ਭਾਰਤੀ ਅੰਬੈਂਸੀ ਰੋਮ ਵਿਖੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 69ਵਾਂ ਗਣਤੰਤਰ ਦਿਵਸ

ਪੰਜਾਬ ਅਤੇ ਪੰਜਾਬੀਅਤ

ਭਾਰਤੀ ਅੰਬੈਂਸੀ ਰੋਮ ਵਿਖੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 69ਵਾਂ ਗਣਤੰਤਰ ਦਿਵਸਮਿਲਾਨ ਇਟਲੀ 26 ਜਨਵਰੀ 2018 :- ਭਾਰਤ ਦੀ ਇਟਲੀ ਦੀ ਰਾਜਧਾਨੀ ਰੋਮ ਸਥਿਤ ਅੰਬੈਂਸੀ ਵਿਖੇ ਭਾਰਤੀ ਅੰਬੈਂਸੀ ਦੇ ਸਮੂਹ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਨਾਲ ਮਿਲਕੇ ਭਾਰਤ ਦਾ 69ਵਾਂ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅੰਬੈਂਸਡਰ ਭਾਰਤੀ ਅੰਬੈਂਸੀ ਰੋਮ ਰੀਨਤ ਸੰਧੂ ਨੇ ਅਦਾ ਕਰਦਿਆਂ ਸਮਾਗਮ ਵਿੱਚ ਹਾਜ਼ਰ ਭਾਰਤੀਆਂ ਨੂੰ ਭਾਰਤ ਦੇ ਰਾਸ਼ਟਰਪਤੀ ਜੀ ਦਾ ਸੰਦੇਸ਼ ਪੜ੍ਹਕੇ ਸੁਣਾਇਆ। ਇਸ ਮੌਕੇ ਭਾਰਤ ਦੇ 69ਵੇਂ ਗਣਤੰਤਰ ਦਿਵਸ ਦੀ ਇਟਲੀ ਦੇ ਸਮੂਹ ਭਾਰਤੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਰੀਨਤ ਸੰਧੂ ਨੇ ਕਿਹਾ ਕਿ ਇਟਲੀ ਵਿੱਚ ਰਹਿੰਦੇ ਭਾਰਤੀ ਜਿਹੜੇ ਕਿ ਆਪਣੇ ਦ੍ਰਿੜ ਇਰਾਦਿਆਂ,ਬੁਲੰਦ ਹੌਸਲਿਆਂ ਅਤੇ ਸਖ਼ਤ ਮਿਹਨਤ ਨਾਲ ਇਟਲੀ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਅਤੇ ਭਾਰਤ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਅਸੀ ਉਨ੍ਹਾਂ ਸਾਰਿਆ ਲਈ ਉਮੀਦ ਕਰਦੇ ਹਾ ਕਿ ਇਹ ਸਾਲ ਇਟਲੀ ਦੇ ਭਾਰਤੀਆਂ ਲਈ ਮੰਗਲਮਈ ਹੋਵੇ ਅਤੇ ਭਾਈਚਾਰੇ ਲਈ ਕਾਮਯਾਬੀ ਦੇ ਅਨੇਕਾਂ ਹੋਰ ਰਾਹ ਖੋਲੇ ।ਜਿਸ ਪਿਆਰ ਅਤੇ ਸਦਭਾਵਨਾ ਨਾਲ ਇਟਲੀ ਦਾ ਭਾਰਤੀ ਭਾਈਚਾਰਾ ਇੱਥੇ ਜਿੰਦਗੀ ਬਸਰ ਕਰ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਗਣਤੰਤਰ ਦਿਵਸ ਸਮਾਗਮ ਮੌਕੇ ਭਾਰਤੀ ਅੰਬੈਂਸੀ ਦੇ ਸਮੂਹ ਸਟਾਫ਼ ਅਤੇ ਬੌਬੀ ਅਟਵਾਲ, ਗੁਰਮੁਖ ਸਿਂੰਘ ਹਜਾਰਾ, ਦਵਿੰਦਰ ਨੰਦਾ, ਬਲਰਾਜ ਰਾਜੀ, ਸੁਖਵੰਤ ਸਿੰਘ, ਜਰਨੈਲ ਸਿੰਘ, ਦਰਵਾਰਾ ਸਿੰਘ ਸਿੰਧੂ, ਪ੍ਰਦੀਪ ਕੁਮਾਰ ਤੋਂ ਇਲਾਵਾ ਇਲਾਕੇ ਦੀਆਂ ਕਈ ਪ੍ਰਮੁੱਖ ਸਖ਼ਸੀਅਤਾਂ ਵੀ ਮੌਜੂਦ ਸਨ। ਇਸ ਮੌਕੇ ਉੱਤੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares