ਬਾਬਾ ਕਲਿਆਣਾ ਜੀ ਸੇਵਾ ਸੁਸਾਇਟੀ ਬੀੜ ਬੰਸੀਆਂ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ

ਪੰਜਾਬ ਅਤੇ ਪੰਜਾਬੀਅਤ

ਬਾਬਾ ਕਲਿਆਣਾ ਜੀ ਸੇਵਾ ਸੁਸਾਇਟੀ ਬੀੜ ਬੰਸੀਆਂ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ
ਫਿਲੌਰ, 11 ਸਤੰਬਰ (ਹਰਜਿੰਦਰ ਕੌਰ ਖ਼ਾਲਸਾ)- ਬਾਬਾ ਕਲਿਆਣਾ ਜੀ ਸੇਵਾ ਸੁਸਾਇਟੀ ਬੀੜ ਬੰਸੀਆਂ ਵੱਲੋਂ ਸੜਕਾਂ ਦੇ ਕਿਨਾਰਿਆਂ ‘ਤੇ ਉੱਗੀ ਹੋਈ ਭੰਗ ਅਤੇ ਹੋਰ ਘਾਹ ਫੂਸ ਨੂੰ ਕੱਟਣ ਅਤੇ ਸਾਫ਼ ਸਫ਼ਾਈ ਲਈ ਵਿਸ਼ੇਸ਼ ਸਫਾਈ ਮੁਹਿੰਮ ਆਰੰਭ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਖ਼ਾਲਸਾ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਣ ਸੜਕਾਂ ਦੇ ਕਿਨਾਰਿਆਂ ਤੇ ਭੰਗ ਅਤੇ ਹੋਰ ਪੌਦੇ ਬਹੁਤ ਜਿਆਦਾ ਵਧ ਜਾਂਦੇ ਹਨ ਜਿਸ ਕਾਰਣ ਇਕ ਤਾਂ ਆਵਾਜਾਈ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ, ਦੂਸਰਾ ਨਸ਼ੇੜੀ ਅਤੇ ਗਲਤ ਅਨਸਰ ਕਿਸਮ ਦੇ ਲੋਕ ਇਨ੍ਹਾਂ ਵਿੱਚ ਪਨਾਹ ਲੈ ਕੇ ਲੁੱਟਖੋਹ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸਕੂਲ ਜਾਂਦੇ ਬੱਚੇ ਬੱਚੀਆਂ ਲਈ ਸਦਾ ਹੀ ਖਤਰਾ ਬਣਿਆ ਰਹਿੰਦਾ ਹੈ। ਜਿਹਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਨਗਰ ਦੇ ਸਮੂਹ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਵਿਸ਼ੇਸ਼ ਸਫ਼ਾਈ ਮੁਹਿੰਮ ਆਰੰਭ ਕੀਤੀ ਗਈ ਹੈ। ਜਿਸਦੇ ਤਹਿਤ ਬੀੜ ਬੰਸੀਆਂ ਤੋਂ ਜੱਜਾ ਕਲਾਂ, ਰੁੜਕਾ ਕਲਾਂ, ਪਾਸਲਾ ਅਤੇ ਸੰਗ ਢੇਸੀਆਂ ਵਾਲੀਆਂ ਸੜਕਾਂ ਤੇ ਸਫਾਈ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਖ਼ਾਲਸਾ, ਦਿਲਬਾਗ ਸਿੰਘ, ਪ੍ਰਭਜੀਤ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਗੁਰਜੀਤ ਸਿੰਘ, ਬਲਿਹਾਰ ਸਿੰਘ ਅਤੇ ਹੋਰ ਨੌਜਵਾਨ ਹਾਜ਼ਰ ਸਨ।

ਰੁੜਕਾ ਕਲਾਂ ਰੋਡ ਤੇ ਸਫ਼ਾਈ ਕਰਦੇ ਹੋਏ ਬਾਬਾ ਕਲਿਆਣਾ ਜੀ ਸੇਵਾ ਸੁਸਾਇਟੀ ਬੀੜ ਬੰਸੀਆਂ ਦੇ ਮੈਂਬਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares