ਬਾਬਾ ਕਲਿਆਣਾ ਜੀ ਬੀੜ ਬੰਸੀਆਂ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ

ਪੰਜਾਬ ਅਤੇ ਪੰਜਾਬੀਅਤ

ਬਾਬਾ ਕਲਿਆਣਾ ਜੀ ਬੀੜ ਬੰਸੀਆਂ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ
‘ਕੁਸ਼ਤੀ ਮੁਕਾਬਲੇ ਵਿੱਚ ਜੱਸਾ ਪੱਟੀ ਨੇ ਸ਼ਿੰਦਾ ਨਾਰੰਗਵਾਲ ਨੂੰ ਹਰਾਇਆ’
ਫਿਲੌਰ/ਗੁਰਾਇਆਂ, 20 ਜੂਨ (ਹਰਜਿੰਦਰ ਕੌਰ ਖ਼ਾਲਸਾ)- ਗੁਰਦੁਆਰਾ ਸ਼੍ਰੀ ਬਾਬਾ ਕਲਿਆਣਾ ਜੀ ਦੇ ਅਸਥਾਨ ਪਿੰਡ ਬੀੜ ਬੰਸੀਆਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਅਤੇ ਢਾਡੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ, 9 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਉਪਰੰਤ ਹਲਟ ਦੌੜਾਂ ਕਰਵਾਈਆ ਗਈਆ। ਜਿਸ ਵਿੱਚ ਜੇਤੂ ਜੋੜੀ ਦਾ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ।

ਦੂਸਰੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਪੂਰੇ ਨਗਰ ਦੀ ਪਰਿਕਰਮਾਂ ਕਰਕੇ ਵੱਖ ਵੱਖ ਪੜਾਵਾਂ ਤੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੂਰਨ ਹੋਇਆ। ਸਮਾਗਮ ਦੇ ਤੀਸਰੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਢਾਡੀ ਵਿਸ਼ਾਲ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਜਥਿਆ ਨੇ ਢਾਡੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ਼ਾਮ ਨੂੰ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਨਾਮੀ ਪਹਿਲਵਾਨਾ ਨੇ ਆਪਣੇ ਜੌਹਰ ਦਿਖਾਏ। ਪਟਕੇ ਦੀ ਕੁਸ਼ਤੀ ਜੱਸਾ ਪੱਟੀ ਅਤੇ ਸ਼ਿੰਦਾ ਨਾਰੰਗਵਾਲ ਦਰਮਿਆਨ ਹੋਈ, ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ। ਪਹਿਲਵਾਨਾਂ ਨੂੰ ਭਾਰੀ ਨਗਦ ਰਾਸ਼ੀ ਅਤੇ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਬੰਧਕਾਂ ਵਲੋਂ ਸਹਿਯੋਗੀਆਂ ਨੂੰ ਸਿਰਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਨੋਖ ਸਿੰਘ, ਮੀਤ ਪ੍ਰਧਾਨ ਦਵਿੰਦਰ ਸਿੰਘ, ਕੈਸ਼ੀਅਰ ਰੇਸ਼ਮ ਸਿੰਘ, ਸਕੱਤਰ ਮਨਪ੍ਰੀਤ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਬਲਿਹਾਰ ਸਿੰਘ, ਜੋਗਾ ਸਿੰਘ, ਬੂਟਾ ਸਿੰਘ, ਪ੍ਰਭਜੀਤ ਸਿੰਘ, ਰੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਵਿੰਦਰ ਸਿੰਘ, ਮੇਜਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਬਾਬਾ ਕਲਿਆਣਾ ਜੀ ਦੇ ਸਲਾਨਾ ਜੋੜ ਮੇਲੇ ਹਾਜ਼ਰੀ ਭਰਦਾ ਹੋਇਆ ਢਾਡੀ ਜੱਥਾ ਅਤੇ ਕੁਸ਼ਤੀ ਮੁਕਾਬਲੇ ਦੌਰਾਨ ਭਲਵਾਨਾਂ ਨਾਲ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਪਤਵੰੱਤੇ ਸੱਜਣ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares