ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 855 ਸਾਲ ਪੁਰਾਣਾ ਕੈਥੇਡਰਾਲ ( ਗਿਰਜਾਘਰ ) ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ

ਪੰਜਾਬ ਅਤੇ ਪੰਜਾਬੀਅਤ

ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ, ਜਿਹੜੇ ਕਿ ਰਾਸ਼ਟਰੀ ਟੀ. ਵੀ. ‘ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ ਸਨ ਪਰ ਅਹਿਮ ਮੌਕੇ ‘ਤੇ ਪੈਰਿਸ ਕੈਥੇਡਰਲ ਨੋਟਰੇ ਡੈਮੇ ਚਰਚ ‘ਚ ਅੱਗ ਲੱਗਣ ਕਾਰਨ ਉਨ੍ਹਾਂ ਨੇ ਇਹ ਸੰਬੋਧਨ ਰੱਦ ਕਰ ਦਿੱਤਾ।

ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਉਹ ਘਟਨਾ ਵਾਲੀ ਥਾਂ ‘ਤੇ ਮੌਕੇ ‘ਤੇ ਪਹੁੰਚੇ। ਮੈਕਰੋਨ ਨੇ ਇਸ ਘਟਨਾ ਦੀ ਜਾਣਕਾਰੀ ਲੈਣ ਲਈ ਪੁਲਸ ਨਾਲ ਐਮਰਜੰਸੀ ਮੀਟਿੰਗ ਬੁਲਾਈ ਹੈ।

ਦੱਸ ਦਈਏ ਕਿ ਇਹ ਅੱਗ ਕੈਥੇਡਰਲ ਚਰਚ ਦੇ ਪੈਰਿਸ ਦੀ ਸਭ ਤੋਂ ਮਹੱਤਵਪੂਰਣ ਚਰਚ ਮੰਨੀ ਜਾਂਦੀ ਹੈ। ਇਹ ਚਰਚ 1200 ਈਸਵੀ ‘ਚ ਬਣਾਈ ਗਈ ਅਤੇ ਹੁਣ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਹ ਅੱਗ ਚਰਚ ਦੇ ਸਭ ਤੋਂ ਟਾਪ ਵਾਲੇ ਹਿੱਸੇ ‘ਚ ਲੱਗੀ ਹੈ ਅਤੇ ਇਸ ਦਾ ਧੂੰਆ ਪੂਰੇ ਸ਼ਹਿਰ ‘ਚ ਫੈਲ ਗਿਆ ਅਤੇ ਲੋਕਾਂ ‘ਚ ਸਨਸਨੀ ਫੈਲ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੁਕੜੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਚਰਚ ‘ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਇਹ ਅੱਗ ਬਿਲਡਿੰਗ ‘ਚ ਚੱਲ ਰਹੇ ਕੰਮ ਕਰਕੇ ਲੱਗੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares