ਪੜ੍ਹੋ ਪੰਜਾਬ ਖੇਡੋ ਪੰਜਾਬ ਦੇ ਤਹਿਤ ਮੈਰਾਥਨ ਦੌੜ ਨੂੰ ਦਿੱਤੀ ਹਰੀ ਝੰਡੀ 

ਪੰਜਾਬ ਅਤੇ ਪੰਜਾਬੀਅਤ

ਬਠਿੰਡਾ (ਨਰਿੰਦਰ ਪੁਰੀ) ਅੱਜ ਬਠਿੰਡਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਕਾਲਝਰਾਣੀ ਦੇ ਸਰਕਾਰੀ ਸਕੂਲ ਵਿੱਚ ਪੜ੍ਹੋ ਪੰਜਾਬ ਖੇਡੋ ਪੰਜਾਬ ਦੇ ਤਹਿਤ ਮੈਰਾਥਨ ਦੌੜ ਲਈ ਪ੍ਰਿੰਸੀਪਲ ਮੈਡਮ ਸੁਨੀਤਾ ਕੁਮਾਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਸਕੂਲ ਦੇ ਵਿਦਿਆਰਥੀ ਅਤੇ ਸਮੂਹ ਅਧਿਆਪਕ ਸਾਹਿਬਾਨ ਮੌਜੂਦ ਸਨ । ਇਸ ਮੌਕੇ ਮਾਸਟਰ ਮਨੋਜ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਹਨ।

ਜਿਸ ਕਰ ਕੇ ਅਸੀ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਉਤਸਾਹਿਤ ਕਰ ਰਹੇ ਹਾਂ ਮਾਸਟਰ ਮਨੋਜ ਨੇ ਦੱਸਿਆ ਕਿ ਸਿਹਤ ਦੀ ਤੰਦਰੁਸਤੀ ਲਈ  ਸਾਡੇ ਜੀਵਨ ਵਿੱਚ ਖੇਡਾਂ ਦੀ ਬਹੁਤ ਮਹੱਤਤਾ ਹੈ। ਜਿਸ ਨਾਲ ਸਾਡਾ ਸਰੀਰ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ। ਅਤੇ ਕੋਈ ਵੀ ਬੀਮਾਰੀ ਨਹੀਂ ਹੁੰਦੀ ਮਾਸਟਰ ਮਨੋਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਦੇ ਅਲੱਗ ਅਲੱਗ ਗਰੁੱਪ ਬਣਾ ਕੇ ਮੈਰਾਥਨ ਦੌੜ ਕਰਵਾਈ ਗਈ ਅਤੇ ਮੈਰਾਥਨ ਦੌੜ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਇਸ ਮੈਰਾਥਨ ਦੌੜ ਵਿੱਚ ਅਧਿਆਪਕਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ

ਇਸ ਮੌਕੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਨੂੰ ਹਰਾ ਭਰਾ ਰੱਖਣ ਲਈ ਅਤੇ ਤੰਦਰੁਸਤ ਪੰਜਾਬ ਦੀ ਮੁਹਿੰਮ ਦੇ ਤਹਿਤ ਸਕੂਲ ਦੇ ਗਰਾਊਂਡ ਵਿੱਚ ਬੂਟੇ ਵੀ ਲਗਾਏ ਗਏ ਇਸ ਮੌਕੇ ਗੁਰਸੇਵਕ ਸਿੰਘ, ਦਲਵਿੰਦਰ ਕੌਰ, ਗੁਰਸ਼ਰਨ ਸਿੰਘ, ਦਵਿੰਦਰ ਸਿੰਘ, ਪ੍ਰਕਾਸ਼ ਸਿੰਘ, ਪ੍ਰਵੀਨ ਕੁਮਾਰੀ, ਰੀਨਾ ਰਾਣੀ, ਗੌਰਵ ਗੋਇਲ, ਜਸਵੀਰ ਕੋਰ, ਪਰਮਜੀਤ ਕੌਰ ਅਾਦਿ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares