ਭਗਵੰਤ ਮਾਨ ਪੰਜਾਬ ਦੇ ਹਿੱਤਾਂ ਦਾ ਰਖਵਾਲਾ

ਪੰਜਾਬ ਅਤੇ ਪੰਜਾਬੀਅਤ

ਰੋਮ(ਪੰਜਾਬ ਪੰਜਾਬੀਅਤ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਦੇ ਅਸਲ ਰਖਵਾਲੇ ਹਨ , ਜੋ ਕਿ ਪਾਰਲੀਮੈਂਟ ਚ ਪੰਜਾਬ ਦੇ ਮਸਲੇ ਜੋਰਦਾਰ ਢੰਗ ਨਾਲ਼ ਉਠਾਉਦੇ ਹਨ।ਇਸ ਵਿਚਾਰ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਇਟਲੀ ਦੇ ਆਗੂ ਸ:ਕੁਲਵਿੰਦਰ ਸਿੰਘ ਅਟਵਾਲ ਨੇ ਕੀਤਾ। ਸ:ਅਟਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਹਮੇਸ਼ਾ ਸਾਫ-ਸੁਥਰੀ ਰਾਜਨੀਤੀ ਕੀਤੀ ਹੈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਚਿੰਤਤ ਹੁੰਦਿਆਂ ਦਿਨ ਰਾਤ ਇਕ ਕੀਤੀ ।

ਇਸੇ ਬਦੌਲਤ ਸੰਗਰੂਰ ਦੇ ਸੂਝਵਾਨ ਲੋਕਾਂ ਨੇ ਸ:ਮਾਨ ਨੁੰ ਫਿਰ ਤੋਂ ਸਾਂਸਦ ਚੁਣਿਆ ਹੈ।ਸ:ਅਟਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਚ ਰਹਿੰਦਿਆਂ ਕੇਜਰੀਵਾਲ ਦੀ ਸੁਚੱਜੀ ਨਿਰਦੇਸ਼ਨਾਂ ਚ ਚੱਲ ਕੇ ਇਕ ਵਫਾਦਾਰ ਸਿਪਾਹੀ ਹੋਣ ਦਾ ਸਬੂਤ ਵੀ ਦਿੱਤਾ ਹੈ।ਉਨਾਂ੍ਹ ਕਿਹਾ ਕਿ ਪੰਜਾਬੀਆਂ ਦੀਆਂ ਮੰਗਾਂ ਖਾਤਿਰ ਸ:ਮਾਨ ਸੰਸਦ ਚ ਸ਼ੇਰ ਵਾਂਗ ਗਰਜਦੇ ਹਨ ਜਦੋਂ ਕਿ ਬਾਕੀ ਸੁੱਤੇ ਹੀ ਰਹਿੰਦੇ ਹਨ ।ਤੇ ਸ:ਮਾਨ ਦੇ ਕੱਦ ਦਾ ਹੋਰ ਕੋਈ ਵੀ ਆਗੂ ਨਹੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares