ਭਾਰਤੀ ਪ੍ਰਵਾਸੀਆ ਨੂੰ ਸਹਿਣੀ ਪਵੇਗੀ 2% ਵਾਧੂ ਟੈਕਸ ਦੀ ਮਾਰ, 99% ਪੰਜਾਬੀ ਹੋਣਗੇ ਪ੍ਰਭਾਵਿਤ , ਸ ਧਾਲੀਵਾਲ
ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) ਆਪਣੇ ਪਰਿਵਾਰਾ ਲਈ ਰੋਜੀ ਰੋਟੀ ਕਮਾਉਣ ਖਾਤਿਰ ਵਿਦੇਸ਼ਾਂ ਵਿਚ ਧੱਕੇ ਖਾਂ ਰਹੇ ਭਾਰਤੀਆ ਦੀ ਮਿਹਨਤ ਨਾਲ ਕੀਤੀ ਕਮਾਈ ਤੇ ਭਾਰਤ ਸਰਕਾਰ ਵਲੋ ਇਕ ਹੋਰ ਟੈਕਸ ਲਾਕੇ ਇੰਨਾਂ ਮਿਹਨਤਕਸ਼ ਲੋਕਾਂ ਦੀਆਂ ਜੇਬਾਂ ਕੱਟਣ ਦਾ ਕੰ ਸ਼ੁਰੂ ਕੀਤਾ ਜਾ ਰਿਹਾ ਹੈ। 1 ਸਤੰਬਰ ਤੋ 2% ਟੀ ਡੀ ਐਸ ਟੈਕਸ ਨੂੰ ਲੈਕੇ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਕਾਮਿਆ ਵਿਚ ਕਾਫੀ ਨਿਰਾਸ਼ਾਂ ਦੇਖੀ ਜਾ ਰਹੀ ਇਸ ਸਬੰਧ ਵਿਚ ਲੋਕਾਂ ਦਾ ਕਹਿਣਾ ਹੈ ਕਿ ਉਹ ਜਦ ਵੀ ਕਿਸੇ ਦਿਨ ਤਿਉਹਾਰ ਤੇ ਆਪਣੇ ਪਰਿਵਾਰ ਨੂੰ ਮਿਹਨਤ ਨਾਲ ਕਮਾਈ ਕੀਤੇ ਪੈਸੇ ਭੇਜਦੇ ਹਨ ਤਾਂ ਸਭ ਤੋ ਪਹਿਲਾਂ ਤਾ ਸਬੰਧਤ ਦੇਸ਼ ਜਿੱਥੇ ਉਹ ਮਿਹਨਤ ਮਜਦੂਰੀ ਕਰਦੇ ਹਨ ਉਸ ਸਰਕਾਰ ਵਲੋ ਉਨਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ੍ਹ ਵਿਚੋ 22% ਟੈਕਸ ਕੱਟਕੇ ਤਨਖਾਹ ਦਿੱਤੀ ਜਾਂਦੀ ਹੈ ਉਸ ਤੋ ਬਾਅਦ ਮਿਨੀ ਟਰਾਸਫਰ ਜਾ ਕਿਸੇ ਹੋਰ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਰਾਹੀ ਪੈਸੇ ਭੇਜਦੇ ਹਨ ਤਾ ਉਨਾਂ ਵਲੋ ਟੈਕਸ ਸਮੇਤ ਪੂਰੀ ਕਟੌਤੀ ਕੀਤੀ ਜਾਂਦੀ ਹੈ ਹੁਣ ਜਦ ਪਰਿਵਾਰ ਵਾਲੇ ਭਾਰਤ ਦੀ ਕਿਸੇ ਵੀ ਮਨੀ ਚੇਂਜਰ ਤੋ ਪੈਸੇ ਲੈਣ ਜਾਂਦੇ ਹਨ ਤੇ ਉਥੇ ਭਾਰਤ ਸਰਕਾਰ ਵੱਲੋ ਸ਼ੁਰੂ ਕੀਤੇ ਨਵੇ ਟੈਕਸ ਤਹ੍ਹਿਤ 2% ਟੈਕਸ ਕੱਟਿਆ ਜਾ ਰਿਹਾ ਹੈ।
ਇਸ ਮਾਮਲੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ “ਰੀਆ ਮਨੀਟਰਾਂਸਫਰ ਦੇ ਨੁੰਮਾਇੰਦੇ ਹਰਬਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋ 1 ਸਤੰਬਰ ਤੋ ਨਵਾਂ ਟੈਕਸ ਟੀ ਡੀ ਐਸ ਸ਼ੁਰੂ ਕੀਤਾ ਗਿਆ ਜਿਸ ਤਹਿਤ ਜਦ ਵੀ ਕੋਈ ਭਾਰਤੀ ਬਾਹਰਲੇ ਦੇਸ਼ ਤੋ ਆਪਣੇ ਭੈਣ ਭਰਾਵਾਂ ਨੂੰ ਦਿਵਾਲੀ, ਲੋਹੜੀ ਜਾ ਰੱਖੜੀ ਵਰਗੇ ਖੁਸ਼ੀ ਦੇ ਮੌਕੇ ਤੇ ਪੈਸੇ ਭੇਜੇਗਾ ਤਾ ਨਵੇ ਕਾਨੂੰਨ ਮੁਤਾਬਿਕ ਮਨੀ ਚਂੇਜਰ ਤੋ 2% ਟੈਕਸ ਕਟੌਤੀ ਤਾ ਬਾਅਦ ਹੀ ਪੈਸੇ ਲੈ ਸਕਣਗੇ ਜਿਸ ਨਾਲ ਸਿੱਧੇ ਰੂਪ ਵਿਚ ਜਿਆਦਾਤਰ ਪੰਜਾਬੀ ਹੀ ਪ੍ਰਭਾਵਿਤ ਹੋਣਗੇ ਕਿਉਕਿ ਕਿ ਬਾਹਰਲੇ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆ ਦੇ ਮੁਕਾਬਲੇ ਪੰਜਾਬੀਆਂ ਦੀ ਬੜੀ ਵੱਡੀ ਗਿਣਤੀ ਹੈ
ਸਰਕਾਰ ਵੱਲੋ ਸ਼ੁਰੂ ਕੀਤੇ ਇਸ ਨਵੇਂ ਟੈਕਸ ਨੂੰ ਲੈਕੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆ ਵਿਚ ਬੜੀ ਵੱਡੀ ਪੱਧਰ ਤੇ ਨਿਰਾਸ਼ਾ ਦੇਖੀ ਜਾ ਰਹੀ ਹੈ ਜਿੰਨਾਂ ਦਾ ਕਹਿਣਾ ਹੈ ਕਿ ਸਰਕਾਰ ਉਨੇ ਦੁਆਰਾ ਭੇਜੇ ਜਾ ਰਹੇ ਪੈਸਿਆ ਤੋ ਪਹਿਲਾ ਹੀ ਬੜਾ ਵੱਡਾ ਟੈਕਸ ਵਸੂਲ ਰਹੀ ਹੈ ਤੇ ਹੁਣ ਇਹ ਨਵਾਂ ਟੈਕਸ ਲਾਕੇ ਉਨਾਂ ਦੀ ਜੇਬਾਂ ਕੱਟੀਆ ਜਾ ਰਹੀਆ ਹਨ ਇਕ ਹੋਰ ਵਿਅਕਤੀ ਦਾ ਕਹਿਣਾ ਹੈ ਦੁੱਖ ਦਾਇਕ ਗੱਲ ਹੈ ਕਿ ਜਦ ਵੀ ਕਿਸੇ ਰਿਸ਼ਤੇਦਾਰ ਜਾ ਸੱਜਣ ਮਿੱਤਰ ਨੂੰ ਕਿਸੇ ਖੁਸ਼ੀ ਦੇ ਮੌਕੇ ਥੋੜੀ ਬਹੁਤੀ ਰਕਮ ਭੇਜਣਗੇ ਤਾ ਉਸ ਵਿਚੋ ਵੀ ਸਰਕਾਰੀ ਟੈਕਸ ਦੇਣਾ ਪਵੇਗਾ ਇਟਲੀ ਰਹਿੰਦੇ ਭਾਰਤੀਆ ਦਾ ਕਹਿਣਾ ਹੈ ਕਿ ਜੇ ਮੋਦੀ ਸਰਕਾਰ ਨੇ ਇਸ ਟੈਕਸ ਨੂੰ ਵਾਪਿਸ ਨਾ ਲਿਆ ਤਾ ਉਹ ਭਾਰਤੀ ਅੰਬੈਸੀਆ ਅੱਗੇ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਦੱਸਣ ਯੋਗ ਹੈ ਕਿ ਕੁਝ ਸਾਲ ਪਹਿਲਾ ਇਟਲੀ ਸਰਕਾਰ ਵੱਲੋ ਵੀ ਇਕ ਅਜਿਹਾ ਟੈਕਸ ਲਾਇਆ ਗਿਆ ਸੀ ਜਿਸ ਨੂੰ ਲੋਕਾਂ ਦੇ ਰੋਸ ਨੂੰ ਵੇਖਦਿਆ ਹੋਇਆ ਵਾਪਿਸ ਲੈਣਾ ਪਿਆ ਸੀ।