤਕ ਪੁਚਾ ਦਿੱਤਾ। ਸੰਘੇਰਾ ਨੇ ਕਿਹਾ ਕਿ ਉਸ ਦੀ ਪਤਨੀ ਸਰਬਜੀਤ ਕੌਰ ਨਾਰਮੈਂਟਨ, ਡਰਬੀ ‘ਚ ਰਹਿੰਦੀ ਹੈ ਤੇ ਉਨ੍ਹਾਂ ਦੇ ਦੋ ਬੱਚੇ ਅਤੇ ਦੋ ਪੋਤੇ ਵੀ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares