ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਬੁੱਧ ਧਰਮ ਦੀ ਦੀਖਸ਼ਾ ਦੇਣ ਵਾਲੇ ਬੁੱਧ ਭਿਖਸ਼ੂ ਪ੍ਰਗਿਆਨੰਦ (90) ਦੀ ਵੀਰਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਲਖਨਊ ‘ਚ ਮੌਤ

ਪੰਜਾਬ ਅਤੇ ਪੰਜਾਬੀਅਤ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਬੁੱਧ ਧਰਮ ਦੀ ਦੀਖਸ਼ਾ ਦੇਣ ਵਾਲੇ ਬੁੱਧ ਭਿਖਸ਼ੂ ਪ੍ਰਗਿਆਨੰਦ (90) ਦੀ ਵੀਰਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਲਖਨਊ ‘ਚ ਮੌਤ ਹੋ ਗਈ। ਲਖਨਊ ਦੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ (ਕੇ. ਜੀ. ਐੱਮ. ਯੂ.) ਦੇ ਡਾਕਟਰ ਐੱਸ. ਐੱਨ. ਸ਼ੰਖਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਛਾਤੀ ‘ਚ ਦਰਦ ਤੇ ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਬੀਤੇ ਐਤਵਾਰ ਟਰੋਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ ਸੀ। ਦਲਿਤ ਆਈਕਾਨ ਡਾ. ਭੀਮ ਰਾਓ ਅੰਬੇਡਕਰ ਜੀ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਨੂੰ ਅਪਣਾਇਆ ਸੀ ਤੇ ਇਸ ਇਤਿਹਾਸਕ ਪੱਲ ਦੇ ਉਹ (ਪ੍ਰਗਿਆਨੰਦ) ਇਕੱਲੇ ਗਵਾਹ ਸਨ।ਭਦੰਤ ਪ੍ਰਗਿਆਨੰਦ ਦਿਨ ਦਾ ਜ਼ਿਆਦਾਤਰ ਸਮਾਂ ਆਪਣੇ ਬਿਸਤਰੇ ‘ਤੇ ਹੀ ਗੁਜ਼ਾਰਦੇ ਹਨ, ਜਿਥੇ ਉਨ੍ਹਾਂ ਦੇ ਚੇਲੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। 90 ਸਾਲਾਂ ਦੇ ਹੋ ਚੁੱਕੇ ਇਹ ਬੁੱਧ ਭਿਕਸ਼ੂ ਇਸ਼ਾਰਿਆਂ ਨਾਲ ਗੱਲ ਕਰਦੇ ਹਨ ਜਾਂ ਕਦੇ-ਕਦੇ ਲਿਖ ਕੇ ਆਪਣੀ ਗੱਲ ਕਹਿੰਦੇ ਹਨ ਪਰ ਬਾਬਾ ਸਾਹਿਬ ਅੰਬੇਦਕਰ ਦਾ ਨਾਂ ਸੁਣਦਿਆਂ ਹੀ ਪਤਾ ਨਹੀਂ ਉਨ੍ਹਾਂ ਵਿਚ ਕਿਹੜੀ ਸ਼ਕਤੀ ਜਾਗ ਉੱਠਦੀ ਹੈ ਕਿ ਉਹ ਉੱਚੀ ਤੇ ਸਪੱਸ਼ਟ ਆਵਾਜ਼ ‘ਚ ਬੋਲਣਾ ਸ਼ੁਰੂ ਕਰ ਦਿੰਦੇ ਹਨ।14 ਅਕਤੂਬਰ 1956 ਨੂੰ ਜਦੋਂ ਬਾਬਾ ਸਾਹਿਬ ਨੇ ਬੁੱਧ ਧਰਮ ਦੀ ਦੀਖਿਆ ਲਈ ਸੀ ਤਾਂ ਉਸ ਸਮੇਂ 7 ਭਿਕਸ਼ੂ ਮੌਜੂਦ ਸਨ। ਉਨ੍ਹਾਂ ‘ਚੋਂ ਇਕੋ-ਇਕ ਜ਼ਿੰਦਾ ਭਿਕਸ਼ੂ ਪ੍ਰਗਿਆਨੰਦ ਹੀ ਹਨ। ਦਲਿਤ ਸਮਾਜ ਦੇ ਮਸੀਹਾ ਅਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਨੇ ਇਸ ਦਿਨ ਨਾਗਪੁਰ ਦੀ ਇਤਿਹਾਸਿਕ ‘ਦੀਖਿਆ ਭੂਮੀ’ ਵਿਚ ਆਯੋਜਿਤ ਸਮਾਰੋਹ ‘ਚ ਬੁੱਧ ਧਰਮ ਅਪਣਾਇਆ ਸੀ।
ਭਦੰਤ ਪ੍ਰਗਿਆਨੰਦ ਨੇ ਦੱਸਿਆ ਕਿ ”ਭਦੰਤ ਚੰਦਰਮਣੀ ਮਹਾਧੀਰੋ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਰਸਮੀ ਤੌਰ ‘ਤੇ ਬੁੱਧ ਧਰਮ ਦੀ ਦੀਖਿਆ ਦਿੱਤੀ ਸੀ, ਜਦਕਿ ਮੈਂ ਇਸ ਕੰਮ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਇਸ ਮੌਕੇ ‘ਤੇ ਅੰਬੇਦਕਰ ਜੀ ਦੀ ਪਤਨੀ ਸਵਿੱਤਰੀ ਵੀ ਮੌਜੂਦ ਸੀ।” ਉਸ ਦਿਨ ਨੂੰ ਯਾਦ ਕਰਦੇ ਹੋਏ ਭਦੰਤ ਪ੍ਰਗਿਆਨੰਦ ਨੇ ਦੱਸਿਆ ਕਿ ਬਾਬਾ ਸਾਹਿਬ ਪੂਰੀ ਤਰ੍ਹਾਂ ਇਸ ਸਮਾਰੋਹ ਵਿਚ ਰੁੱਝੇ ਹੋਏ ਸਨ ਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਬਾਹਰੀ ਦੁਨੀਆ ਤੋਂ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਸ਼੍ਰੀਲੰਕਾ ਨਾਲ ਸੰਬੰਧ ਰੱਖਣ ਵਾਲੇ ਪ੍ਰਗਿਆਨੰਦ ਜੀ ਲਖਨਊ ਦੇ ਰਿਸਾਲਦਾਰ ਪਾਰਕ ਵਿਚ ਸਥਿਤ ਬੁੱਧ ਵਿਹਾਰ ਦੇ ਸਭ ਤੋਂ ਸੀਨੀਅਰ ਭਿਕਸ਼ੂ ਹਨ। ਆਪਣੇ ਜੀਵਨਕਾਲ ਵਿਚ ਬਾਬਾ ਸਾਹਿਬ 2 ਵਾਰ ਇਥੇ ਆਏ ਸਨ। ਭਦੰਤ ਪ੍ਰਗਿਆਨੰਦ ਨੇ ਦੱਸਿਆ ਕਿ ਲਖਨਊ ਦੀਆਂ ਦੋ ਯਾਤਰਾਵਾਂ ਕਰਨ ਤੋਂ ਬਾਅਦ ਅੰਬੇਦਕਰ ਦੀ ਬੁੱਧ ਧਰਮ ਧਾਰਨ ਕਰਨ ਦੀ ਇੱਛਾ ਬਹੁਤ ਮਜ਼ਬੂਤ ਹੋ ਗਈ ਸੀ। ਉਨ੍ਹਾਂ ਨੇ ਕਿਹਾ, ”ਜੇਕਰ ਮੱਧ ਪ੍ਰਦੇਸ਼ ਦਾ ਮਹੂ ਉਨ੍ਹਾਂ ਦੀ ਜਨਮ ਭੂਮੀ ਹੈ ਤਾਂ ਨਾਗਪੁਰ ਉਨ੍ਹਾਂ ਦੀ ਦੀਖਿਆ ਭੂਮੀ ਤਾਂ ਲਖਨਊ ਨਿਸ਼ਚੈ ਹੀ ‘ਸਨੇਹ ਭੂਮੀ’ ਹੈ।” ਬੁੱਧ ਧਰਮ ਅਪਣਾਉਣ ਤੋਂ ਬਾਅਦ ਬਾਬਾ ਸਾਹਿਬ ਨੇ 1948 ਅਤੇ 1951 ਵਿਚ ਦੋ ਵਾਰ ਲਖਨਊ ਦੀ ਯਾਤਰਾ ਕੀਤੀ ਸੀ। 18 ਅਪ੍ਰੈਲ 1948 ਨੂੰ ਇਥੇ ਵੱਖ-ਵੱਖ ਮਤਾਂ-ਮਤਾਂਤਰਾਂ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਸੀ। ਉਸ ਸਮੇਂ ਦੀ ਇਕ ਤਸਵੀਰ ਵੀ ਉਥੇ ਮੌਜੂਦ ਹੈ। ਪ੍ਰਗਿਆਨੰਦ ਜੀ ਨੇ ਕਿਹਾ, ”ਅੰਬੇਦਕਰ ਦੇ ਮਨ ਵਿਚ ਬੁੱਧ ਮਤ ਦਾ ਅੰਕੁਰ ਸ਼ਾਇਦ ਇਸੇ ਸਥਾਨ ‘ਤੇ ਹੀ ਫੁੱਟਿਆ ਸੀ।”
ਰਿਸਾਲਦਾਰ ਪਾਰਕ ਦੇ ਬੁੱਧ ਮੰਦਿਰ ਨਾਲ ਸੰਬੰਧਿਤ ਭਦੰਤ ਬੋਧਾਨੰਦ ਨੇ 14 ਅਕਤੂਬਰ 1956 ਨੂੰ ਦੀਖਿਆ ਭੂਮੀ ਵਿਚ ਬਾਬਾ ਸਾਹਿਬ ਨੂੰ ਬੁੱਧ ਮਤ ਵਿਚ ਦਾਖਲ ਕਰਨਾ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਹੋਰਨਾਂ ਭਿਕਸ਼ੂਆਂ ਨੂੰ ਇਹ ਰਸਮ ਪੂਰੀ ਕਰਨੀ ਪਈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares