ਫਰਾਂਸ ਤੋਂ ਆਜ਼ਾਦੀ ਲਈ ਨਿਊ ਸੈਲੇਡੋਨੀਆ ‘ਚ ਰਾਇਸ਼ੁਮਾਰੀ

ਪੰਜਾਬ ਅਤੇ ਪੰਜਾਬੀਅਤ

ਨੋਮੀਆ (ਏਐੱਫਪੀ) : ਪ੍ਰਸ਼ਾਂਤ ਮਹਾਸਾਗਰ ‘ਚ ਸਥਿਤ ਫਰਾਂਸੀਸੀ ਦੀਪ ਨਿਊ ਸੈਲੇਡੋਨੀਆ ਦੇ ਨਿਵਾਸੀਆਂ ਨੇ ਐਤਵਾਰ ਨੂੰ ਫਰਾਂਸ ਤੋਂ ਆਜ਼ਾਦੀ ਲਈ ਕਰਵਾਈ ਗਈ ਰਾਇਸ਼ੁਮਾਰੀ ‘ਚ ਹਿੱਸਾ ਲਿਆ। ਨਿਊ ਸੈਲੇਡੋਨੀਆ ਵਿਚ ਕਰੀਬ ਤਿੰਨ ਦਹਾਕਿਆਂ ਤੋਂ ਫਰਾਂਸ ਤੋਂ ਅਲੱਗ ਹੋ ਕੇ ਨਵਾਂ ਦੇਸ਼ ਬਣਾਉਣ ਦੀ ਮੰਗ ਉੱਠ ਰਹੀ ਹੈ। ਫਰਾਂਸ ਤੋਂ ਕਰੀਬ 18 ਹਜ਼ਾਰ ਕਿਲੋਮੀਟਰ ਦੂਰ ਸਥਿਤ ਸੈਲੇਡੋਨੀਆ ਦੁਨੀਆ ਦੀ 25 ਫ਼ੀਸਦੀ ਨਿੱਕਲ ਦੀ ਪੂਰਤੀ ਕਰਦਾ ਹੈ। ਆਪਣੇ ਖ਼ੂਬਸੂਰਤ ਤੱਟਾਂ ਲਈ ਮਸ਼ਹੂਰ ਨਿਊ ਸੈਲੇਡੋਨੀਆ ਪ੍ਰਸ਼ਾਂਤ ਮਹਾਸਾਗਰ ਵਿਚ ਫਰਾਂਸ ਦਾ ਮਹੱਤਵਪੂਰਣ ਰਣਨੀਤਕ ਕੇਂਦਰ ਹੈ।

ਨਿਊ ਸੈਲੇਡੋਨੀਆ ਦੀ ਆਬਾਦੀ ਲਗਪਗ ਦੋ ਲੱਖ 69 ਹਜ਼ਾਰ ਹੈ। ਇਸ ਵਿਚ ਇਕ ਲੱਖ 70 ਹਜ਼ਾਰ ਵੋਟਰ ਹਨ। ਇਨ੍ਹਾਂ ਵੋਟਰਾਂ ਨੇ ਦੀਪ ਦੇ 284 ਵੋਟਿੰਗ ਕੇਂਦਰਾਂ ਵਿਚ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤਕ ਵੋਟਿੰਗ ਵਿਚ ਹਿੱਸਾ ਲਿਆ। ਸੰਭਾਵਨਾ ਹੈ ਕਿ ਰਾਇਸ਼ੁਮਾਰੀ ਦਾ ਨਤੀਜਾ ਫਰਾਂਸ ‘ਚ ਬਣੇ ਰਹਿਣ ਦੇ ਪੱਖ ‘ਚ ਆਏਗਾ ਕਿਉਂਕਿ ਦੀਪ ਦੇ ਮੂਲ ਨਿਵਾਸੀਆਂ ਜਿਨ੍ਹਾਂ ਨੂੰ ਕਨਕ ਕਿਹਾ ਜਾਂਦਾ ਹੈ ਦੀ ਗਿਣਤੀ ਗੋਰੇ ਲੋਕਾਂ ਦੇ ਮੁਕਾਬਲੇ ਘੱਟ ਹੈ। ਐਗਜ਼ਿਟ ਪੋਲ ਅਨੁਸਾਰ ਵੀ 63 ਤੋਂ 75 ਫ਼ੀਸਦੀ ਲੋਕ ਫਰਾਂਸ ‘ਚ ਬਣੇ ਰਹਿਣ ਦੇ ਪੱਖ ‘ਚ ਹਨ। 1853 ਤੋਂ ਇਹ ਦੀਪ ਫਰਾਂਸ ਦਾ ਹਿੱਸਾ ਹੈ। ਰੱਖਿਆ ਅਤੇ ਸਿੱਖਿਆ ਨੂੰ ਛੱਡ ਕੇ ਬਾਕੀ ਮੁੱਦਿਆਂ ‘ਤੇ ਫ਼ੈਸਲੇ ਲੈਣ ਦਾ ਅਧਿਕਾਰ ਸਥਾਨਕ ਸ਼ਾਸਨ ਦੇ ਕੋਲ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares