ਫਿਲੌਰ ਕੋਰਟ ਕੰਪਲੈਕਸ ਵਿਖੇ ‘ਫੈਮਿਲੀ ਕੋਰਟ’ ਦੀ ਸ਼ੁਰੂਆਤ

ਪੰਜਾਬ ਅਤੇ ਪੰਜਾਬੀਅਤ

ਫਿਲੌਰ, ਕੋਰਟ ਕੰਪਲੈਕਸ ਵਿਖੇ ‘ਫੈਮਿਲੀ ਕੋਰਟ’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਤੀ ਸਾਹਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਫਿਲੌਰ ਅਦਾਲਤ ਦੇ ਜੱਜ ਹਰਪ੍ਰੀਤ ਕੌਰ, ਅਕਬਰ ਖ਼ਾਨ ਤੇ ਕਮਲਜੀਤ ਸਿੰਘ ਹਾਜ਼ਰ ਸਨ। ਪ੍ਰੀਤੀ ਸਾਹਨੀ ਨੇ ਕਿਹਾ ਕਿ ਫਿਲੌਰ ਦੀ ਅਦਾਲਤ ‘ਚ ‘ਫੈਮਿਲੀ ਕੋਰਟ’ ਦੇ ਸਥਾਪਤ ਹੋਣ ਨਾਲ ਸਬ ਡਵੀਜ਼ਨ ਫਿਲੌਰ ਨਾਲ ਸਬੰਧਤ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਫਿਲੌਰ ਜਲੰਧਰ ਦੀ ਸਭ ਤੋਂ ਦੂਰ ਵਾਲੀ ਸਬ ਡਵੀਜ਼ਨ ਹੈ, ਫਿਲੌਰ ਤੋਂ ਜਲੰਧਰ ਕਰੀਬ 45 ਕਿਲੋਮੀਟਰ ਦੂਰ ਪੈਂਦਾ ਹੈ, ਇਸ ਲਈ ‘ਫੈਮਿਲੀ ਕੋਰਟ’ ਦੇ ਫਿਲੌਰ ਆ ਜਾਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਜਿੱਥੇ ਉਨ੍ਹਾਂ ਦੇ ਕਿਰਾਏ ਭਾੜੇ ਤੇ ਹੋਰ ਖਰਚੇ ਬਚਣਗੇ ਉੱਥੇ ਖੱਜਲ ਖੁਆਰੀ ਤੋਂ ਇਲਾਵਾ ਸਮੇਂ ਦੀ ਵੀ ਵੱਡੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਅਦਾਲਤ ਹਫ਼ਤੇ ‘ਚ ਇਕ ਵਾਰ ਸ਼ੁੱਕਰਵਾਰ ਨੂੰ ਲੱਗਿਆ ਕਰੇਗੀ। ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਧਾਨ ਅਸ਼ਵਨੀ ਕੁਮਾਰ ਨੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਤੀ ਸਾਹਨੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸਬ ਡਵੀਜ਼ਨ ਫਿਲੌਰ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ‘ਫੈਮਿਲੀ ਕੋਰਟ’ ਫਿਲੌਰ ‘ਚ ਸਥਾਪਤ ਕੀਤੀ ਗਈ ਹੈ। ਸੀਨੀਅਰ ਐਡਵੋਕੇਟ ਰਜਿੰਦਰਪਾਲ ਬੋਪਾਰਾਏ, ਮਨਜੀਤ ਸਿੰਘ ਗੁਲਾਟੀ, ਕਸ਼ਮੀਰ ਸਿੰਘ ਮੱਲ੍ਹੀ, ਸੰਜੀਵ ਭੌਰਾ, ਨਵਜੋਤ ਖਹਿਰਾ ਨੇ ਵੀ ਆਪੋ-ਆਪਣੇ ਵਿਚਾਰ ਪ੍ਗਟ ਕੀਤੇ। ਬਾਰ ਦੇ ਸਕੱਤਰ ਦਿਨੇਸ਼ ਲਖਨਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਵਕੀਲ ਕੁਮਾਰੀ ਸੁਧਾ ਵਿਜ, ਅਜਮੇਰ ਸਿਘ ਚੌਹਾਨ, ਬਾਰ ਦੇ ਮੀਤ ਪ੍ਧਾਨ ਮਨਜੀਤ ਕੁਮਾਰ, ਜੁਆਇੰਟ ਸਕੱਤਰ ਅਮਿਤ ਭਾਰਦਵਾਜ ਆਦਿ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares