ਪੰਜਾਬ ਭਵਨ ਸਰੀ ਦੀ ਸਲਾਨਾ ਤੀਜੀ ਵਰੇਗੰਢ 21- 22 ਸਤੰਬਰ ਨੂੰ “ਸੁੱਖੀ ਬਾਠ”

ਪੰਜਾਬ ਅਤੇ ਪੰਜਾਬੀਅਤ

ਪੰਜਾਬੀ ਮਾਂ ਬੋਲੀ ਨੂੰ ਅੰਤਾਂ ਦਾ ਮੋਹ ਕਰਨ ਵਾਲੇ ਪ੍ਰਦੇਸ ਚ’ ਰਹਿੰਦਿਆਂ ਹੋਇਆਂ ਵੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਰਹਿਣ ਵਾਲੇ ਸਤਿਕਾਰਯੋਗ “ਸੁੱਖੀ ਬਾਠ” ਜੀ ਜਿਹਨਾਂ ਨੂੰ ਕਨੇਡਾ (ਸਰੀ) ਦੇ ਪੰਜਾਬੀਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ।

ਤਕਰੀਬਨ 40 ਕੁ ਵਰੇ ਪਹਿਲਾਂ ਕਨੇਡਾ ਦੀ ਧਰਤੀ ਤੇ ਜਾ ਵਸੇ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ (ਕਨੇਡਾ ਸਰੀ) ਨੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਲਈ ਪਿਤਾ ਸਰਦਾਰ ‘ਅਰਜਨ ਸਿੰਘ ਬਾਠ’ ਜੀ ਦੀ ਯਾਦ ਚ ਕਨੇਡਾ ਦੇ ਸ਼ਹਿਰ (ਸਰੀ) ਵਿਖੇ ਬਣਵਾਏ “ਪੰਜਾਬ ਭਵਨ” ਦੀ ਅਕਤੂਬਰ 2016 ਚ ਸਥਾਪਨਾ ਕੀਤੀ। ਸੰਸਾਰ ਭਰ ਦੀਆਂ ਅਨੇਕਾਂ ਸਾਹਿਤਿਕ, ਧਾਰਮਿਕ, ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਣ ਦੇ ਨਾਲ ਨਾਲ ਸੁੱਖੀ ਬਾਠ ਜੀ ਗਰੀਬਾਂ ਦੇ ਮਸੀਹਾ ਵਜੋਂ ਵੀ ਜਾਣੇ ਜਾਂਦੇ ਨੇ।

ਪੰਜਾਬ ਫੇਰੀ ਦੌਰਾਨ ਹਰ ਸਾਲ ਲੋੜਬੰਦ ਲੜਕੀਆਂ ਦੇ ਵਿਆਹ ਵੀ ਅਕਸਰ ਆਪਣੇ ਹੱਥੀਂ ਕਰਦੇ ਰਹਿੰਦੇ ਹਨ। 25 ਗਰੀਬ ਪਰਿਵਾਰਾਂ ਦੇ ਬੱਚੇ ਜੋ ਸੁੱਖੀ ਬਾਠ ਜੀ ਵਲੋਂ ਗੋਦ ਲਏ ਹਨ ਉਹਨਾਂ ਦਾ ਪਾਲਣ ਪੋਸ਼ਣ ਪੜਾਈ ਲਿਖਾਈ ਦਾ ਸਾਰਾ ਖਰਚਾ ਵੀ ਆਪ ਵਧ ਚੜਕੇ ਕੀਤਾ ਜਾਂਦਾ ਹੈ। ਦੁਨੀਆਂ ਭਰ ਚ ਹੋਣ ਵਾਲੀਅਾਂ ਮਾਂ ਬੋਲੀ ਨੂੰ ਸਮਰਪਿਤ ਸਾਹਿਤਿਕ ਕਨਫਰੰਸਾਂ ਚ ਅਕਸਰ ਸੁੱਖੀ ਬਾਠ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਨੇ। “ਖਾਲਸਾ ਕਾਲਜ ਪਟਿਆਲਾ ਵਲੋਂ ਗਲੋਬਲ ਪੰਜਾਬੀ ਕਨਫਰੰਸ ਵਿੱਚ ਉਹਨਾਂ ਨੂੰ “ਮਾਣ ਪੰਜਾਬ ਦਾ” ਅੈਵਾਰਡ 2019 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਉਹਨਾਂ ਵਲੋਂ ਪ੍ਰਦੇਸ ਚ ਰਹਿੰਦਿਆਂ ਹੋਇਆ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਏ ਯੋਗਦਾਨ ਸਦਕਾ ਪੰਜਾਬ ਭਵਨ ਦੀ ਇਸ ਸਲਾਨਾ ਵਰੇਗੰਢ 21-22 ਸਤੰਬਰ 2019 ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਈ ਜਾ ਰਹੀ ਹੈ ਦੁਨੀਆਂ ਭਰ ਚ ਵਸਦੇ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਦੁਨੀਆਂ ਭਰ ਚ ਵਸਦੇ ਲੇਖਕਾਂ, ਕਵੀਆਂ, ਸਾਹਿਤਕਾਰਾਂ, ਗੀਤਕਾਰਾਂ ਵਲੋਂ “ਸੁੱਖੀ ਬਾਠ” ਜੀ ਅਤੇ ਇਹਨਾਂ ਸਮਾਗਮਾਂ ਲਈ ਪਹਿਲਕਦਮੀ ਕਰਨ ਤੇ ਇਸ ਵਿਸ਼ੇਸ਼ ਉਪਰਾਲੇ ਲਈ ਪੰਜਾਬ ਭਵਨ ਦੀ ਸਾਰੀ ਟੀਮ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਪੰਜਾਬ ਭਵਨ (ਸਰੀ ਕਨੇਡਾ) ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ। “ਸਿੱਕੀ ਝੱਜੀ ਪਿੰਡ ਵਾਲਾ” (ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares