ਬ੍ਰਾਜ਼ੀਲ ਤੇ ਆੱਸਟਰੇਲੀਆ ਵਰਗੇ ਦੇਸ਼ ਭਾਰਤ ‘ਚ ਗੰਨਾ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਤੋਂ ਘਬਰਾਏ

ਪੰਜਾਬ ਅਤੇ ਪੰਜਾਬੀਅਤ

ਬ੍ਰਾਜ਼ੀਲ ਤੇ ਆੱਸਟਰੇਲੀਆ ਦੀਆਂ ਸਰਕਾਰਾਂ ਨੇ ਭਾਰਤ ਤੇ ਪਾਕਿਸਤਾਨ ਖਿਲਾਫ਼ ਵਿਸ਼ਵ ਵਪਾਰ ਆਰਗੇਨਾਈਜ਼ੇਸ਼ਨ ਦਾ ਦਰਵਾਜ਼ਾ ਖਟਖਟਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਦੋਨੋਂ ਦੇਸ਼ਾਂ ਦਾ ਦਾਅਵਾ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਮਿਲ ਕੇ ਦੁਨੀਆਂ ਭਰ ਵਿੱਚ ਚੀਨੀ ਦਾ ਉਤਪਾਦਨ ਇੰਨਾ ਵਧਾ ਦਿੱਤਾ ਹੈ ਕਿ ਵਿਸ਼ਵ ਪੱਧਰ ਉੱਤੇ ਚੀਨੀ ਦੀ ਕੀਮਤ ਫਰਸ਼ ਉੱਤੇ ਆ ਗਈ ਹੈ।
ਬ੍ਰਾਜ਼ਲ ਤੇ ਆੱਸਟਰੇਲੀਆ ਨੇ ਆਰੋਪ ਲਗਾਇਆ ਹੈ ਕਿ ਭਾਰਤ ਤੇ ਪਾਕਿਸਤਾਨ ਆਪਣੇ ਦੇਸ਼ਾਂ ਵਿੱਚ ਕਿਸਾਨਾਂ ਨੂੰ ਗੰਨਾ ਉਗਾਉਣ ਲਈ ਸਬਸਿਡੀ ਦਿੰਦੇ ਹਨ ਤੇ ਇਸਦੇ ਚੱਲਦੇ ਖੰਡ ਦਾ ਕਾਰੋਬਾਰ ਮੰਦੀ ਦੇ ਦੌਰ ਵਿੱਚ ਚਲਾ ਗਿਆ ਹੈ। ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿਸ਼ਵ ਪੱਧਰ ਉੱਤੇ ਗੰਨਾ ਕਿਸਾਨਾਂ ਲਈ ਲੜਾਈ ਲੜ ਰਹੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਲਈ ਉਚਿਤ ਮੁੱਲ ਦਿਵਾਉਣਾ ਹੈ।
ਮੌਜੂਦਾ ਸਮੇਂ ਵਿੱਚ ਬ੍ਰਾਜ਼ੀਲ ਦੁਨੀਆਂ ਦਾ ਸਭ ਤੋਂ ਵੱਡਾ ਗੰਨਾ ਉਤਪਾਦਕ ਕੇ ਖੰਡ ਪੈਦਾ ਕਰਨ ਵਾਲਾ ਦੇਸ਼ ਹੈ ਪਰ ਬ੍ਰਾਜ਼ੀਲ ਡਰ ਰਿਹਾ ਹੈ ਕਿ ਅਗਰ ਭਾਰਤ ਤੇ ਪਾਕਿਸਤਾਨ ਨੇ ਮਿਲ ਕੇ ਖੰਡ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਤਾਂ ਇਸੇ ਸਾਲ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਖੰਡ ਪੈਦਾ ਕਰਨ ਵਾਲਾ ਦੇਸ਼ ਬਣ ਜਾਵੇਗਾ ਤੇ ਬ੍ਰਾਜ਼ੀਲ ਤੇ ਆੱਸਟਰੇਲੀਆ ਸਮੇਤ ਥਾਈਲੈਂਡ ਵਰਗੇ ਦੇਸ਼ਾਂ ਨੂੰ ਖੰਡ ਦੇ ਕਾਰੋਬਾਰ ਵਿੱਚ ਮੂੰਹ ਦੀ ਖਾਣੀ ਪਵੇਗੀ।
ਬ੍ਰਾਜ਼ੀਲ ਦੇ ਟਰੇਡ ਮੰਤਰੀ ਸਾਈਮਨ ਬਰਮਿੰਘਮ ਨੇ ਰਾਈਟਰ ਦੇ ਹਵਾਲੇ ਤੋਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲਂ ਦਿੱਤੀ ਜਾ ਰਹੀ ਸਬਸਿਡੀ ਦੇ ਚੱਲਦੇ ਗਲੋਬਲ ਮਾਰਕੀਟ ਵਿਚ ਖੰਡ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ। ਵਿਸ਼ਵ ਬਾਜ਼ਾਰ ਖੰਡ ਦੀ ਵਾਧੂ ਸਪਲਾਈ ਨਾਲ ਭਰਿਆ ਹੈ ਜਿਸਦੇ ਚੱਲਦੇ ਜਿੱਥੇ ਭਾਰਤ ਤੇ ਪਾਕਿਸਤਾਨ ਤੋਂ ਨਿਰਯਾਤ ਹੋ ਰਹੀ ਸਸਤੀ ਦਰ ਉੱਤੇ ਖੰਡ ਦੀ ਮੰਗ ਹੈ ਤੇ ਬ੍ਰਾਜ਼ੀਲ ਤੇ ਆੱਸਟਰੇਲੀਆ ਵਰਗੇ ਦੇਸ਼ਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਰਾਈਟਰ ਮੁਤਾਬਕ ਨਿਊਯਾਰਕ ਵਿੱਚ ਕੱਚੀ ਖੰਡ ਦਾ ਫਿਊਚਰ ਟਰੇਡ 10 ਸਾਲ ਦੇ ਹੇਠਲੇ ਪੱਧਰ ਉਤੇ 9.91 ਫੀਸਦੀ ਹੈ ਤੇ ਇਸਦੇ ਕਾਰਣ ਭਾਰਤ ਤੇ ਪਾਕਿਸਤਾਨ ਵਿੱਚ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਦਿੱਤੀ ਜਾ ਰਹੀ ਸਬਸਿਡੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares