ਪੀ.ਟੀ.ਸੀ. ਚੈਨਲ ਵੱਲੋਂ ਹੁਕਮਨਾਮੇ ‘ਤੇ ਅਧਿਕਾਰ ਜਤਾਉਣਾ ਸਿੱਖਾਂ ਨੂੰ ਮਾਨਸਿਕ ਗੁਲਾਮ ਬਣਾਉਣ ਦਾ ਯਤਨ ਬਿਲਗਾ ਵਿਖੇ ‘ਪੰਥਕ ਅਕਾਲੀ ਲਹਿਰ’ ਤਹਿਤ ਮੀਟਿੰਗ ਕੀਤੀ ਗਈ

ਪੰਜਾਬ ਅਤੇ ਪੰਜਾਬੀਅਤ

ਪੀ.ਟੀ.ਸੀ. ਚੈਨਲ ਵੱਲੋਂ ਹੁਕਮਨਾਮੇ ‘ਤੇ ਅਧਿਕਾਰ ਜਤਾਉਣਾ ਸਿੱਖਾਂ ਨੂੰ ਮਾਨਸਿਕ ਗੁਲਾਮ ਬਣਾਉਣ ਦਾ ਯਤਨ
ਬਿਲਗਾ ਵਿਖੇ ‘ਪੰਥਕ ਅਕਾਲੀ ਲਹਿਰ’ ਤਹਿਤ ਮੀਟਿੰਗ ਕੀਤੀ ਗਈ
ਬਿਲਗਾ/ਜਲੰਧਰ, 13 ਜਨਵਰੀ (ਬਿਊਰੋ)- ਦੁਆਬੇ ਦੇ ਇਤਿਹਾਸਕ ਨਗਰ ਬਿਲਗਾ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਦੀ ਅਗਵਾਈ ਵਿੱਚ ‘ਪੰਥਕ ਅਕਾਲੀ ਲਹਿਰ’ ਦੇ ਤਹਿਤ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਇਲਾਕੇ ਭਰ ਦੀ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਜੱਥੇਦਾਰ ਸਾਹਿਬ ਦੇ ਵੀਚਾਰ ਸਰਵਣ ਕੀਤੇ। ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜੀ ਨੇ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੀ ਤਰਸਯੋਗ ਹਾਲਾਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂਘਰਾਂ ਦੀਆਂ ਜ਼ਮੀਨਾਂ, ਗੋਲਕਾਂ ਅਤੇ ਸੰਪਤੀਆਂ ਨੂੰ ਬਾਦਲ ਪਰਿਵਾਰ ਵੱਲੋਂ ਆਪਣੀ ਨਿੱਜੀ ਜਾਇਦਾਦ ਸਮਝ ਕੇ ਵਰਤਿਆ ਜਾ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ, ਸਿੱਖ ਮਰਿਆਦਾ, ਅੱਡਰੀ ਹਸਤੀ ਬਣਾਈ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣਾ ਬਹੁਤ ਜ਼ਰੂਰੀ ਹੈ। ਤਾਜ਼ਾ ਹਾਲਾਤਾਂ ‘ਤੇ ਚਾਨਣਾ ਪਾਉਂਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਪੀ.ਟੀ.ਸੀ. ਚੈਨਲ ਵੱਲੋਂ ਸਵੇਰੇ ਹੁਕਮਨਾਮਾ ਸੁਣਾਉਣ ਸੰਬੰਧੀ ਦੂਸਰੇ ਚੈਨਲਾਂ ਨੂੰ ਕਾਪੀਰਾਈਟ ਦਾ ਨੋਟਿਸ ਜਾਰੀ ਕਰਨਾ ਵੀ ਇੱਕ ਮਾਨਸਿਕ ਗੁਲਾਮੀ ਹੋਣ ਦਾ ਪ੍ਰਤੀਕ ਹੈ। ਬਾਦਲਾਂ ਦੀ ਇਸ ਬਦਮਾਸ਼ੀ ਤੋਂ ਤੰਗ ਸਾਰੀ ਸਿੱਖ ਸੰਗਤ ਨੇ ਭਰਪੂਰ ਰੋਸ ਜਤਾਇਆ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਕੌਮ ਦੀ ਅਗਵਾਈ ਕਰਨ ਲਈ ਜੈਕਾਰੇ ਲਗਾਏ ਅਤੇ ਇੱਕਮੁੱਠ ਹੋ ਕੇ ‘ਪੰਥਕ ਅਕਾਲੀ ਲਹਿਰ’ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਪਰਮਿੰਦਰ ਸਿੰਘ, ਜਗਪਾਲ ਸਿੰਘ, ਸੰਜੀਵ ਟੋਨੀ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਅਜਮੇਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ ਮੋਤੀਪੁਰ ਖਾਲਸਾ, ਤੀਰਥ ਸਿੰਘ, ਤਰਸੇਮ ਸਿੰਘ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

ਸਿੱਖ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਅਤੇ ਸੰਗਤਾਂ ਨਾਲ ਸਿੰਘ ਸਾਹਿਬ ਜੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares