ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਤੇ ਉਹ ਕੈਨੇਡਾ ਵਿਚ ਸਭ ਤੋਂ ਅਮੀਰ ਭਾਰਤੀ ਹੈ

ਪੰਜਾਬ ਅਤੇ ਪੰਜਾਬੀਅਤ

ਪੰਜਾਬੀਆਂ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਉਨ੍ਹਾਂ ਵਿੱਚੋ ਹੀ ਇੱਕ ਬੌਬ ਢਿਲੋਂ ਹੈ ਜੋ ਕਿ ਇਕ ਪੰਜਾਬੀ ਇੰਡੀਅਨ-ਕੈਨੇਡੀਅਨ ਸਿੱਖ, ਮਲਟੀ-ਮਿਲੀਨਿਅਰ ਰੀਅਲ ਅਸਟੇਟ ਬਿਜਨਸਮੈਨ ਹੈ ਜੋ ਕਿ ਬਰਨਾਲਾ ਦੇ ਪਿੰਡੇ ਟੱਲੇਵਾਲ ਦਾ ਰਹਿਣ ਵਾਸੀ ਹੈ।

ੳੇੁਸ ਨੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਤੇ ਉਹ ਕੈਨੇਡਾ ਵਿਚ ਸਭ ਤੋਂ ਅਮੀਰ ਭਾਰਤੀ ਹੈ। ਉਸਦੇ ਦਾਦਾ ਨੇ ਹਾਂਗਕਾਂਗ ਨੂੰ ਛੱਡ ਕੇ ਉੱਤਰੀ ਚੀਨ ਸ਼ਿਪਿੰਗ ਕੰਪਨੀ ਨੂੰ ਜਾਪਾਨ ਦੇ ਵਿਚਕਾਰ ਸਥਾਪਿਤ ਕੀਤਾ ਸੀ ਤੇ ਬੌਬ1965 ਵਿਚ ਜਾਪਾਨ ਵਿਚ ਪੈਦਾ ਹੋਇਆ ਸੀ ਤੇ ਬੌਬ ਨੂੰ ਸਕੂਲ ਪੜਾਨ ਲਈ ਵਾਪਸ ਭਾਰਤ ਵਿਚ ਭੇਜਿਆ ਗਿਆ।

ਬੌਬ ਸ਼ਿਮਲਾ ਦੇ Bishop Cotton School Shimla ਵਿਚ ਪੜ੍ਹਿਆ ਤੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਓਨਟਾਰੀਓ ਦੇ ਰਿਚਰਡ ਆਈਵੇ ਸਕੂਲ ਆਫ ਬਿਜਨਸ ਵਿਚ ਆਪਣੀ ਮਾਸਟਰ ਡਿਗਰੀ (ਐਮ ਬੀ ਏ) ਪੂਰਾ ਕਰਨ ਲਈ ਉਹ ਕਨੈਡਾ ਚਲਾ ਗਿਆ।

ਜਦੋਂ ਉਹ ਓਨਟਾਰੀਓ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰ ਰਿਹਾ ਸੀ ਤਾਂ ਉਸ ਨੇ ਪਹਿਲੇ ਸਿੱਖ ਅਰਬਪਤੀ ਬਣਨ ਦੇ ਟੀਚਾ ਬਣਾ ਲਿਆ ਸੀ ਉਸ ਦੀ ਕੰਪਨੀ, ਮੇਨਸਟ੍ਰੀਟ, ਕੈਲਗਰੀ, ਅਲਬਰਟਾ ਵਿੱਚ ਸੈਂਕੜੇ ਅਪਾਰਟਮੈਂਟ ਇਮਾਰਤਾਂ ਦੀ ਮਾਲਕ ਹੈ।

ਸਰੀ ਅਤੇ ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਅਤੇ ਹੋਰ ਕਿਤੇ ਵੀ ਉਸ ਦੀ ਜਾਇਦਾਦ ਦੀ ਕੀਮਤ 650 ਮਿਲੀਅਨ ਡਾਲਰ ਤੋਂ ਵੱਧ ਹੈ। ਉਸ ਕੋਲ ਬੇਲੀਜ਼ ਵਿਚ 2,700 ਏਕੜ ਦਾ ਇਕ ਟਾਪੂ ਵੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares