ਬਰਗਰ ਖਾਣ ਦੇ ਸ਼ੋਕੀਨ ਇਹ ਖ਼ਬਰ ਜਰੂਰ ਪੜ੍ਹਨ

ਪੰਜਾਬ ਅਤੇ ਪੰਜਾਬੀਅਤ

ਅਜੋਕੇ ਸਮੇਂ ‘ਚ ਫਾਸਟ ਫੂਡ ਦੇ ਵੱਧ ਰਹੇ ਪ੍ਰਚਲਣ ਕਾਰਨ ਹਰੇਕ ਵਿਅਕਤੀ ਤੇ ਖਾਸਕਰ ਬੱਚਿਆਂ ਵਿਚ ਫਾਸਟ ਫੂਡ ਖਾਣਾ ਮਨਪਸੰਦ ਬਣ ਚੁੱਕਾ ਹੈ | ਜਿੱਥੇ ਪਹਿਲਾਂ ਸਿਰਫ਼ ਵੱਡੇ ਸ਼ਹਿਰਾਂ ‘ਚ ਹੀ ਰੈਸਟੋਰੈਂਟ ਅਤੇ ਹੋਟਲਾਂ ਵਿਚ ਫਾਸਟ ਫੂਡ ਮਿਲਦਾ ਸੀ, ਉੱਥੇ ਹੀ ਫਿਰ ਫਾਸਟ ਫੂਡ ਦੀਆਂ ਰੇਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਹੁਣ ਪਿੰਡ-ਪਿੰਡ ‘ਚ ਹਰੇਕ ਨੁੱਕਰ ‘ਤੇ ਫਾਸਟ ਫੂਡ ਦੀਆਂ ਰੇਹੜੀਆਂ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ | ਡਾਕਟਰਾਂ ਵਲੋਂ ਵੀ ਖ਼ਾਸਕਰ ਬੱਚਿਆਂ ਨੂੰ ਫਾਸਟ ਫੂਡ ਨਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਫਾਸਟ ਫੂਡ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਮਸਾਲਿਆਂ ਕਾਰਨ ਹਰੇਕ ਇਨਸਾਨ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ | ਅੱਜ-ਕੱਲ੍ਹ ਵੱਖ-ਵੱਖ ਤਰ੍ਹਾਂ ਦੇ ਚੱਲ ਰਹੇ ਫਾਸਟ ਫੂਡਾਂ ਵਿਚ ਸਭ ਤੋਂ ਜ਼ਿਆਦਾ ਵਿਕਰੀ ਬਰਗਰ ਦੀ ਹੋ ਰਹੀ ਹੈ |ਬਰਗਰ ਦੀ ਵਿਕਰੀ ਜ਼ਿਆਦਾ ਹੋਣ ਕਰਕੇ ਛੋਟੀਆਂ ਅਤੇ ਵੱਡੀਆਂ ਬੇਕਰੀਆਂ ਵਿਚ ਰੋੋਜ਼ਾਨਾ ਧੜਾਧੜ ਹਜ਼ਾਰਾਂ ਦੀ ਗਿਣਤੀ ਵਿਚ ਬਰਗਰ (ਬੰਦ) ਤਿਆਰ ਕੀਤੇ ਜਾ ਰਹੇ ਹਨ | ਜਾਣਕਾਰੀ ਅਨੁਸਾਰ ਬੇਕਰੀ ਵਿਚ ਬਰਗਰ ਤਿਆਰ ਕਰਨ ਲਈ ਰਾਤ ਵਕਤ ਮੈਦੇ ਦਾ ਖ਼ਮੀਰ ਲਗਾਉਣਾ ਜ਼ਰੂਰੀ ਹੁੰਦਾ ਹੈ, ਇਸ ਖ਼ਮੀਰ ਨੂੰ ਤਿਆਰ ਕਰਨ ਲਈ ਮੈਦੇ ਵਿਚ ਹਲਕੀ ਮਾਤਰਾ ‘ਚ ਮਿੱਠਾ ਸੋਡਾ ਦਿੱਤਾ ਜਾਂਦਾ ਸੀ, ਤੇ ਉਸ ਮੈਦੇ ਨੂੰ ਪਾਣੀ ‘ਚ ਘੋਲ ਕੇ ਰੱਖ ਦਿੱਤਾ ਜਾਂਦਾ ਤੇ ਸਵੇਰ ਤੱਕ ਉਸ ਮੈਦੇ ਦਾ ਖ਼ਮੀਰ ਕਰ ਬਣ ਕੇ ਤਿਆਰ ਹੋ ਜਾਂਦਾ ਹੈ |ਇਸ ਖ਼ਮੀਰ ਨਾਲ ਤਿਆਰ ਬਰਗਰ ਜਿੱਥੇ ਸਿਹਤ ਲਈ ਵੀ ਠੀਕ ਸਾਬਿਤ ਹੁੰਦੇ ਸਨ, ਉੱਥੇ ਇਹ ਬਰਗਰ ਕਈ-ਕਈ ਦਿਨ ਤਕ ਖ਼ਰਾਬ ਨਹੀਂ ਹੁੰਦੇ ਸਨ | ਪਰ ਅੱਜ-ਕੱਲ੍ਹ ਹਰੇਕ ਪਾਸੇ ਬਰਗਰ ਦੀ ਮੰਗ ਵੱਧ ਜਾਣ ਕਾਰਨ ਰਾਤ ਨੂੰ ਮੈਦਾ ਨੂੰ ਖ਼ਮੀਰ ਬਣਾਉਣ ਲਈ ਮਿੱਠਾ ਸੋਡਾ ਨਹੀਂ ਵਰਤਿਆ ਜਾ ਰਿਹਾ ਅਤੇ ਇਸ ਖ਼ਮੀਰ ਨੂੰ ਤਿਆਰ ਕਰਨ ਲਈ ਨਾ ਹੀ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ |ਇਨ੍ਹਾਂ ਬੇਕਰੀਆਂ ‘ਤੇ ਬਰਗਰ ਤਿਆਰ ਕਰਨ ਲਈ ਸਵੇਰੇ ਵਕਤ ਹੀ ਮੈਦੇ ਵਿਚ ਦੇਸੀ ਸ਼ਰਾਬ ਬਣਾਉਣ ਵਾਲੀ ਗਾਚੀ (ਈਸਟ) ਮਸਾਲਾ ਪਾਇਆ ਜਾ ਰਿਹਾ ਹੈ, ਜਿਸ ਨਾਲ ਕਰੀਬ ਅੱਧੇ ਘੰਟੇ ਵਿਚ ਹੀ ਮੈਦਾ ਫੁਲ ਕੇ ਖ਼ਮੀਰ ਬਣ ਜਾਂਦਾ ਹੈ ਅਤੇ ਉਸ ਖ਼ਮੀਰ ਨੂੰ ਬਾਕੀ ਮੈਦੇ ਵਿਚ ਮਿਲਾ ਕੇ ਬਰਗਰ ਤਿਆਰ ਕੀਤੇ ਜਾ ਰਹੇ ਹਨ |ਬਰਗਰ ਬਣਾਉਣ ਲਈ ਇਕ ਕੁਇੰਟਲ ਮੈਦੇ ਵਿਚ ਕਰੀਬ ਅੱਧਾ ਕਿਲੋ ਈਸਟ ਮਸਾਲਾ ਪਾਇਆ ਜਾਂਦਾ ਹੈ | ਇਸ ਮਸਾਲੇ ਨਾਲ ਤਿਆਰ ਬਰਗਰ ਜ਼ਿਆਦਾ ਦਿਨ ਤੱਕ ਨਹੀਂ ਰਹਿ ਸਕਦੈ, ਇਹ ਬਰਗਰ ਇਕ ਦਿਨ ਹੀ ਨਰਮ ਰਹਿੰਦੇ ਹਨ ਅਤੇ ਦੂਜੇ ਦਿਨ ਹੀ ਸਖਤ ਹੋ ਜਾਣ ਤੋਂ ਬਾਅਦ ਇਨ੍ਹਾਂ ਨੂੰ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ | ਬਾਜ਼ਾਰ ਵਿਚ ਬਰਗਰ ਦੀ ਵਧੀ ਮੰਗ ਨੂੰ ਪੂਰਾ ਕਰਨ ਲਈ ਬੇਕਰੀਆਂ ‘ਤੇ ਇਸ ਈਸਟ ਮਸਾਲੇ ਨਾਲ ਤਿਆਰ ਕੀਤੇ ਜਾ ਰਹੇ ਬਰਗਰਾਂ ਨਾਲ ਇਨਸਾਨ ਦੇ ਸਰੀਰ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ |ਡਾਕਟਰਾਂ ਅਨੁਸਾਰ ਇਸ ਈਸਟ ਮਸਾਲੇ ਨਾਲ ਬਣੀਆਂ ਵਸਤੂਆਂ ਖਾਣ ਨਾਲ ਇਨਸਾਨ ਦਾ ਬਲੱਡ ਪ੍ਰੈਸ਼ਰ ਵਧਣਾ, ਪਾਚਣ ਸ਼ਕਤੀ ਖਰਾਬ ਹੋਣਾ, ਗੁਰਦਿਆਂ ਅਤੇ ਦਿਲ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ | ਆਿਖ਼ਰ ਸਿਹਤ ਵਿਭਾਗ ਦਾ ਧਿਆਨ ਇਸ ਗੱਲ ਵਲ ਅੱਜ ਤਕ ਕਦੇ ਕਿਉਂ ਨਹੀਂ ਗਿਆ ਕਿ ਬਜ਼ਾਰ ਵਿਚ ਖਾਣ-ਪੀਣ ਵਾਲੀਆਂ ਵਿਕਣ ਵਾਲੀਆਂ ਵਸਤਾਂ ਤਿਆਰ ਕਰਨ ਲਈ ਕਿਹੜੇ-ਕਿਹੜੇ ਮਸਾਲੇ ਵਰਤੇ ਜਾ ਰਹੇ ਹਨ |ਸਿਹਤ ਵਿਭਾਗ ਦੀ ਟੀਮ ਵਲੋਂ ਜਦੋਂ ਵੀ ਕਿਸੇ ਫੈਕਟਰੀ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਬੱਸ ਉਨ੍ਹਾਂ ਵਲੋਂ ਸਿਰਫ਼ ਸਾਫ਼-ਸਫ਼ਾਈ ਵੱਖ ਹੀ ਧਿਆਨ ਦਿੱਤਾ ਜਾਂਦਾ ਹੈ, ਪਰ ਅੱਜ ਤੱਕ ਸਿਹਤ ਵਿਭਾਗ ਵਲੋਂ ਇਸ ਗੱਲ ਦਾ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਖਾਣ ਪੀਣ ਵਾਲੀਆਂ ਵਸਤੂਆਂ ਵਿਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਸਾਲੇ ਕਿਉਂ ਵਰਤੇ ਜਾ ਰਹੇ ਹਨ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares