ਪੁਨਤੀਨੀਆ ਵਿਖੇ ਖੁੱਲੇ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ ਨਾਲ ਇਟਾਲੀਅਨ ਤੇ ਭਾਰਤੀ ਭਾਈਚਾਰਾ ਪਹਿਲਾਂ ਨਾਲੋਂ ਵੀ ਹੋਰ ਮਜ਼ਬੂਤ ਅਤੇ ਮਿਲਣਸਾਰ ਬਣਾਏਗਾ:-ਪਤਰੀਸੀਆ ਸਪੇਰਲੂਗਾ

ਪੰਜਾਬ ਅਤੇ ਪੰਜਾਬੀਅਤ

*ਭਾਰਤੀ ਭਾਈਚਾਰੇ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਕਾਰੋਬਾਰੀ ਖੇਤਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ:-ਸੰਧੂ

ਰੋਮ ਇਟਲੀ(ਕੈਂਥ)ਇਟਲੀ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੂਬੇ ਲਾਸੀਓ ਦੇ ਸ਼ਹਿਰ ਪੁਨਤੀਨੀਆਂ(ਲਾਤੀਨਾ)ਵਿਖੇ ਇਟਾਲੀਅਨ ਲੋਕਾਂ ਨਾਲ ਪੰਜਾਬੀ ਖਾਣਿਆਂ ਅਤੇ ਪੰਜਾਬੀ ਸੱਭਿਆਚਾਰ ਦੀ ਗੂੜੀ ਸਾਂਝ ਪਾਉਣ ਹਿੱਤ ਐੱਚ,ਕੇ,ਟੀ ਕਪੰਨੀ ਵੱਲੋਂ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ ਖੋਲਿਆ ਗਿਆ

ਜਿਸ ਦਾ ਉਦਘਾਟਨ ਸ਼ਹਿਰ ਦੀ ਵਾਇਸ ਮੇਅਰ ਸ਼੍ਰੀਮਤੀ ਪਤਰੀਸੀਆ ਸਪੇਰਲੂਗਾ ਵੱਲੋਂ ਕੀਤਾ ਗਿਆ।ਵਾਇਸ ਮੇਅਰ ਪਤਰੀਸੀਆ ਸਪੇਰਲੂਗਾ ਨੇ ਇਸ ਮੌਕੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਝੈ ਕਰਦਿਆਂ ਕਿਹਾ ਕਿ ਇਸ ਦੋ ਦੇਸ਼ਾਂ ਦੇ ਸੱਭਿਆਚਾਰ ਨੂੰ ਆਪਸ ਵਿੱਚ ਇੱਕ-ਮਿਕ ਕਰਨ ਦੇ ਸਲਾਘਾਂਯੋਗ ਉਪਰਾਲੇ ਲਈ ਪ੍ਰਬੰਧਕ ਵਿਸੇæਸ ਵਧਾਈ ਦੇ ਹੱਕਦਾਰ ਹਨ।ਇਸ ਰੈਸਟੋਰੈਂਟ ਦੇ ਮਾਧਿਅਮ ਰਾਹੀ ਇਟਾਲੀਅਨ ਲੋਕਾਂ ਨੂੰ ਜਿੱਥੇ ਭਾਰਤੀ ਤੇ ਪੰਜਾਬੀ ਖਾਣਿਆਂ ਦਾ ਸੁਆਦ ਚੱਖਣ ਦਾ ਮੌਕਾ ਮਿਲੇਗਾ ਉੱਥੇ ਹੀ ਉਹਨਾਂ ਇਟਾਲੀਅਨ ਲੋਕਾਂ ਨੂੰ ਵੀ ਭਾਰਤੀ ਸੱਚਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦਾ ਵਧੀਆ ਮੌਕਾ ਮਿਲੇਗਾ ਜਿਹਨਾਂ ਨੂੰ ਪਹਿਲਾਂ ਕਦੀ ਭਾਰਤੀ ਸੱਭਿਆਚਾਰ ਸੰਬਧੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਨਹੀਂ ਮਿਲਿਆ ।ਉਮੀਦ ਹੈ ਕਿ ਸ਼ਹਿਰ ਵਿੱਚ ਬਣਿਆ ਇਹ ਰੈਸਟੋਰੈਂਟ ਪੁਨਤੀਨੀਆ ਦੇ ਇਟਾਲੀਅਨ ਤੇ ਭਾਰਤੀ ਭਾਈਚਾਰਾ ਪਹਿਲਾਂ ਨਾਲੋਂ ਵੀ ਹੋਰ ਮਜ਼ਬੂਤ ਅਤੇ ਮਿਲਣਸਾਰ ਬਣਾਏਗਾ।

ਇਸ ਮੌਕੇ ਐੱਚ,ਕੇ,ਟੀ ਕਪੰਨੀ ਦੇ ਨੁਮਾਇੰਦੇ ਕਰਮਵੀਰ ਸਿੰਘ ਸੰਧੂ ਨੇ ਕਿਹਾ ਕਿ ਇਟਲੀ ਵਿੱਚ ਭਾਰਤੀ ਪੰਜਾਬੀਆਂ ਦੇ ਬੁਲੰਦ ਹੌਸਲਿਆਂ ਅਤੇ ਸਖ਼ਤ ਮਿਹਨਤਾਂ ਦਾ ਜਿਸ ਤਰ੍ਹਾਂ ਜ਼ਿਕਰ ਹੋ ਰਿਹਾ ਹੈ ਉਸ ਨਾਲ ਇਟਾਲੀਅਨ ਲੋਕ ਆਪ ਇਹ ਮੰਨਦੇ ਹਨ ਕਿ ਇਟਲੀ ਦੀ ਦਿਨੋ-ਦਿਨ ਹੋ ਰਹੀ ਤਰੱਕੀ ਵਿੱਚ ਭਾਰਤੀ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ।ਇਟਲੀ ਦੇ ਭਾਰਤੀ ਭਾਈਚਾਰੇ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਕਾਰੋਬਾਰੀ ਖੇਤਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ।ਐੱਚ,ਕੇ,ਟੀ ਕਪੰਨੀ ਵੱਲੋਂ ਖੋਲਿਆ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ ਇੱਕ ਉਪਰਾਲਾ ਹੈ ਕਿ ਇਟਾਲੀਅਨ ਭਾਈਚਾਰੇ ਨੂੰ ਭਾਰਤ ਦੇ ਕਲਚਰ ਸੰਬਧੀ ਢੁੱਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਦਾ ਤਾਂ ਜੋ ਇਟਾਲੀਅਨ ਲੋਕ ਇਸ ਗੱਲ ਨੂੰ ਸਮਝ ਸਕਣ ਕਿ ਭਾਰਤੀ ਕਲਚਰ ਕਿੰਨਾ ਵਿਸ਼ਾਲ ਅਤੇ ਮਹੱਤਵਪੂਰਨ ਹੈ।

ਇਸ ਉਦਘਾਟਨ ਸਮਾਰੋਹ ਮੌਕੇ ਨਗਰ ਕੋੰਸਲ ਪੁਨਤੀਨੀਆ ਵੱਲੋਂ ਸਿਮੋਨੇ ਪੋਪੋ,ਮਿਲਾਨੀ ,ਇਟਲੀ ਦੀ ਸਮਾਜ ਸੇਵਕਾ ਪਤਰੀਸੀਆ ਸਪੋਜੀਤੋ,ਸੇਰਜੀਓ ਬਰੂਨੋ ਤੋਂ ਇਲਾਵਾ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸਖ਼ਸੀਅਤਾਂ ਹਾਜ਼ਰ ਸਨ ।ਇਸ ਸਮਾਰੋਹ ਵਿੱਚ ਸਮੂਲੀਅਤ ਕਰਨ ਲਈ ਐੱਚ,ਕੇ,ਟੀ ਕਪੰਨੀ ਵੱਲੋਂ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares