ਬਰਨਾਲਾ ਦੀ ਤਰਨਪ੍ਰੀਤ ਕੌਰ ਨੇ CBSC ਦਸਵੀਂ ਦੀ ਪ੍ਰੀਖਿਆ ਵਿਚੋਂ ਪੂਰੇ ਦੇਸ਼ ਭਰ ‘ਚੋਂ ਹਾਸਲ ਕੀਤਾ ਤੀਜਾ ਸਥਾਨ….ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਬਰਨਾਲਾ ਦੀ ਤਰਨਪ੍ਰੀਤ ਕੌਰ ਨੇ ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ ‘ਚੋਂ ਹਾਸਲ ਕੀਤਾ ਤੀਜਾ ਸਥਾਨ:ਅੱਜ ਸੀਬੀਐਸਈ ਬੋਰਡ ਦਸਵੀ ਦੀ ਪ੍ਰੀਖਿਆ ਦੇ ਨਤੀਜਿਆ ਦਾ ਐਲਾਨ ਹੋ ਗਿਆ ਹੈ ਜਿਸ ਵਿੱਚ ਮੁੰਡਿਆ ਦੇ ਮੁਕਾਬਲੇ ਕੁੜੀਆਂ ਨੇ ਮੌਹਰੀ ਸਥਾਨ ਕੀਤੇ।

ਇਹਨਾਂ ਨਤੀਜਿਆ ਵਿੱਚ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।ਬਰੋਡਵੇਅ ਪਬਲਿਕ ਸਕੂਲ ਮਨਾਲ ਵਿੱਚ ਪੜਦੀ ਤਰਨਪ੍ਰੀਤ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਿਥੇ ਉਸਦੇ ਸਕੂਲ਼ ਦੇ ਅਧਿਆਪਕ ਖੁਸ਼ ਹਨ ਉਥੇ ਹੀ ਪਰਿਵਾਰ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਪਰਿਵਾਰ ਮੈਂਬਰਾਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।ਤਰਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਸਫਲਤਾ ਦੇ ਲਈ ਉਸਦੇ ਅਧਿਆਪਕਾਂ ਅਤੇ ਪਰਿਵਾਰਕ ਮੈਂਬਰਾ ਦਾ ਪੂਰਾ ਸਹਿਯੋਗ ਰਿਹਾ ਹੈ।ਉਸਨੇ ਦੱਸਿਆ ਕਿ ਭਵਿੱਖ ਵਿੱਚ ਉਹ ਹੋਰ ਸਖਤ ਮਿਹਨਤ ਕਰਕੇ ਆਈਏਐਸ ਅਫ਼ਸਰ ਬਣਨਾ ਚਾਹੁੰਦੀ ਹੈ।

ਉਸਨੇ ਹੋਰਨਾਂ ਵਿਦਿਆਰਥੀਆ ਨੂੰ ਵੀ ਚੰਗੇ ਨੰਬਰ ਲੈਣ ਲਈ ਸਖਤ ਮਿਹਨਤ ਕਰਨ ਦੀ ਨਸੀਅਤ ਦਿੱਤੀ ਹੈ।ਇਸ ਮੌਕੇ ਤਰਨਪ੍ਰੀਤ ਕੌਰ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਪ੍ਰਾਪਤੀ ਉਪਰ ਮਾਣ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares