ਪੰਜਾਬੀ ਜਿੱਥੇ ਵੀ ਚਲੇ ਜਾਣ ਆਪਣਾ ਸੱਭਿਆਚਾਰ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾਲ ਲੈ ਕੇ ਹੀ ਜਾਂਦੇ ਹਨ

ਪੰਜਾਬ ਅਤੇ ਪੰਜਾਬੀਅਤ

ਆਪਣੀ ਵੱਖਰੀ ਪਹਿਚਾਣ ਅਤੇ ਵੱਖਰੇ ਰੰਗ ਰੂਪ ਕਰਕੇ ਪੰਜਾਬੀ ਦੁਨੀਆਂ ਭਰ ਵਿੱਚ ਅਲੱਗ ਤੌਰ ਤੇ ਹੀ ਪਹਿਚਾਣੇ ਜਾਂਦੇ ਹਨ। ਪੰਜਾਬੀ ਜਿੱਥੇ ਵੀ ਚਲੇ ਜਾਣ ਆਪਣਾ ਸੱਭਿਆਚਾਰ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾਲ ਲੈ ਕੇ ਹੀ ਜਾਂਦੇ ਹਨ। ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਚਾਹੇ ਅੰਗਰੇਜ਼ੀ ਪੜ੍ਹ-ਪੜ੍ਹ ਕੇ ਵਿਦੇਸ਼ ਜਾ ਰਹੇ ਹਨ। ਪਰ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਚੰਗੇ ਤਰੀਕੇ ਨਾਲ ਸਾਂਭ ਕੇ ਰੱਖਿਆ ਹੈ।

ਜਿਸ ਦੀ ਉਦਾਹਰਣ ਇਸ ਖਬਰ ਦੇ ਅਖੀਰ ਵਿੱਚ ਦਿੱਤੀ ਵੀਡੀਓ ਵਿਚੋਂ ਲਈ ਜਾ ਸਕਦੀ ਹੈ। ਇਹ ਵੀਡੀਓ ਸਾਡੇ ਇੱਕ ਫਾਲੋਵਰ ਵੱਲੋਂ ਆਸਟ੍ਰੇਲੀਆ ਤੋਂ ਭੇਜੀ ਗਈ ਹੈ। ਇਸ ਵੀਡੀਓ ਵਿੱਚ ਇੱਕ ਪੰਜਾਬੀ ਬੱਚਾ ਆਪਣੀ ਜਮਾਤ ਦੇ ਅੰਗਰੇਜ਼ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਿਹਾ ਹੈ। ਇਸ ਬੱਚੇ ਦਾ ਨਾਮ ਇਰਵਿਨਵੀਰ ਸਿੰਘ ਹੈ। ਜੋ ਕਿ ਆਸਟ੍ਰੇਲੀਆ ਦੇ ਬ੍ਰਿਸਬੇਨ ਇਲਾਕੇ ਦੇ ਇੱਕ ਕੌਨਕੋਰਡੀਆ ਨਾਮਕ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦਾ ਹੈ।ਵਿਦੇਸ਼ ਰਹਿੰਦੇ ਇਸ ਬੱਚੇ ਦੇ ਮਾਪਿਆਂ ਨੇ ਇਸ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੋੜੀ ਰੱਖਿਆ ਅਤੇ ਹੁਣ ਇਹ ਬੱਚਾ ਆਪਣੀ ਜਮਾਤ ਦੇ ਹੋਰ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਨਜ਼ਰ ਆਇਆ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਆਪਣੀ ਜਮਾਤ ਵਿੱਚ ਸਿਰਫ਼ ਇਹ ਇਕੱਲਾ ਲੜਕਾ ਹੀ ਪੰਜਾਬੀ ਬੱਚਾ ਹੈ। ਜਦਕਿ ਬਾਕੀ ਸਾਰੇ ਆਸਟ੍ਰੇਲੀਆ ਦੇ ਅੰਗਰੇਜ ਬੱਚੇ ਹਨ।ਇਰਵਿਨਵੀਰ ਸਿੰਘ ਦੇ ਪਿਤਾ ਜੱਸ ਸਿੰਘ ਜੋ ਕਿ ਪੰਜਾਬ ਦੇ ਭਦੌੜ ਹਲਕੇ ਤੋਂ ਸਬੰਧਿਤ ਹਨ, ਚਾਹੁੰਦੇ ਹਨ ਕਿ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਉਨ੍ਹਾਂ ਦਾ ਬੇਟਾ ਆਪਣੀ ਮਾਂ ਬੋਲੀ ਤੋਂ ਵੱਖ ਨਾ ਹੋਵੇ ਅਤੇ ਉਹ ਬਾਕੀ ਮਾਪਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਆਪਣੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੇ ਜ਼ਰੂਰ ਜੋੜ ਕੇ ਰੱਖਿਆ ਜਾਵੇ। ਹੇਠਾਂ ਦੇਖੋ ਇਰਵਿਨ ਵੀਰ ਸਿੰਘ ਦੀ ਪੰਜਾਬੀ ਪੜ੍ਹਾਉਂਦੇ ਦੀ ਵੀਡੀਓ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares