ਪ੍ਰਸ਼ੋਤਮ ਲਾਲ ਜੀ ਦੇ ਨਿਮਿੱਤ ਪਾਠ ਦੇ ਭੋਗ ਪਾਏ ਗਏ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 15 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਰੁੜਕਾ ਕਲਾਂ ਦੇ ਸਾਬਕਾ ਪੰਚ ਪ੍ਰਸ਼ੋਤਮ ਲਾਲ ਜੀ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਿਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਰੁੜਕਾ ਕਲਾਂ ਦੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਪੱਤੀ ਰਾਵਲ ਕੀ ਵਿਖੇ ਕੀਤੀ ਗਈ।


ਜਿਸ ਵਿੱਚ ਪਿੰਡ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਡੇਰਾ ਬਾਬਾ ਭਾਈ ਸਾਧੂ ਜੀ ਤੇ ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਰਾਜੀਵ ਰਤਨ ਟੋਨੀ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪ੍ਰਸ਼ੋਤਮ ਲਾਲ ਜੀ ਨੂੰ ਪਿੰਡ ਦੇ ਅਗਾਂਹ-ਵਧੂ ਕਾਰਜਾਂ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਹਮੇਸ਼ਾਂ ਯਾਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ੋਤਮ ਲਾਲ ਜੀ ਦੇ ਜੀਵਨ ਤੋਂ ਸਾਂਝੇ ਕੰਮਾਂ ਅਤੇ ਵਿਕਾਸ ਕਾਰਜਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਕਰਨ ਦੀ ਪ੍ਰੇਰਣਾ ਲੈਣ ਦੀ ਜਰੂਰਤ ਹੈ। ਡਾ. ਲੇਖਰਾਮ ਲਵਲੀ ਨੇ ਮੈਂਬਰ ਪੰਚਾਇਤ ਰਹਿੰਦੇ ਹੋਏ ਪ੍ਰਸ਼ੋਤਮ ਲਾਲ ਜੀ ਦੁਆਰਾ ਕੀਤੇ ਗਏ ਨਿਰਪੱਖ ਕੰਮਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਉਹ ਸਦਾ ਹੀ ਹਰ ਵਿਅਕਤੀ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਸਨ।

ਇਸ ਮੌਕੇ ਤੇ ਡੇਰਾ ਬਾਬਾ ਚਿੰਤਾ ਭਗਤ ਜੀ ਤੋਂ ਪਰਮਜੀਤ ਪੰਮਾ, ਸੁਖਦੇਵ ਦੇਬੀ, ਜੀਤ ਸਿੰਘ ਲੰਬੜਦਾਰ, ਜੀਵਨ ਲਾਲ ਪੰਚ, ਸ਼ਿਵ ਕੁਮਾਰ ਤਿਵਾੜੀ, ਗਰੀਬ ਦਾਸ, ਤਰਲੋਕ ਚੰਦ, ਕਮਲਦੀਪ ਸੱਲਣ, ਦਵਿੰਦਰ ਸਿੰਘ, ਕੁਲਵੰਤ ਸੰਧੂ, ਕੇਵਲ ਚੰਦ, ਸਵਰਨਾ ਰਾਮ, ਮੁਲਖ ਰਾਜ, ਨਾਥੀ ਰਾਮ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਰੁੜਕਾ ਕਲਾਂ ਦੇ ਸਾਬਕਾ ਪੰਚ ਪ੍ਰਸ਼ੋਤਮ ਲਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਡੇਰਾ ਬਾਬਾ ਭਾਈ ਸਾਧੂ ਜੀ ਤੇ ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਰਾਜੀਵ ਰਤਨ ਟੋਨੀ ਜੀ, ਡਾ. ਲੇਖਰਾਮ ਲਵਲੀ ਅਤੇ ਹਾਜ਼ਰ ਸੰਗਤਾਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares