ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਵਿੱਚ ਇਨ੍ਹਾਂ ਥਾਵਾਂ ਤੇ ਲਾਏ ਜਾਣਗੇ ਕਿਸਾਨ ਮੇਲੇ

ਪੰਜਾਬ ਅਤੇ ਪੰਜਾਬੀਅਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਤੰਬਰ ਮਹੀਨੇ ਲਗਾਏ ਜਾਂਦੇ ਮੇਲਿਆਂ ਦੀ ਵਿਉਂਤਬੰਦੀ ਲਈ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਰਪ੍ਰਸਤੀ ਹੇਠ ਬਣਾਈਆਂ ਕਮੇਟੀਆਂ ਵਲੋਂ ਮੇਲਿਆਂ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ ਉਪਰੰਤ ਇਨ੍ਹਾਂ ਮੇਲਿਆਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ |

ਪਿਛਲੇ ਸਾਲਾਂ ਦੇ ਉਲਟ ਐਤਕੀਂ ਲੁਧਿਆਣੇ ਵਾਲਾ ਮੁੱਖ ਮੇਲਾ ਦੋ ਦੀ ਬਜਾਏ ਤਿੰਨ ਦਿਨਾਂ ਦਾ ਹੋਵੇਗਾ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਕਿ੍ਸ਼ੀ ਵਿਗਿਆਨ ਕੇਂਦਰਾਂ ਵਿਚੋਂ ਪਹਿਲਾ ਕਿਸਾਨ ਮੇਲਾ ਬੱਲੋਵਾਲ ਸੌਾਖੜੀ ਅਤੇ ਗੁਰਦਾਸਪੁਰ ਵਿਖੇ 11 ਸਤੰਬਰ ਨੂੰ ਲਗਾਇਆ ਜਾਵੇਗਾ,

ਰੌਣੀ (ਪਟਿਆਲਾ) ਵਿਖੇ 14 ਸਤੰਬਰ ਨੂੰ, ਨਾਗਕਲਾਂ (ਅੰਮਿ੍ਤਸਰ) ਅਤੇ ਫਰੀਦਕੋਟ ਵਿਖੇ ਇਹ ਮੇਲੇ 17 ਸਤੰਬਰ ਨੂੰ ਲਾਏ ਜਾਣਗੇ |ਯੂਨੀਵਰਸਿਟੀ ਵਿਖੇ ਤਿੰਨ ਦਿਨਾਂ ਲਈ ਮੇਲਾ 20 ਸਤੰਬਰ ਤੋਂ 22 ਸਤੰਬਰ ਤੱਕ ਲਾਇਆ ਜਾਵੇਗਾ ਜਦਕਿ ਆਖਰੀ ਮੇਲਾ 26 ਸਤੰਬਰ ਨੂੰ ਬਠਿੰਡਾ ਵਿਖੇ ਲੱਗੇਗਾ |

ਇਹਨਾਂ ਕਿਸਾਨ ਮੇਲਿਆਂ ਵਿਚ ਜਿੱਥੇ ਕਿਸਾਨ ਨਵੇਂ ਉਨਤ ਬੀਜ਼ ਖ੍ਰੀਦ ਸਕਣਗੇ ਉਥੇ ਹੀ ਮੇਲੇ ਵਿਚ ਪੁੱਜੇ ਮਾਹਿਰਾਂ ਤੋਂ ਆਪਣੀ ਫਸਲ ਦੀ ਸਾਂਭ ਸੰਭਾਲ ਦੀ ਜਾਣਕਾਰੀ ਵੀ ਲੈ ਸਕਣਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares