ਬਲੈਕਮੇਲਿੰਗ ਤੋਂ ਪਰੇਸ਼ਾਨ ਇੱਕ ਨਰਸਿੰਗ ਵਿਦਿਆਰਥਣ ਨੇ ਆਤਮ -ਹੱਤਿਆ ਕਰਨ ਦੀ ਕੀਤੀ ਕੋਸ਼ਿਸ਼

ਪੰਜਾਬ ਅਤੇ ਪੰਜਾਬੀਅਤ

ਬਲੈਕਮੇਲਿੰਗ ਤੋਂ ਪਰੇਸ਼ਾਨ ਇੱਕ ਨਰਸਿੰਗ ਵਿਦਿਆਰਥਣ ਨੇ ਆਤਮ -ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸਮਾਂ ਨਾਲ ਹਸਪਤਾਲ ਪਹੁੰਚਣ ਤੇ ਉਸਦੀ ਜਾਨ ਬਚ ਗਈ। ਮੌਕੇ ’ਤੇ ਲੜਕੀ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਪੁਲਿਸ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਵਿਦਿਆਰਥਣ ਪਿੰਡ ਭਗਤਾ ਭਾਈਕਾ ਦੀ ਰਹਿਣ ਵਾਲੀ ਹੈ ਜੋ ਨਰਸਿੰਗ ਵਿੱਚ ਪੜ੍ਹ ਰਹੀ ਹੈ। ਵਿਦਿਆਰਥਣ ਦੀ ਸਿਵਲ ਹਸਪਤਾਲ ਬਠਿੰਡਾ ਵਿੱਚ ਟ੍ਰੇਨਿੰਗ ਲੱਗੀ ਹੋਈ ਸੀ। ਦੱਸ ਦਈਏ ਕਿ ਵਿਦਿਆਰਥਣ ਦੀ ਇੱਕ ਨੌਜਵਾਨ ਦੇ ਨਾਲ ਦੋਸਤੀ ਸੀ।

punjab

ਉਸ ਦੇ ਇੱਕ ਦੋਸਤ ਨੇ ਦੋਨਾਂ ਦੀਆਂ ਤਸਵੀਰਾਂ ਖਿੱਚ ਕੇ ਵਿਦਿਆਰਥਣ ਦੇ ਪਰਿਵਾਰ ਦੇ ਮੈਬਰਾਂ ਦੇ ਮੋਬਾਈਲ ਤੇ ਭੇਜ ਦਿੱਤੀ। ਨੌਜਵਾਨ ਵਿਦਿਆਰਥਣ ਨੂੰ ਬਲੈਕਮੇਲ ਵੀ ਕਰ ਰਿਹਾ ਸੀ। ਤਸਵੀਰਾਂ ਪਰਿਵਾਰ ਦੇ ਕੋਲ ਪਹੁੰਚਣ ਦੇ ਡਰ ਨਾਲ ਉਸਨੇ ਪਹਿਲਾਂ ਆਪਣੇ ਹੱਥ ਦੀ ਨਬਜ਼ ਕੱਟੀ। ਉਸਨੂੰ ਉਸਦੇ ਸਾਥੀਆਂ ਨੇ ਹਸਪਤਾਲ ਪਹੁੰਚਾਇਆ ਅਤੇ ਉਸਦੀ ਪੱਟੀ ਕਰਵਾ ਦਿੱਤੀ। ਉਸਦੇ ਬਾਅਦ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਉਹ ਬਲੱਡ ਬੈਂਕ ਦੇ ਕੋਲ ਡਿੱਗੀ ਹੋਈ ਮਿਲੀ। ਘਟਨਾ ਸਵੇਰੇ 9 ਵਜੇ ਦੀ ਹੈ। ਸਹਾਰਾ ਜਨਸੇਵਾ ਦੇ ਵਰਕਰ ਹਰਬੰਸ ਸਿੰਘ ਅਤੇ ਸੰਦੀਪ ਗਿੱਲ ਨੇ ਵਿਦਿਆਰਥਣ ਨੂੰ ਤੁਰੰਤ ਐਮਰਜੈਂਸੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਉਸਦਾ ਸਮੇਂ ਤੇ ਇਲਾਜ ਹੋਣ ਨਾਲ ਜਾਨ ਬਚ ਗਈ।

punjab

ਜਿਵੇਂ ਹੀ ਪਰਿਵਾਰ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹ ਹਸਪਤਾਲ ਪਹੁੰਚੇ ਅਤੇ ਵਿਦਿਆਰਥਣ ਨੂੰ ਲੈ ਗਏ। ਇਸ ਸੰਬੰਧ ਵਿੱਚ ਸਿਵਲ ਹਸਪਤਾਲ ਪੁਲਿਸ ਚੌਕੀ ਇੰਨਚਾਰਜ ਹਰਗੋਬਿੰਦ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਪਤਾ ਚੱਲਿਆ ਕਿ ਵਿਦਿਆਰਥਣ ਦਾ ਪਰਿਵਾਰ ਉਸਨੂੰ ਆਪਣੇ ਨਾਲ ਲੈ ਜਾ ਚੁੱਕਿਆ ਸੀ।
ਦੱਸ ਦਈਏ ਕਿ ਅਜਿਹਾ ਹੀ ਮਾਮਲਾ ਇਕ ਹੁਸ਼ਿਆਰਪੁਰ ਤੋਂ ਦੇਖਣ ਨੂੰ ਮਿਲਿਆ ਸੀ, ਇੱਥੇ ਨਾਬਾਲਗ ਲੜਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

punjab

ਲੜਕੀ ਨੇ ਆਤਮ ਹੱਤਿਆ ਦਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ‘ਚ ਉਸ ਨੇ ਇਸ ਪਿੱਛੇ ਦੀ ਵਜ੍ਹਾਂ ਨੂੰ ਦੱਸਿਆ ਹੈ। ਮੌਕਾ ਏ ਵਾਰਦਾਤ ਤੋਂ ਮਿਲੇ ਸੁਸਾਈਡ ਨੋਟ ਅਨੁਸਾਰ ਮੁਸਕਾਨ ਨਾਂ ਦੀ ਲੜਕੀ ਨੇ ਇਹ ਕਦਮ ਚੁੱਕਣ ਪਿੱਛੇ ਇੱਕ ਸੁਖਵੰਤ ਨਾਮ ਦੇ ਵਿਅਕਤੀ ਨੂੰ ਜਿੰਮੇਵਾਰ ਦੱਸਿਆ ਹੈ। ਲੜਕੀ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਵਿਅਕਤੀ ਉਸ ਨੂੰ ਹਰ ਰੋਜ਼ ਪਰੇਸ਼ਾਨ ਕਰਦਾ ਸੀ ਤੇ ਉਸ ਦੇ ਸਾਥੀ ਵੀ ਉਸ ਨੂੰ ਛੇੜਦੇ ਹਨ। ਲੜਕੀ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਉਹ ਆਪਣੇ ਪਰਿਵਾਰ ਸਮੇਤ ਪੁਲਿਸ ਸਟੇਸ਼ਨ ‘ਚ ਇਸ ਸਬੰਧੀ ਸ਼ਿਕਾਇਤ ਕਰਨ ਗਈ ਸੀ।
punjab
ਉਸ ਸਮੇਂ ਐਸ. ਪੀ. ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ 200 ਪ੍ਰਤੀਸ਼ਤ ਇਨਸਾਫ਼ ਮਿਲੇਗਾ। ਲੜਕੀ ਦਾ ਦਾਅਵਾ ਹੈ ਕਿ ਸ਼ਿਕਾਇਤ ਕਰਵਾਉਣ ਤੋਂ ਇੱਕ ਸਾਲ ਬਾਅਦ ਤੱਕ ਵੀ ਪੁਲਿਸ ਨੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ।
punjab

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares