ਬਾਲੀਵੁਡ ਅਦਾਕਾਰਾ ਅਤੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਅੱਜ ਕੱਲ ਡਾਕਟਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ

ਪੰਜਾਬ ਅਤੇ ਪੰਜਾਬੀਅਤ

ਮਸ਼ਹੂਰ ਬਾਲੀਵੁਡ ਅਦਾਕਾਰਾ ਅਤੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਅੱਜ ਕੱਲ ਡਾਕਟਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਨੂੰ ਅਕਸਰ ਕਲੀਨਕ ਦੇ ਬਾਹਰ ਚੱਕਰ ਲਾਉਂਦੇ ਦੇਖਿਆ ਜਾ ਰਿਹਾ ਹੈ।

ਅਨੁਸ਼ਕਾ ਸ਼ਰਮਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਦੋਂ ਉਹ ਕਲੀਨਕ ਤੋਂ ਬਾਅਦ ਆਉਂਦੀ ਨਜ਼ਰ ਆ ਰਹੀ ਹੈ। ਅਜਿਹੇ ‘ਚ ਅਨੁਸ਼ਕਾ ਨੂੰ ਲੈ ਕੇ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਅਨੁਸ਼ਕਾ ਗਰਭਵਤੀ ਹੈ। ਇਸ ਕਰਕੇ ਉਹ ਕਲੀਨਕ ਦੇ ਬਾਹਰ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਅਨੁਸ਼ਕਾ ਗਰਭਵਤੀ ਨਹੀਂ ਸਗੋਂ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਪਰ ਇਲਾਜ ਤੋਂ ਬਾਅਦ ਉਸ ਦੀ ਪ੍ਰੇਸ਼ਾਨੀ ਘੱਟ ਗਈ ਹੈ। ਹੁਣ ਅਨੁਸ਼ਕਾ ਦੀ ਬਿਮਾਰੀ ਇੱਕ ਵਾਰ ਫੇਰ ਵਧ ਗਈ ਹੈ ਜਿਸ ਦੇ ਇਲਾਜ ਲਈ ਉਹ ਇਨ੍ਹੀਂ ਦਿਨੀਂ ਕਲੀਨਕ ਦੇ ਚੱਕਰ ਲਾ ਰਹੀ ਹੈ। ਜਦਕਿ ਅਨੁਸ਼ਕਾ ਸ਼ਰਮਾ ਨੇ ਆਪਣੀ ਬਿਮਾਰੀ ਨੂੰ ਲੈ ਕੇ ਕਦੇ ਕੁਝ ਨਹੀਂ ਦੱਸਿਆ।

ਅਨੁਸ਼ਕਾ ਨੂੰ ਪਿੱਠ ਦਰਦ ਦੀ ਬਿਮਾਰੀ ਹੈ ਤੇ ਕਈ ਵਾਰ ਤਾਂ ਦਰਦ ਕਰਕੇ ਉਹ ਬੈਠ ਵੀ ਨਹੀਂ ਪਾਉਂਦੀ। ਇਸ ਤੋਂ ਇਲਾਵਾ ਅਨੁਸ਼ਕਾ ਦੇ ਕੰਮ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਵਾਰ ਕੈਟਰੀਨਾ ਕੈਫ ਤੇ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਹੁਣ ਤਕ ਉਸ ਦੇ ਹੱਥ ਕੋਈ ਪ੍ਰੋਜੈਕਟ ਨਹੀਂ ਲੱਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares