ਬੇਕਰਸਫੀਲਡ ਨਿਵਾਸੀ ਸ਼ਮਿੰਦਰ ਪਾਲ ਸਿੰਘ ਨੂੰ ਪਿਤਾ ਦੇ ਅਕਾਲ ਚਲਾਣੇ ਤੇ ਸਦਮਾ..!

ਪੰਜਾਬ ਅਤੇ ਪੰਜਾਬੀਅਤ

+ਬੇਕਰਸਫੀਲਡ, 6 ਨਵੰਬਰ (ਰਾਜ ਗੋਗਨਾ )—ਬੇਕਰਸਫੀਲਡ ਨਿਵਾਸੀ ਉੱਘੇ ਸਮਾਜ ਸੇਵੀ ਸ਼ਮਿੰਦਰ ਪਾਲ ਸਿੰਘ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦੋਂ ਮਿਤੀ 1 ਨਵੰਬਰ 2018 ਦਿਨ ਵੀਰਵਾਰ ਸ਼ਾਮ ਨੂੰ ਉਹਨਾਂ ਦੇ ਸਤਿਕਾਰ ਯੋਗ ਪਿਤਾ ਸ. ਬਲਬੀਰ ਸਿੰਘ ਸੈਕਟਰੀ ਵਾਹਿਗੁਰੂ ਵੱਲੋਂ ਬਖ਼ਸ਼ੀ ਹੋਈ 92 ਸਾਲ ਦੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਹਨ। ਉਹ ਜੁਲਾਈ 2007 ਤੋਂ ਬੇਕਰਸਫੀਲਡ ਵਿਖੇ ਰਹਿ ਰਹੇ ਸੀ, ਉਹਨਾਂ ਦਾ ਪਿਛਲਾ ਪਿੰਡ ਗੁੰਮਟੀ ਖ਼ੁਰਦ ( ਸੇਵੇਵਾਲਾ) ਜਿਲਾ ਫਰੀਦਕੋਟ ਵਿੱਚ ਹੈ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 12 ਨਵੰਬਰ 2018 ਦਿਨ ਸੋਮਵਾਰ ਗਰੀਨ ਲਾਅਨ ਸਾਉਥ ਵੈਸਟ ਫਿਉਨਰਲ ਹੋਮ ਵਿਖੇ ਸਵਰੇਓ 10.00-12.00 ਵਜੇ ਦਰਮਿਆਨ ਹੋਵੇਗਾ, ਫਿਊਨਰਲ ਹੋਂਮ ਦਾ ਪਤਾ Green lawn- south west. 2739 Panama Ln. Bakersfield CA 93313. ਉਪਰੰਤ ਦਸ਼ਮੇਸ ਦਰਬਾਰ ਗੁਰੂ-ਘਰ ਬੇਕਰਸਫੀਲਡ ਵਿਖੇ ਭੋਗ ਪਾਇਆ ਜਾਵੇਗਾ। ਦੁੱਖ ਸਾਂਝਾ ਕਰਨ ਲਈ ਸ਼ਮਿੰਦਰ ਪਾਲ ਸਿੰਘ 661-380-0184 ਜਾਂ ਰੁਪਿੰਦਰ ਪਾਲ ਸਿੰਘ 661-221-1448 ਨਾਲ ਸੰਪਰਕ ਕਰ ਸਕਦੇ ਹੋਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares