ਬਾਲੀਵੁੱਡ ਅਦਾਕਾਰ ਅਤੇ ਡਾਇਰੈਕਟਰ ਅਮੋਲ ਪਾਲੇਕਰ- ਸਰਕਾਰ ਦੀ ਆਲੋਚਨਾ ਕੀਤੀ ਤਾਂ ਵਿਚਾਲੇ ਰੋਕਿਆ ਪ੍ਰੋਗਰਾਮ

ਪੰਜਾਬ ਅਤੇ ਪੰਜਾਬੀਅਤ

ਮੁੰਬਈ ਬਾਲੀਵੁੱਡ ਅਦਾਕਾਰ ਅਤੇ ਡਾਇਰੈਕਟਰ ਅਮੋਲ ਪਾਲੇਕਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿ ਪ੍ਰੋਗਰਾਮ ਦੌਰਾਨ ਉਹ ਆਪਣੀ ਗੱਲ ਰੱਖ ਰਹੇ ਹਨ ਪਰ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਜਾਂਦਾ ਹੈ। ਇਹ ਵੀਡੀਓ ਮੁੰਬਈ ਦੇ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਦਾ ਹੈ ਜਿੱਥੇ ਉਨ੍ਹਾਂ ਨੂੰ ਬਤੌਰ ਗੈਸਟ ਸੱਦਿਆ ਗਿਆ ਸੀ। ਆਪਣੀ ਸਪੀਚ ਦੌਰਾਨ ਪਾਲੇਕਰ ਸਰਕਾਰ ਖ਼ਿਲਾਫ਼ ਬੋਲਣ ਲੱਗੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਹੁਣ ਇਹ ਮਾਮਲਾ ਸਿਆਸੀ ਰੂਪ ‘ਚ ਵੀ ਤੂਲ ਫੜ ਚੁੱਕਾ ਹੈ।

ਜਾਣਕਾਰੀ ਮੁਤਾਬਿਕ, ਅਮੋਲ ਪਾਲੇਕਰ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਵਿਚ ਕਰਵਾਈ ਇਕ ਪ੍ਰਦਰਸ਼ਨੀ ਦੌਰਾਨ ‘ਇਨਸਾਈਡ ਦਿ ਐਂਪਟੀ ਬਾਕਸਠ ਵਿਸ਼ੇ ‘ਤੇ ਬੋਲ ਰਹੇ ਸਨ। ਇਸੇ ਦੌਰਾਨ ਉਨ੍ਹਾਂ ਸੰਸਕ੍ਰਿਤੀ ਮੰਤਰਾਲੇ ਖ਼ਿਲਾਫ਼ ਕੁਝ ਗੱਲਾਂ ਕਹੀਆਂ ਜੋ ਸਪਾਂਸਰਾਂ ਨੂੰ ਰਾਸ ਨਹੀਂ ਆਈਆਂ ਅਤੇ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ।
ਆਪਣੇ ਸੰਬੋਧਨ ਵਿਚ ਪਾਲੇਕਰ ਨੇ ਕਿਹਾ, ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਇਹ ਅੰਤਿਮ ਸ਼ੋਅ ਹੋਵੇਗਾ ਜਿਸ ਨੂੰ ਸਥਾਨਕ ਕਲਕਾਰਾਂ ਦੀ ਸਲਾਹਕਾਰ ਕਮੇਟੀ ਨੇ ਤੈਅ ਕੀਤਾ ਹੈ ਨਾ ਕਿ ਮੋਰਲ ਪੁਲਿਸਿੰਗ ਜਾਂ ਕਿਸੇ ਖ਼ਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਬੜ੍ਹਾਵਾ ਦੇਣ ਵਾਲੇ ਸਰਕਾਰੀ ਏਜੰਟਾਂ ਜਾਂ ਸਰਕਾਰੀ ਬਾਬੂਆਂ ਨੇ।

ਬਾਅਦ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਪਾਲੇਕਰ ਨੇ ਘਟਨਾਕ੍ਰਮ ਬਾਰੇ ਦੱਸਿਆ। ਉਨ੍ਹਾਂ ਕਿਹਾ, ‘ਡਾਇਰੈਕਟਰ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਅਜਿਹੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਉਨ੍ਹਾਂ ਨੂੰ ਦੱਸ ਦੇਣਾ ਚਾਹੀਦਾ ਸੀ। ਮੇਰਾ ਜਵਾਬ ਸੀ ਕਿ ਕੀ ਬੋਲਣ ਤੋਂ ਪਹਿਲਾਂ ਹੀ ਮੇਰੀ ਸਪੀਡ ਵੀ ਸੈਂਸਰਡ ਕਰ ਦਿੱਤੀ ਜਾਂਦੀ।’

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares