ਫਿਲਹਾਲ ਅਭਿਨੰਦਨ ਹੁਣ ਦਿੱਲੀ ‘ਚ ਹੈ ਅਤੇ ਘਰ ਨਹੀਂ ਜਾ ਸਕਦੇ ਹਨ। ਇਸ ਤੋਂ ਇਲਾਵਾ ਅਭਿਨੰਦਨ ਨੂੰ ਅੱਗੇ ਵੀ ਕਈ ਪੜਾਆਂ ‘ਚੋਂ ਗੁਜਰਨਾ ਹੋਵੇਗਾ

ਪੰਜਾਬ ਅਤੇ ਪੰਜਾਬੀਅਤ

ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨ ਦੀ ਹਿਰਾਸਤ ‘ਚੋ ਰਿਹਾਅ ਹੋਣ ਤੋਂ ਬਾਅਦ ਸ਼ੁੱਕਰਵਾਰ ਰਾਤ ਵਾਹਘਾ ਬਾਰਡਰ ਦੇ ਰਾਸਤੇ ਰਾਹੀਂ ਆਪਣੇ ਵਤਨ ਪਰਤੇ।  ਇਮਰਾਨ ਖਾਨ ਨੇ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ,

ਜਿਸ ਤੋਂ ਬਾਅਦ ਰਾਤ 9.15 ਤੋਂ ਬਾਅਦ ਹੀ ਉਹ ਭਾਰਤ ‘ਚ ਦਾਖਲ ਹੋ ਸਕੇ। ਫਿਲਹਾਲ ਅਭਿਨੰਦਨ ਹੁਣ ਦਿੱਲੀ ‘ਚ ਹੈ ਅਤੇ ਘਰ ਨਹੀਂ ਜਾ ਸਕਦੇ ਹਨ। ਇਸ ਤੋਂ ਇਲਾਵਾ ਅਭਿਨੰਦਨ ਨੂੰ ਅੱਗੇ ਵੀ ਕਈ ਪੜਾਆਂ ‘ਚੋਂ ਗੁਜਰਨਾ ਹੋਵੇਗਾ।

ਸਭ ਤੋਂ ਪਹਿਲਾਂ ਹੋਵੇਗੀ ਮੈਡੀਕਲ ਜਾਂਚ

ਅਭਿਨੰਦਨ ਦੀ ਰੈੱਡਕ੍ਰਾਂਸ ਮੈਡੀਕਲ ਜਾਂਚ ਹੋਵੇਗੀ, ਜਿਸ ‘ਚ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਉਸ ਨੂੰ ਕਿੰਨੀਆ ਸੱਟਾਂ ਲੱਗੀਆਂ ਹਨ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਾਕਿ ਕਬਜ਼ੇ ‘ਚ ਉਨ੍ਹਾਂ ਨੂੰ ਤਸ਼ੱਦਦ ਤਾ ਨਹੀਂ ਦਿੱਤੇ ਗਏ?  ਉਸ ਨੂੰ ਡ੍ਰਗਸ ਤਾਂ ਨਹੀਂ ਦਿੱਤੀ ਗਈ।

ਪ੍ਰੋਟੋਕਾਲ ਦੇ ਤਹਿਤ ਅਭਿਨੰਦਨ ਨੂੰ ਬਾਡੀ ਸਕੈਨਿੰਗ ਹੋਵੇਗੀ। ਜੇਕਰ ਉਸ ਨੂੰ ਤਸ਼ੱਦਦ ਦਿੱਤੇ ਗਏ ਹਨ ਤਾਂ ਇਸ ਮੁੱਦੇ ਨੂੰ ਭਾਰਤ ਅੰਤਰਰਾਸ਼ਟਰੀ ਮੰਚ ‘ਤੇ ਚੁੱਕ ਸਕਦਾ ਹੈ, ਕਿਉਂਕਿ ਜੇਨੇਵਾ ਸੰਧੀ ਦੇ ਮੁਤਾਬਕ ਯੁੱਧ ਦੇ ਕੈਦੀਆਂ ਨਾਲ ਅਣਮਨੁੱਖੀ ਵਿਵਹਾਰ ਅਪਣਾਉਣ ਦੀ ਇਜ਼ਾਜਤ ਨਹੀਂ ਹੁੰਦੀ ਹੈ।

ਹਵਾਈ ਫੌਜ ਕਰੇਗੀ ਅਭਿਨੰਦਨ ਤੋਂ ਪੁੱਛ ਗਿੱਛ

ਹਵਾਈ ਫੌਜ ਅਭਿਨੰਦਨ ਤੋਂ ਪੁੱਛ-ਗਿੱਛ ਕਰੇਗੀ ।  ਪਾਕਿਸਤਾਨ ‘ਚ ਉਨ੍ਹਾਂ ਤੋਂ ਕੀ ਸਵਾਲ ਪੁੱਛੇ ਗਏ?ਕਿੰਨੀ ਵਾਰ ਉਸ ਤੋਂ ਪੁੱਛ-ਗਿੱਛ ਕੀਤੀ ਗਈ? ਅਤੇ ਅਭਿਨੰਦਨ ਨੇ ਪਾਕਿ ਦੇ ਸਵਾਲਾਂ ਦੇ ਕੀ ਜਵਾਬ ਦਿੱਤੇ? ਇਸ ਦੀ ਰਿਪੋਰਟ ਟੀਮ ਸਰਕਾਰ ਨੂੰ ਭੇਜੇਗੀ।

ਰਾਅ ਅਤੇ ਆਈ. ਬੀ. ਕਰੇਗੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼-

ਇਸ ਤੋਂ ਬਾਅਦ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਬਿਊਰੋ ਅਭਿਨੰਦਨ ਤੋਂ ਪੁੱਛ-ਗਿੱਛ ‘ਚ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਪਾਕਿਸਤਾਨ ਨੇ ਉਨ੍ਹਾਂ ਨਾਲ ਕਿਵੇ ਦਾ ਵਿਵਹਾਰ ਕੀਤਾ, ਇਸ ਦੌਰਾਨ ਦੋਵੇਂ ਏਜੰਸੀਆਂ ਪਾਕਿਸਤਾਨ ਫੌਜ ਨਾਲ ਸੰਬੰਧਿਤ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰੇਗੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares