ਭਾਰਤੀ ਅੰਬੈਸੇਡਰ ਹਰਸ਼ ਵਰਧਨ ਸ਼੍ਰਿੰਗਲਾ ਦਾ ਵਿਦਾਇਗੀ ਸਮਾਰੌਹ ਕੈਪੀਟਲ ਹਿੱਲ ਵਾਸ਼ਿੰਗਟਨ ਵਿਖੇਂ ਆਯੋਜਿਤ

ਪੰਜਾਬ ਅਤੇ ਪੰਜਾਬੀਅਤ

ਵਾਸ਼ਿੰਗਟਨ ਡੀ. ਸੀ.10 ਜਨਵਰੀ (ਰਾਜ ਗੋਗਨਾ) – ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਜੋ ਹੁਣੇ ਜਿਹੇ ਹੀ ਵਿਦੇਸ਼ ਸਕੱਤਰ ਭਾਰਤ ਸਰਕਾਰ ਨਿਯੁਕਤ ਹੋਏ ਹਨ। ਉਨ੍ਹਾਂ ਦੀ ਨਿੱਘੀ ਵਿਦਾਇਗੀ ਸਮਾਗਮ ਰੇਬਨ ਹਾਊਸ ਆਫਿਸ ਬਿਲਡਿੰਗ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਆਯੋਜਿਤ ਕੀਤਾ ਗਿਆ ਹੈ।ਇਸ ਵਿਦਾਇਗੀ ਪਾਰਟੀ ਦੇ ਹੋਸਟ ਰਵੀ ਬਤਰਾ ਚੇਅਰ ਨੈਸ਼ਨਲ ਐਡਵਾਈਜਰੀ ਕੌਂਸਲ ਸਾਊਸ ਏਸ਼ੀਅਨ ਅਤੇ ਰੰਜੂ ਬਤਰਾ ਚੇਅਰ ਦੀਵਾਲੀ ਫਾਊਂਡੇਸ਼ਨ ਅਮਰੀਕਾ ਸਨ। ਜਿਨ੍ਹਾਂ ਨੇ ਹਰਸ਼ ਵਰਧਨ ਸ਼੍ਰਿੰਗਲਾ ਨੂੰ ਮਿੱਠੇ ਸ਼ਬਦਾਂ ਵਿੱਚ ਜੀ ਆਇਆਂ ਆਖਿਆ ਅਤੇ ਹਾਜ਼ਰੀਨ ਦੀ ਸਮਾਗਮ ਵਿੱਚ ਸ਼ਮੂਲੀਅਤ ਨੂੰ ਸਰਾਹਿਆ।

ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਹ ਉਹੀ ਕਮਰਾ ਹੈ ਜਿਸ ਵਿੱਚ ਅਮਰੀਕਾ ਦੇ ਕਨੂੰਨੀ ਸਲਾਹਕਾਰ ਦੇ ਸਾਹਮਣੇ ਕਸ਼ਮੀਰ ਮੁੱਦੇ ਦੇ ਸਬੰਧੀ ਤੱਥ ਪੇਸ਼ ਕੀਤੇ ਗਏ ਸਨ। ਅਸੀਂ ਕਦੇ ਵੀ ਆਪਣੀ ਇਮਾਨਦਾਰੀ ਨਾਲ ਸਮਝੌਤਾ ਨਹੀਂ ਕਰਾਂਗੇ। ਜਿਵੇਂ ਮੈਂ ਭਾਰਤ ਜਾ ਰਿਹਾ ਹਾਂ, ਮੈਂ ਹਮੇਸ਼ਾ ਭਾਰਤੀ ਪ੍ਰਵਾਸੀਆਂ ਨੂੰ ਯਾਦ ਕਰਾਂਗਾ ਕਿ ਉਹ ਮੂਲ ਦੇਸ਼ ਦੇ ਸਭ ਤੋਂ ਵੱਡੇ ਸਮਰਥਕ ਅਤੇ ਗੋਦ ਲੈਣ ਵਾਲੇ ਦੇਸ਼ ਨੂੰ ਇਕੱਠੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਮਰੀਕਾ ਵਿੱਚ ਆਇਆ ਸੀ।

ਜੋ ਪਿਆਰ ਮੈਨੂੰ ਕਮਿਊਨਿਟੀ ਅਤੇ ਅਮਰੀਕਾ ਦੇ ਪ੍ਰਬੰਧਕਾਂ ਨੇ ਦਿੱਤਾ ਹੈ ਉਸਨੂੰ ਮੈਂ ਕਦੇ ਨਹੀਂ ਭੁਲਾ ਸਕਦਾ। ਸਗੋਂ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਜੋ ਹਮੇਸ਼ਾ ਮੈਨੂੰ ਇੱਥੋਂ ਦੀ ਯਾਦ ਦਿਵਾਉਂਦਾ ਰਹੇਗਾ। ਹਰਸ਼ ਵਰਧਨ ਸ਼੍ਰਿੰਗਲਾ ਨੇ ਰੰਜੂ ਬਤਰਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੀਵਾਲੀ ਟਿਕਟ ਨੂੰ ਜਾਰੀ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਉੱਥੇ ਉਨ੍ਹਾਂ ਕਮਿਊਨਿਟੀ ਕਾਰਕੁੰਨ ਸੁਨੀਲ ਸਿੰਘ, ਬਾਨਿਵ, ਸੁਖਪਾਲ ਸਿੰਘ ਧਨੋਆ, ਜਰਨਲਿਸਟ ਲਲਿਤ ਝਾਅ ਅਤੇ ਨੇੜੇ ਦੇ ਮਿੱਤਰ ਜਰਨਲਿਸਟ ਤੇਜਿੰਦਰ ਸਿੰਘ ਦੇ ਨਾਵਾਂ ਦਾ ਖਾਸ ਜ਼ਿਕਰ ਕੀਤਾ।ਪੀਟਰ ਕਿੰਗ ਨਿਊਯਾਰਕ ਨੇ ਉਤੇਜਿਤ ਲੋਕਤੰਤਰ ਦੀ ਸ਼ਲਾਘਾ ਕੀਤੀ ਅਤੇ ਕਮਿਊਨਿਟੀ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਬਰਾਂਡ ਸ਼ਰਮਨ ਨੇ ਕਿਹਾ ਭਾਰਤ-ਅਮਰੀਕਾ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ, ਜੋ ਲੋਕਤੰਤਰ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋ ਜਮਾਂ ਦੋ ਹੁਣ ਦੋ ਜਮ੍ਹਾਂ ਦੋ ਸੁਕੇਅਰ ਹੋ ਜਾਣਗੇ।

ਭਾਵ ਇਹ ਦੋਵੇਂ ਮੁਲਕ ਅਗਲੀ ਮੀਟਿੰਗ ਵਿੱਚ ਕਾਨੂੰਨਕਾਰੀਆਂ ਨਾਲ ਮਜ਼ਬੂਤੀ ਨਾਲ ਵਿਚਰਨਗੇ। ਜੋ ਸੰਸਾਰ ਸਾਹਮਣੇ ਇਹ ਇੱਕ ਇਤਿਹਾਸਿਕ ਕਦਮ ਹੋਵੇਗਾ।ਹੋਰਨਾਂ ਤੋਂ ਇਲਾਵਾ ਰਾਜਾ ਤੇ ਰਵੀ ਬਤਰਾ ਨੇ ਹਾਜ਼ਰੀਨ ਦੇ ਸਬਰ ਅਤੇ ਚੁੱਪੀ ਵਜੋਂ ਵਿਚਰਨ ਤੇ ਸੁਣਨ ਸਬੰਧੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਲ ਸਨ। ਜਿਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਮੁੱਚੇ ਤੌਰ ਤੇ ਇਹ ਵਿਦਾਇਗੀ ਸਮਾਗਮ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼੍ਰਿੰਗਲਾ ਲਈ ਮੀਲ ਪੱਥਰ ਸਾਬਤ ਹੋਇਆ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares