ਬੱਤੀਪਾਲੀਆ (ਇਟਲੀ) ਚੋ ਵਿਸ਼ਾਲ ਨਗਰ ਕੀਰਤਨ ਵਿਚ ਯੂਰਪ ਦੇ ਕੋਨੇ ਕੋਨੇ ਤੋ ਪੁੱਜੀਆ ਸਿੱਖ ਸੰਗਤਾਂ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 25 ਅਪ੍ਰੈਲ (ਸਾਬੀ ਚੀਨੀਆ) ਇਟਲੀ ਦੇ ਸਮੁੰਦਰੀ ਕੰਡੇ ਤੇ ਪਹਾੜੀਆ ਦੇ ਵਿਚਕਾਰ ਵੱਸੇ ਸੋਹਣੇ ਸ਼ਹਿਰ ਸਲੈਰਨੋ ਦੇ ਨਾਲ ਲੱਗਦੇ ਕਸਬਾ ਬੱਤੀਪਾਲੀਆ ਚੋ ਵੱਸਦੀਆ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਲੋ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸੁਜਾਇਆ ਗਿਆ।

ਪੰਜ ਪਿਆਰਿਆ, ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਏ ਨਗਰ ਕੀਰਤਨ ਚੋ ਇਟਲੀ ਦੇ ਵੱਖ ਵੱਖ ਹਿੱਸਿਆ ਤੋ ਇਲਾਵਾ ਯੂਰਪ ਦੇ ਦੂਜੇ ਦੇਸ਼ਾਂ ਤੋ ਪੁੱਜੀਆ ਸਿੱਖ ਸੰਗਤਾਂ ਨੇ ਨਗਰ ਕੀਰਤਨ ਚੋ ਹਾਜਰੀਆ ਭਰਕੇ ਰੌਣਕਾਂ ਨੂੰ ਚਾਰ ਚੰਨ ਲਾਏ। ਨਗਰ ਕੀਰਤਨ ਫੁੱਲਾਂ ਨਾਲ ਸੱਜੀ ਪਾਲਕੀ ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਉਲੀਕੇ ਪ੍ਰੋਗਰਾਮ ਤਹਿਤ ਬੱਤੀਪਾਲੀਆ ਦੀ ਗਲੀਆ ਅਤੇ ਚੌਕਾਂ ਚੋ ਗੁਜਰਿਆ ਜਿੱਥੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਨਸਮਸਤਕ ਹੋਕੇ ਖੁਸ਼ੀਆ ਪ੍ਰਾਪਤ ਕੀਤੀਆ ਇਸ ਮੌਕੇ ਪੁੱਜੇ ਸਥਾਨਿਕ ਪ੍ਰਸ਼ਾਸ਼ਨ ਅਧਿਕਾਰੀਆ ਵਲੋ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆ ਦਿੱਤੀਆ ਗਈ ।

ਗਤਕੇ ਵਾਲੇ ਸਿੰਘਾ ਵਲੋ ਗਤਕੇ ਕਲ੍ਹਾ ਦੇ ਜੌਹਰ ਵਿਖਾਏ ਗਏ ਅਤੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆ ਤੇ ਗੁਰਬਾਣੀ ਪੜ੍ਹਦਿਆ ਆਪਣਾ ਜੀਵਨ ਸਫਲਾ ਬਣਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਹਿਯੋਗੀ ਸੰਗਤਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਉਚੇਚੇ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ। ਵੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਗੋਰੇ ਗੋਰੀਆ ਵਿਸਾਖੀ ਦੀਆ ਵਧਾਈਆ ਦੇ ਰਹੇ ਸਨ ਉਥੇ ਨਗਰ ਕੀਰਤਨ ਲਈ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਲਈ ਰੁਚੀ ਵੀ ਵਿਖਾ ਰਿਹੇ ਸਨ ਇਸ ਮੌਕੇ ਨੂੰ ਵੇਖਕੇ ਇਹ ਵੀ ਲੱਗਿਆ ਕਿ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਹਰ ਨਗਰ ਕੀਰਤਨ ਤੇ ਇਟਾਲੀਅਨ ਬੋਲੀ ਦਾ ਚੰਗਾ ਗਿਆਨ ਰੱਖਣ ਵਾਲੇ ਵਿਦਿਆਰਥੀਆ ਦੀ ਡਿਊਟੀ ਲਾਉਣ ਕਿ ਉਹ ਗੋਰਿਆ ਨੂੰ ਉਨਾਂ ਦੀ ਭਾਸ਼ਾ ਚੋ ਹਰ ਗਤੀ ਵਧੀ ਨੂੰ ਚੰਗੀ ਤਰਾਂ ਸਮਝਾ ਸਕਣ ਬਾਕੀ ਇਸ ਮੌਕੇ ਇਟਾਲੀਅਨ ਭਾਸ਼ਾ ਚੋ ਪ੍ਰਕਾਸ਼ਿਤ ਕਿਤਾਬਾਂ ਵੱਧ ਤੋ ਵੱਧ ਵੰਡੀਆ ਜਾਣੀਆ ਚਾਹੀਦੀਆ ਨੇ।
ਨਗਰ ਕੀਰਤਨ ਨਾਲ ਸਬੰਧਤ ਤਸਵੀਰਾਂ, ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares