ਪ੍ਰਸਿੱਧ ਗਾਇਕ”ਲੇੰਹਿੰਬਰ ਹੂਸੈਨਪੁਰੀ” ਦਾ ਧਾਰਮਿਕ ਗੀਤ “550 ਸਾਲ ਦੀਆਂ ਵਧਾਈਆਂ ਸੰਗਤਾਂ ਨੂੰ ਹੋਇਆ ਰਿਲੀਜ਼

ਪੰਜਾਬ ਅਤੇ ਪੰਜਾਬੀਅਤ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਗੁਰਪੁਰਬ ਨੂੰ ਸਮਰਪਿਤ ਅੰਤਰਾਸ਼ਟਰੀ ਬਾਲੀਵੁੱਡ ਗਾਇਕ “ਲੇੰਹਿੰਬਰ ਹੂਸੈਨਪੁਰੀ” ਦਾ ਧਾਰਮਿਕ ਗੀਤ ਜਲਦ ਹੀ ਵੱਡੇ ਪੱਧਰ ਤੇ ਨਾਮਵਰ ਕੰਪਨੀ ਜਸ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ।

ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਮਾ ਜਲਾਲਪੁਰੀ ਨੇ ਲਿਖਿਆ ਹੈ। ਸ਼ਿਵਾਲੀ ਸਟੂਡੀਓ ਵਲੋਂ ਰਿਕਾਰਡ ਕੀਤੇ ਇਸ ਗੀਤ ਨੂੰ ਸੰਗੀਤਕ ਧੁਨਾਂ ਚ ਖੁਦ ਰੋਹਿਤ ਜੀ ਨੇ ਸ਼ਿੰਗਾਰਿਆ ਹੈ। ਯੂ ਟਿਊਬ ਅਤੇ ਅੰਤਰਾਸ਼ਟਰੀ ਟੀ ਵੀ ਚੈਨਲਾਂ ਤੇ ਇਸ ਧਾਰਮਿਕ ਗੀਤ ਦਾ ਵੀਡੀਓ ਜਲਦੀ ਹੀ ਦੇਖਣ ਨੂੰ ਮਿਲੇਗਾ। “ਲੇੰਹਿੰਬਰ ਹੂਸੈਨਪੁਰੀ” ਵਲੋਂ “ਸ਼੍ਰੀ ਗੁਰੂ ਨਾਨਕ ਦੇਵ ਜੀ” ਦੀ ਉਸਤਤਿ ਚ ਗਾਏ ਇਸ ਗੀਤ ਨੂੰ ਸਰੋਤੇ ਬੇਸਬਰੀ ਨਾਲ ਉਡੀਕ ਰਹੇ ਸਨ। ਪਹਿਲੇ ਗੀਤਾਂ ਵਾਂਗ ਲੇੰਹਿੰਬਰ ਦੇ ਗਾਏ ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਪਿਅਾਰ ਮਿਲੇਗਾ।…( ਸਿੱਕੀ ਝੱਜੀ ਪਿੰਡ ਵਾਲਾ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares