ਫਿੱਲੌਰ ਦੇ ਨਜਦੀਕ ਸਤਲੁਜ ਨਦੀ ਉੱਤੇ ਬਣੇ ਟੋਲ ਪਲਾਜਾ ਨੂੰ 9 ਸਤੰਬਰ ਦੀ ਸ਼ਾਮ ਲਗਭਗ 5 ਵਜੇ ਦੇ ਕਰੀਬ ਕੁਝ ਲੋਕਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ

ਪੰਜਾਬ ਅਤੇ ਪੰਜਾਬੀਅਤ

ਫਿੱਲੌਰ ਦੇ ਨਜਦੀਕ ਸਤਲੁਜ ਨਦੀ ਉੱਤੇ ਬਣੇ ਟੋਲ ਪਲਾਜਾ ਨੂੰ 9 ਸਤੰਬਰ ਦੀ ਸ਼ਾਮ ਲਗਭਗ 5 ਵਜੇ ਦੇ ਕਰੀਬ ਕੁਝ ਲੋਕਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਟੋਲ ਉੱਤੇ ਤੈਨਾਤ ਟੋਲ ਮੈਨਜਰ ਚੰਚਲ ਰਾਜ ਨੇ ਦੱਸਿਆ ਕਿ 5 ਵਜੇ ਤੋਂ ਲਗਭਗ ਕੁਝ ਮਿੰਟ ਪਹਿਲਾਂ 8-10 ਨੌਜਵਾਨਾਂ ਨੇ ਅਚਾਨਕ ਟੋਲ ਪਲਾਜ਼ਾ ‘ਤੇ ਹਮਲਾ ਕਰ ਦਿੱਤਾ। unknown youth Phillaur toll plaza

ਉਹਨਾਂ ਨੇ ਪਹਿਲਾਂ ਤੇਜ਼ ਹਥਿਆਰਾਂ ਨਾਲ ਖਿੜਕੀ ਨੂੰ ਵੀ ਤੋਛਨਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੁੱਰਖਿਆ ਕਰਮਚਾਰੀ ਵੀ ਅਲਰਟ ਹੋ ਗਏ। ਉਹਨਾਂ ਦੱਸਿਆ ਕਿ ਹਮਲਾਵਰਾਂ ਨੇ ਕੈਬਿਨ ਦੇ ਅੰਦਰ ਕੰਪਿਊਟਰ ਤੇ ਹੋਰ ਸਮਾਨ ਨੂੰ ਤੋੜਿਆ।ਇਸ ਦੌਰਾਨ ਕਰਮਚਾਰੀ ਆਪਣੀ ਜਾਨ ਬਚਾਕੇ ਭੱਜ ਗਏ। ਇਹ ਸਭ ਕੁਝ ਸੈਕਿੰਡ ਲਈ ਚੱਲਿਆ। ਉਹਨਾਂ ਦੱਸਿਆ ਕਿ ਇਸ ਸਭ ਤੋਂ ਬਾਅਦ ਵਾਹਨਾਂ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਸੀ। unknown youth Phillaur toll plaza

ਜਿਸ ਕਾਰਨ ਲੰਮੀ ਕਤਾਰਾਂ ਲੱਗ ਗਈਆਂ। ਲਗਭਗ ਅੱਧਾ ਘੰਟੇ ਤੱਕ ਟੋਲ ਪਲਜਾ ਬੰਦ ਰਹਿਣ ਦੇ ਪੁਲਿਸ ਦੇ ਆਉਣ ਦੇ ਬਾਅਦ ਚਾਲੂ ਕੀਤਾ ਗਿਆ। ਪੁਲਿਸ ਨੂੰ ਟੋਲ ਮੈਨਜਰ ਚੰਚਲ ਰਾਜ ਨੇ ਲਿਖਤ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਪ੍ਰੈੱਸ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਹਲੇ ਇਹ ਸਾਫ਼ ਨਹੀ ਹੋਇਆ ਕਿ ਪੈਸੇ ਲੂਟੇ ਗਏ ਯਾ ਨਹੀਂ। unknown youth Phillaur toll plazaਇਹ ਸਭ ਕੈਸ਼ ਮਿਲਾਉਣ ਦੇ ਬਾਅਦ ਸਾਫ਼ ਹੋਵੇਗਾ। ਦੁਸਰੇ ਪਾਸੇ ਭੀੜ ਭਾੜ ਵਾਲੀ ਥਾਂ ‘ਤੇ ਇਸ ਪ੍ਰਕਾਰ ਦੀ ਘਟਨਾ ਤੋਂ ਲੋਕ ਡਰ ਵਿੱਚ ਹਨ। ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਵਰਗੀ ਥਾਂ ਹੀ ਜੇਕਰ ਸੁੱਰਖਿਅਤ ਨਹੀਂ ਹੈ ਤਾਂ ਪੰਜਾਬ ਕਿਥੋਂ ਸੁੱਰਖਿਅਤ ਹੋਵੇਗਾ।unknown youth Phillaur toll plaza
ਦੱਸ ਦੇਈਏ ਕਿ ਇਹਨੀਂ ਦਿਨੀਂ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਬਹੁਤ ਵਧਦੀ ਜਾ ਰਹੀਆਂ ਹਨ। ਆਏ ਦਿਨ ਕਿਸੇ ਨਾ ਕਿਸੇ ਘਰ ਜਾਂ ਦੁਕਾਨ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਹੁਣ ਉੱਥੇ ਹੀ ਚੋਰਾਂ ਨੇ ਟੋਲ ਪਲਾਜ਼ਾ ਵੀ ਨਹੀਂ ਛੱਡਿਆ। unknown youth Phillaur toll plazaਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੂੰ ਹੁਣ ਚੋਰਾਂ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ ਤਾਂ ਹੀ ਇਹਨਾਂ ਦੇ ਖੌਫ ਨੂੰ ਘੱਟ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੁਝ ਕਿਹਾ ਜਾ ਸਕਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares