ਪੰਜਵਾਂ ਵਿਸ਼ਾਲ ਭਗਵਤੀ ਜਾਗਰਣ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸੰਪੰਨ

ਪੰਜਾਬ ਅਤੇ ਪੰਜਾਬੀਅਤ

ਵਿਸ਼ਾਲ ਭਗਵਤੀ ਜਾਗਰਣ ਮੌਕੇ ਪਹਿਲੀ ਵਾਰ ਹੋਈ 201 ਕੰਨਿਆਵਾਂ ਦੀ ਵਿਸੇਸ ਪੂਜਾ

ਰੋਮ ਇਟਲੀ (ਕੈਂਥ) ਭਾਰਤੀ ਦੁਨੀਆਂ ਵਿੱਚ ਜਿਸ ਥਾਂ ਵੀ ਰਹਿਣ ਬਸੇਰਾ ਕਰਦੇ ਹਨ ਉਸ ਥਾਂ ਆਪਣੇ ਦੇਵੀ-ਦੇਵਤਿਆਂ ਜਾਂ ਗੁਰੂ ਸਾਹਿਬ ਦੇ ਨਾਲ ਸੰਬਧਤ ਦਿਨ ਤਿਉਹਾਰ ਮਨਾਉਣਾ ਨਹੀਂ ਭੁੱਲਦੇ।ਇਸ ਸ਼ਰਧਾ ਭਾਵਨਾ ਵਿੱਚ ਹੀ ਮਾਂ ਦੁਰਗਾ ਸ਼ਕਤੀ ਮਾਤਾ ਮੰਦਿਰ ਹਰਮਾਦਾ ਤੇਰਾਚੀਨਾ(ਲਾਤੀਨਾ) ਇਟਲੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੇ ਭਗਤਾਂ ਲਈ ਪੰਜਵਾਂ ਵਿਸ਼ਾਲ ਜਾਗਰਣ ਮੰਦਿਰ ਵਿਖੇ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ।ਜਾਗਰਣ ਵਿੱਚ ਇਟਲੀ ਭਰ ਤੋਂ ਮਾਤਾ ਰਾਣੀ ਦੇ ਭਗਤਾਂ ਨੇ ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕੀਤਾ।

ਜਾਗਰਣ ਵਾਲੇ ਦਿਨ ਪਹਿਲਾਂ ਸਭ ਸੰਗਤ ਵੱਲੋਂ ਸਮੂਹਕ ਤੌਰ ਤੇ ਹਵਨ ਕੀਤਾ ਗਿਆ।ਜਾਗਰਣ ਤੋਂ ਪਹਿਲਾਂ 201 ਕੰਨਿਆਵਾਂ ਦੀ ਸਮੂਹ ਸੇਵਾਦਾਰਾਂ ਵੱਲੋਂ ਵਿਸੇæਸ ਪੂਜਾ ਕਰਦਿਆਂ ਭੋਗ ਲੁਆਏ ਗਏ । ਪਹਿਲੀ ਵਾਰ ਜਾਗਰਣ ਵਿੱਚ 201 ਕੰਨਿਆਵਾਂ ਦੀ ਪੂਜਾ ਕੀਤੀ ਗਈ। ਉਪਰੰਤ ਦੁਰਗਾ ਮਹਾਮਾਈ ਦਾ ਵਿਸ਼ਾਲ ਦਰਬਾਰ ਸਜਾਇਆ ਜਿਸ ਵਿੱਚ ਵਿਸ਼ਵ ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬੁੱਗਾ,ਭਜਨ ਮੰਡਲੀ ਵਰੁਣ ਗੋਰਾ ਅਤੇ ਗੌਰਵ ਬਹਿਨੋਤ ਦੀ ਪ੍ਰਸਿੱਧ ਭਜਨ ਮੰਡਲੀ ਭਗਤਵਤੀ ਮਾਂ ਦੀਆਂ ਭੇਂਟਾਂ ਨਾਲ ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਭਾਵਨਾ ਵਿੱਚ ਝੂਮਣ ਲਗਾ ਦਿੱਤਾ।

ਜਿੰਨੀ ਦੇਰ ਵੀ ਇਹਨਾਂ ਕਲਾਕਾਰਾਂ ਨੇ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਮਹਾਂ ਮਾਈ ਦਾ ਗੁਣਗਾਨ ਕੀਤਾ ਪੰਡਾਲ ਵਿੱਚ ਹਾਜ਼ਰ ਸੰਗਤਾਂ ਨੇ ਬਹੁਤ ਹੀ ਸ਼ਰਧਾ ਨਾਲ ਸੁਣਿਆ।ਉਪਰੰਤ ਇਸ ਵਿਸ਼ਾਲ ਭਗਵਤੀ ਜਾਗਰਣ ਮੌਕੇ ਸਵੇਰੇ 5 ਵਜੇ ਮਹਾਂ ਮਾਈ ਦੀ ਆਰਤੀ ਕੀਤੀ ਗਈ ਜਿਸ ਵਿੱਚ ਪੰਡਾਲ ਦੀ ਹਾਜ਼ਰ ਸੰਗਤ ਨੇ ਮਹਾਂਮਾਈ ਅੱਗੇ ਦੁਨੀਆਂ ਵਿੱਚ ਸੁੱਖ ਸਾਂਤੀ ਅਤੇ ਆਪਸੀ ਪਿਆਰ ਭਾਵਨਾ ਦੇ ਆਸ਼ੀਰਵਾਦ ਦੀ ਅਰਦਾਸ ਕੀਤੀ।ਇਸ ਪੰਜਵੇਂ ਵਿਸ਼ਾਲ ਭਗਵਤੀ ਜਾਗਰਣ ਮੌਕੇ ਮੰਦਿਰ ਵਿੱਚ ਮਾਂ ਦਾ ਆਸ਼ੀਰਵਾਦ ਲੈਣ ਸੰਗਤਾਂ ਦੂਰ-ਦੂਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ।ਭਾਰਤੀ ਅੰਬੈਂਸੀ ਰੋਮ ਤੋਂ ਇਲਾਵਾਂ ਇਟਾਲੀਅਨ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੀ ਇਸ ਜਾਗਰਣ ਵਿੱਚ ਹਾਜ਼ਰੀ ਭਰੀ।ਸਭ ਸੰਗਤਾਂ ਲਈ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ।ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤ ਦਾ ਜਾਗਰਣ ਵਿੱਚ ਸਮੂਲੀਅਤ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਇੰਝ ਹੀ ਭਗਤੀ ਭਾਵਨਾ ਵਿੱਚ ਜੁੜੇ ਰਹਿਣ ਲਈ ਪ੍ਰੇਰਤ ਕੀਤਾ।

ਫੋਟੋ ਕੈਪਸ਼ਨ :—ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਹੋਏ 5ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਝਲਕਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares