“ਪੰਜਾਬ ਸਰਵਿਸ, ਦੇ ਡਾਇਰੈਕਟਰ ਸੰਜੀਵ ਲਾਂਬਾ ਇਟਲੀ ਚ ਸਨਮਾਨ੍ਹਿਤ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਬਾਂ ਨੂੰ ਬੀਤੇ ਕਲ ਸੈਂਟਰ ਇਟਲੀ ਦੇ ਸਭ ਤੋ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀA ਦੀ ਪ੍ਰਬੰਧਕ ਕਮੇਟੀ ਵਲੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਕਰਵਾਏ ਨਗਰ ਕੀਰਤਨ ਤੇ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ।

ਦੱਸਣਯੌਗ ਹੈ ਕਿ ਸ੍ਰੀ ਸੰਜੀਵ ਲਾਂਬਾ ਪਿਛਲੇ ਲੰਮੇ ਸਮੇ ਤੋ ਇਟਲੀ ਚੋ ਵੱਸਦੇ ਪੰਜਾਬੀਆ ਲਈ ਸੇਵਾਵਾਂ ਨਿਭਾਉਦੇ ਆ ਰਹੇ ਹਨ ਤੇ ਨਾਲ ਲੱਗਦੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਇੰਂਨੀ ਦਿਨੀ ਉਹ ਬਿਜਨੈਸ ਟੂਰ ਤਹਿਤ ਇਟਲੀ ਦੇ ਵੱਖ ਵੱਖ ਹਿੱਸਿਆ ਚੋ ਪਹੁੱਚ ਕਿ ਲੋਕਾਂ ਦੀਆਂ ਇੰਮੀਗਰੇਸ਼ਨ ਸਬੰਧੀ ਮੁਸ਼ਕਲਾਂ ਦੇ ਹੱਲ ਕਰ ਰਹੇ ਹਨ ਇਸੇ ਦੌਰਾਨ ਉਨਾਂ ਰੋਮ ਸਥਿਤ ਭਾਰਤੀ ਅੰਬੈਸੀ ਅਧਿਕਾਰੀ ਨਾਲ ਮੁਲਕਾਤ ਕਰਕੇ ਇਟਲੀ ਦੀ ਦਿੱਲੀ ਅੰਬੈਸੀ ਵਲੋ ਭਾਰਤੀਆਂ ਨੂੰ ਵੀਜੇ ਦੇਣ ਮੌਕੇ ਕੀਤੇ ਜਾ ਰਹੇ ਦੁਰਵਿਵਹਾਰ ਦਾ ਮੁੱਦਾ ਵੀ ਭਾਰਤੀ ਅਧਿਕਾਰੀਆ ਅੱਗੇ ਰੱਖਿਆ ਤੋ ਜੋ ਸਮਾਂ ਆਉਣ ਤੇ ਇਸ ਦੇ ਯੋਗ ਹੱਲ ਲੱਭੇ ਜਾ ਸਕਣ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares