ਫਿਲਮ ‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੁਕੋਣ ਨੇ ਕੀਤਾ ਇਹ ਵੱਡਾ ਐਲਾਨ // punjabatepunjabiyat

ਪੰਜਾਬ ਅਤੇ ਪੰਜਾਬੀਅਤ

ਫਿਲਮ ‘ਪਦਮਾਵਤ’ ਨੂੰ ਲੈ ਕੇ ਹੋ ਰਹੇ ਵਿਰੋਧ ਨਾਲ ਫਿਲਮ ਦੀ ਸਾਰੀ ਸਟਾਰ ਕਾਸਟ ਬਹੁਤ ਪਰੇਸ਼ਾਨ ਹੈ। ਕਰਣੀ ਸੈਨਾ ਦੁਆਰਾ ਪ੍ਰਦਰਸ਼ਨ ਕਰਨ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ 1 ਦਸੰਬਰ ਤੋਂ ਵਧਾ ਕੇ 25 ਜਨਵਰੀ ਕਰ ਦਿੱਤੀ ਗਈ ਹੈ। ਇੰਨਾ ਹੰਗਾਮਾ ਦੇਖ ਹੁਣ ਫਿਲਮ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਠਾਨੀ ਹੈ ਕਿ ਉਹ ਕਦੇ ਕੋਈ ਇਤਿਹਾਸਿਕ ਕਿਰਦਾਰ ਨਹੀਂ ਨਿਭਾਵੇਗੀ।Deepika says no historical charactersਇੱਕ ਈਵੈਂਟ ਵਿੱਚ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਕੀ ਉਹ ਅੱਗੇ ਵੀ ਇਸ ਤਰ੍ਹਾਂ ਦੀ ਫਿਲਮਾਂ ਕਰੇਗੀ? ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਇੰਨਾ ਹੋਣ ਤੋਂ ਬਾਅਦ ਕਦੇ ਵੀ ਨਹੀਂ। ਜਦੋਂ ਉਨ੍ਹਾਂ ਤੋਂ ਫਿਲਮ ਦੇ ਫੇਵਰੇਟ ਸੀਨ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਖਿਲਜੀ ਅਤੇ ਰਾਵਲ ਦੇ ਵਿੱਚ ਹੋਈ ਲੜਾਈ ਬਹੁਤ ਪਸੰਦ ਹੈ। ਮੈਂ ਦੋ ਲੀਡਿੰਗ ਸਿਤਾਰਿਆਂ ਦੇ ਵਿੱਚ ਅਜਿਹਾ ਐਕਸ਼ਨ ਸੀਕੁਐਂਸ ਪਹਿਲਾਂ ਕਦੇ ਨਹੀਂ ਵੇਖਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਸੱਚ ਵਿੱਚ ਲੜ੍ਹ ਰਹੇ ਸਨ।Deepika says no historical charactersਦੀਪਿਕਾ ਪਾਦੁਕੋਣ , ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਫਿਲਮ ‘ਪਦਮਾਵਤ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕਰਣੀ ਸੈਨਾ ਦੁਆਰਾ ਘਮਾਸਾਨ ਵਿਰੋਧ ਕਰਨ ਦੇ ਬਾਵਜੂਦ ਵੀ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ। ਇਸ ਫਿਲਮ ਨੂੰ ਹਾਲ ਹੀ ਵਿੱਚ ਦੀਪਿਕਾ ਦੇ ਮਾਪਿਆਂ ਨੇ ਦੇਖਿਆ।Deepika says no historical charactersਖਬਰਾਂ ਅਨੁਸਾਰ ਦੀਪਿਕਾ ਨੇ ਦੱਸਿਆ ਕਿ ਸਪੈਸ਼ਲ ਸਕ੍ਰੀਨਿੰਗ ਤੋਂ ਬਾਅਦ ਮੈਂ ਸੌਣ ਜਾ ਰਹੀ ਸੀ ਉਦੋਂ ਹੀ ਪਾਪਾ ਮੰਮੀ ਨੇ ਵੀਡੀਓ ਕਾਲ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਤੇਰੇ ਤੇ, ਉਨ੍ਹਾਂ ਦੀ ਖੁਸ਼ੀ ਮੈਂ ਸਾਹਮਣੇ ਚਹਿਰੇ ਤੇ ਦੇਖ ਸਕਦੀ ਸੀ। ਉਨ੍ਹਾਂ ਦੇ ਲਈ ਪਰਦੇ ਤੇ ਮੈਨੂੰ ਇਸ ਤਰ੍ਹਾਂ ਦੇਖਣਾ ਬਹੁਤ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਦਾ ਰਿਐਕਸ਼ਨ ਸੀ ਕਿ ਇਹ ਸਾਡੀ ਬੇਟੀ ਹੈ।Deepika says no historical charactersਦੀਪਿਕਾ ਨੇ ਦੱਸਿਆ ਕਿ ਕਰਣੀ ਸੈਨਾ ਦੀ ਧਮਕੀਆਂ ਅਤੇ ਵਿਰੋਧ ਤੋਂ ਬਾਅਦ ਵੀ ਮੇਰੇ ਮਾਪਿਆਂ ਨੂੰ ਪੂਰਾ ਭਰੋਸਾ ਸੀ ਕਿ ਮੈਂ ਖੁਦ ਨੂੰ ਸੰਭਾਲ ਸਕਦੀ ਹਾਂ।ਉਨ੍ਹਾਂ ਨੇ ਮੈਨੂੰ ਅਤੇ ਮੇਰੀ ਭੈਣ ਨੂੰ ਸਹੀ ਅਤੇ ਗਲਤ ਦਾ ਫਰਕ ਸਿਖਾਇਆ ਹੈ ਅਤੇ ਸੱਚ ਦੇ ਨਾਲ ਡੱਟ ਕੇ ਖੜਨਾ ਸਿਖਾਇਆ ਹੈ।ਪਦਮਾਵਤੀ ਦੇ ਕਿਰਦਾਰ ‘ਤੇ ਗੱਲਕਰਦੇ ਹੋਏ ਦੀਪਿਕਾ ਨੇ ਕਿਹਾ ਕਿ ਮੈਂ ਖੁਦ ਨੂੰ ਉਸ ਰੋਲ ਦੇ ਲਈ ਬਹੁਤ ਕਰੀਬ ਪਾਇਆ ਪਰ ਉਹ ਕਿਰਦਾਰ ਬਹੁਤ ਗਹਿਰਾਈ ਦੇ ਨਾਲ ਗੜਿਆ ਹੋਇਆ ਸੀ।Deepika says no historical charactersਦੱਸ ਦੇਈਏ ਕਿ ਬਾਲੀਵੁੱਡ ਦੇ ਕਈ ਸਿਤਾਰੇ ਫਿਲਮ ਦੇਖਣ ਤੋਂ ਬਾਅਦ ‘ਪਦਮਾਵਤ’ ਦੀ ਜਮ ਕੇ ਤਾਰੀਫਾਂ ਕਰ ਰਹੇ ਹਨ।ਫਿਲਮ ਵਿੱਚ ਦੀਪਿਕਾ, ਰਣਵੀਰ ਅਤੇ ਸ਼ਾਹਿਦ ਦੇ ਕੰਮ ਨੂੰ ਖੂਬ ਸਰਾਹਿਆ ਗਿਆ। ਫਿਲਮ ‘ਪਦਮਾਵਤ’ ਵਿੱਚ ਦੀਪਿਕਾ ਪਾਦੁਕੋਣ ਦੀ ਐਕਟਿੰਗ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ।Deepika says no historical charactersਕਈ ਫਿਲਮੀ ਹਸਤੀਆਂ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਲਿਸਟ ਵਿੱਚ ਉਨ੍ਹਾਂ ਦੇ ਐਕਸ ਬੁਆਏਫੈ੍ਰਂਡ ਦੇ ਮਾਪਿਆਂ ਦਾ ਨਾਮ ਵੀ ਹੈ।ਦਰਅਸਲ, ਦੀਪਿਕਾ ਨੂੰ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਦੇ ਮੰਮੀ ਪਾਪਾ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਨੇ ‘ਪਦਮਾਵਤ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਦੇ ਲਈ ਫੁੱਲ ਭੇਜ ਕੇ ਵਧਾਈ ਦਿੱਤੀ।Deepika says no historical characters

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares