ਬਾਈ ਸੁਰਜੀਤ ਦਾ ਗੀਤ ‘ਪੰਜਾਬ’ ਦੋਨੋ ਪੰਜਾਬਾਂ ਦੇ ਕਲਾਕਾਰਾ ਨੇ ਫਰਿਜ਼ਨੋ ਵਿਖੇ ਕੀਤਾ ਰਿਲੀਜ਼

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ, ਕੈਲੀਫੋਰਨੀਆਂ 11 ਫ਼ਰਵਰੀ (ਰਾਜ ਗੋਗਨਾ )— ਪੁਰਾਤਨ ਸਮੇਂ ਵਿੱਚ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਪੰਜਾਬ ਅਤੇ ਉੱਥੋਂ ਦੇ ਲੋਕਾ ਉੱਪਰ ਪੱਛਮੀ ਸੱਭਿਆਚਾਰ ਦਾ ਬਹੁਤ ਪ੍ਰਭਾਵ ਪਿਆ। ਦੇਖੋ-ਦੇਖ ਜਿਉ ਹੀ ਉੱਥੋ ਦੇ ਲੋਕ ਆਧੁਨਿਕਤਾ ਵੱਲ ਵਧੇ ਤਾਂ ਨਾਲ ਹੀ ਉਨ੍ਹਾਂ ਦਾ ਸੱਭਿਆਚਾਰ ਵੀ ਖਤਮ ਹੋਣ ਲੱਗਾ। ਜਿਸ ਨੂੰ ਬੇਸੱਕ ਉਨ੍ਹਾਂ ਨੇ ਮਹਿਸੂਸ ਨਹੀਂ ਕੀਤਾ, ਪਰ ਪੰਜਾਬ ਤੋਂ ਦੂਰ ਬੈਠੇ ਵਿਦੇਸ਼ੀ ਲੋਕਾਂ ਨੇ ਇਸ ਦੇ ਦਰਦ ਨੂੰ ਮਹਿਸੂਸ ਕੀਤਾ। ਅੱਜ ਵੀ ਵਿਦੇਸ਼ਾਂ ਵਿੱਚ ਪੰਜਾਬ ਨੂੰ ਸੰਭਾਲ ਕੇ ਰੱਖਿਆਂ ਗਿਆ ਹੈ। ਜਦ ਕਿ ਅਸਲ ਪੰਜਾਬ ਵਿੱਚ ਪਿਆਰ ਮੁੱਕ ਗਿਆ ਜਾਪਦਾ ਹੈ। ਬਨਾਵਟੀਪਣ, ਲੋਕ ਦਿਖਾਵਾ ਅਤੇ ਮਤਲਬੀ ਸੋਚ ਦਾ ਪਹਿਰਾ ਹੈ।

ਅੱਜ ਤੱਕ ਪੰਜਾਬ ਦੇ ਹਾਲਾਤਾਂ ਨੂੰ ਲੈ ਬਹੁਤ ਸਾਰੇ ਗੀਤ ਆਏ। ਹੁਣ ਪੰਜਾਬ ਦੇ ਬਦਲਦੇ ਹੋਏ ਇਸੇ ਦੁਖਾਂਤ ਅਤੇ ਹਾਲਤਾਂ ਨੂੰ ਅਦਾਕਾਰ ਅਤੇ ਗਾਇਕ ਬਾਈ ਸੁਰਜੀਤ ਨੇ ਆਪਣੇ ਗੀਤ ‘ਪੰਜਾਬ’ ਰਾਹੀ ਬਹੁਤ ਹੀ ਨਵੇਕਲੇ ਢੰਗ ਨਾਲ ਪੇਸ਼ ਕੀਤਾ। ਇਸ ਗੀਤ ਵਿੱਚ ਟੁੱਟ ਰਹੇ ਪਿਆਰ ਅਤੇ ਇਨਸਾਨੀ ਰਿਸ਼ਤਿਆਂ ਵਿੱਚ ਪੈ ਰਹੀਆ ਤਰੇੜਾ ਦਾ ਦਰਦ ਹੈ। ਜਿਸ ਦਾ ਮਨੋਰਥ ਪੁਰਾਤਨ ਪੀੜੀ ਨੂੰ ਨਾਲ ਰੱਖਦੇ ਹੋਏ, ਅੱਜ ਦੇ ਨੌਜਵਾਨ ਵਰਗ ਨੂੰ ਵੀ ਨਾਲ ਜੋੜਨਾ ਹੈ। ਇਸ ਗੀਤ ਨੂੰ ਪ੍ਰਸਿੱਧ ਫਿਲਮੀ ਗੀਤਕਾਰ ਬੌਬੀ ਤੰਗੜਾਵਾਲਾ ਨੇ ਲਿਖਿਆਂ ਅਤੇ ਸੰਗੀਤ ਜੱਸੀ ਭੋਗਲ ਦਾ ਹੈ। ਜਿਸ ਨੂੰ ਡਰੀਮ ਵਨ ਫਿਲਮਜ਼ ਅਤੇ ਸਿਵਮ ਕਰੇਸਨ ਦੁਆਰਾਂ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਸਾਹਿੱਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ‘ਫਰਿਜ਼ਨੋ ਡਰੀਮਜ਼ ਸਟੂਡੀਉ’ ਦੇ ਹਾਲ ਵਿੱਚ ਰਿਲੀਜ਼ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਨੇ ਰਲ ਪੰਜਾਬੀਅਤ ਬਾਰੇ ਵਿਚਾਰਾਂ ਕੀਤੀਆਂ। ਜਿਸ ਵਿੱਚ ਇੱਥੋ ਦੇ ਨਾਮਵਰ ਗਾਇਕਾ, ਗੀਤਕਾਰਾਂ ਅਤੇ ਸਹਿਯੋਗੀਆਂ ਨੇ ਹਾਜ਼ਰੀ ਭਰੀ

ਗਾਇਕਾ ਵਿੱਚ ਧਰਮਵੀਰ ਥਾਂਦੀ, ਰਾਜੇਸ਼ ਰਾਜੂ, ਬੱਲੂ ਸਿੰਘ, ਤੇਜ਼ੀ ਪੱਡਾ, ਗੁੱਲੂ ਸਿੱਧੂ ਬਰਾੜ, ਗਾਇਕਾ ਜੋਤ ਰਣਜੀਤ ਆਦਿਕ ਦੇ ਨਾਂ ਸਾਮਲ ਹਨ। ਜਦ ਕਿ ਬਾਕੀ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਬਲਾਰਿਆ ਵਿੱਚ ਫਿਲਮ ਡਾਇਰੈਕਟਰ ਅਤੇ ਅਦਾਕਾਰ ਗੁਰਦੀਸ ਪੰਜਾਬੀ, ਗੀਤਕਾਰ, ਗਾਇਕ ਅਤੇ ਫਿਲਮ ਡਾਇਰੈਕਟਰ ਮਲਕੀਤ ਮੀਤ ਤੋਂ ਇਲਾਵਾ ਭਾਜੀ ਤਰਨ ਸਿੰਘ, ਖਾਦਿਮ ਹੁਸ਼ੈਨ, ਜਸਵੰਤ ਮਹਿੰਮੀ, ਜਿੰਮੀ ਸਿੰਘ, ਪਰਮਜੀਤ ਸਿੰਘ, ਸੰਨਦੀਪ ਸੰਨੀ ਮੈਹਿਤ, ਜਸਬੀਰ ਸਰਾਏ, ਅੰਮਿ੍ਰਤ ਗਰੇਵਾਲ, ਰੇਡੀਓ ਹੋਸ਼ਟ ਸੁੱਖੀ ਹੇਅਰ ਆਦਿਕ ਦੇ ਨਾਂ ਸਾਮਲ ਹਨ। ਇਸ ਪੋ੍ਗਰਾਮ ਦੌਰਾਨ ਬੁਲਾਰਿਆਂ ਤੋਂ ਇਲਾਵਾ ਗਾਇਕੀ ਦਾ ਦੌਰ ਵੀ ਚੱਲਿਆ, ਜਿਸ ਇਸ ਵਿਦੇਸ਼ਾਂ ਵਿੱਚ ਵੱਸੇ ਪੰਜਾਬ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਇਕ ਨਵਾਂ ਮੌਕਾ ਦਿੱਤਾ ਗਿਆ। ਸਟੇਜ਼ ਸੰਚਾਲਨ ਅਦਾਕਾਰ ਅਤੇ ਗਾਇਕ ਬੱਲੂ ਸਿੰਘ ਨੇ ਬਾਖੂਬੀ ਕੀਤਾ। ਅੰਤ ਬਾਈ ਸੁਰਜੀਤ ਨੇ ਸਮੂੰਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਫੋਟੋ ਕੈਪਸਨ: ਗੀਤ ਰਿਲੀਜ਼ ਕਰਦੇ ਹੋਏ ਕਲਾਕਾਰ ਅਤੇ ਪਤਵੰਤੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares