ਬਠਿੰਡਾ ਪ੍ਰੈਸ ਕਲੱਬ ਵਿਖੇ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਬਾਦਲ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ :- ( ਨਰਿੰਦਰ ਪੁਰੀ ) ਅੱਜ ਬਠਿੰਡਾ ਪ੍ਰੈਸ ਕਲੱਬ ਵਿਖੇ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਿਰਕਤ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਵਿਸ਼ੇਸ ਤੌਰ ਤੇ ਗੱਲਬਾਤ ਕੀਤੀ। ਇਸ ਮੋਕੇ ਉਹਨਾਂ ਪ੍ਰੈਸ ਕਲੱਬ ਦੇ ਵੱਡੇ ਹਾਲ ਲਈ 33 ਲੱਖ ਰੁਪਏ ਗਰਾਂਟ ਦਾ ਐਲਾਨ ਕੀਤਾ ਤੇ ਪਹਿਲੀ ਕਿਸ਼ਤ ਅਗਲੇ ਹਫਤੇ ਜਾਰੀ ਕਰਨ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਖਿਲਾਫ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਿਕਲਾਂ ਦੇ ਹੱਲ ਲਈ ਯਤਨਸ਼ੀਲ ਹੈ ਅਤੇ ਆਉਦੇ ਦਿਨਾਂ ਤੱਕ ਫੀਲਡ ਦੇ ਪੱਤਰਕਾਰਾਂ ਨੂੰ ਬੇਹਤਰ ਸਕੀਮਾਂ ਦੇਣ ਲਈ ਵਚਨਬੱਧ ਹੈ। ਇਸ ਮੋਕੇ ਬਠਿੰਡਾ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਜਨਰਲ ਸੈਕਟਰੀ ਸਚਿਨ ਕੁਮਾਰ, ਮੀਤ ਪ੍ਰਧਾਨ ਵਿਜੇ ਅਰੋੜਾ, ਸੈਕਟਰੀ ਅਮ੍ਰਿਤਪਾਲ ਲਵਲੀ, ਜੁਆਇੰਟ ਸੈਕਟਰੀ ਸੰਜੀਵ ਕੁਮਾਰ, ਕੈਸੀਅਰ ਸੰਦੀਪ ਸਿੱਧੂ ਨੇ ਵਿੱਤ ਮੰਤਰੀ ਦਾ ਗ੍ਰਾਂਟ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਬਠਿੰਡਾ ਪ੍ਰੈੱਸ ਕਲੱਬ ਦੇ ਸਮੂਹ  ਮੈਬਰ ਸਹਿਬਾਨ  ਮੋਜੂਦ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares