ਪਾਸਲਾ ਸਕੂਲ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 8ਵਾਂ ਖੇਡ ਮੇਲਾ ਕਰਵਾਇਆ ਗਿਆ

ਪੰਜਾਬ ਅਤੇ ਪੰਜਾਬੀਅਤ

ਪਾਸਲਾ ਸਕੂਲ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 8ਵਾਂ ਖੇਡ ਮੇਲਾ ਕਰਵਾਇਆ ਗਿਆ
ਜਲੰਧਰ, 26 ਅਕਤੂਬਰ (ਹਰਜਿੰਦਰ ਕੌਰ ਖ਼ਾਲਸਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਵਿਖੇ ਪ੍ਰਵਾਸੀ ਵੀਰ ਸ. ਰੇਸ਼ਮ ਸਿੰਘ ਬਸਰਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਡਮੁੱਲੇ ਸਹਿਯੋਗ ਨਾਲ ਅੱਠਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਦੀ ਪੁੱਤਰੀ ਰਮਿੰਦਰ ਰਾਣੀ ਅਤੇ ਪਲਵੀਰ ਸਿੰਘ ਸੋਹਲ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਖੇਡ ਮੇਲੇ ਵਿੱਚ ਵਿਦਿਆਰਥੀਆਂ ਦੇ ਵਾਲੀਵਾਲ, ਬੈਡਮਿੰਟਨ, ਬਾਸਕਟਬਾਲ, ਟੇਬਲ ਟੈਨਿਸ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ. ਰੇਸ਼ਮ ਸਿੰਘ ਬਸਰਾ, ਪ੍ਰਿੰਸੀਪਲ ਪ੍ਰੇਮ ਸਿੰਘ, ਪ੍ਰੇਮ ਲਾਲ ਔਜਲਾ ਅਤੇ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਸਿੰਘ, ਲੈਕਚਰਾਰ ਪ੍ਰੇਮ ਲਾਲ ਔਜਲਾ, ਕੁਲਵਿੰਦਰ ਰਾਮ, ਰਾਜੇਸ਼ਵਰ ਕੁਮਾਰ ਮੈਨੀ, ਕਮਲਜੀਤ ਸਿੰਘ, ਪਵਿੱਤਰ ਸਿੰਘ, ਰਾਜੀਵ ਕੁਮਾਰ, ਸੰਦੀਪ ਸਿੰਘ, ਰੋਹਨ ਮਹਾਜਨ, ਹਰਮੀਤ ਸਿੰਘ, ਜਤਿੰਦਰ ਕੁਮਾਰ, ਦਲਵੰਤ ਕੌਰ, ਜਸਵੀਰ ਕੌਰ, ਨੀਨਾ ਕੁਮਾਰੀ, ਜਗਰੂਪ ਕੌਰ, ਰਵੀਨਾ ਪ੍ਰਵੀਨ, ਸ਼ੀਤਲ ਦੇਵੀ, ਰਾਕੇਸ਼ ਕੁਮਾਰੀ, ਪੂਨਮ ਬਾਲਾ, ਅਮਨਦੀਪ, ਨੀਲਮ ਅਤੇ ਵਿਦਿਆਰਥੀ ਹਾਜ਼ਰ ਸਨ।

ਖੇਡਾਂ ਵਿੱਚ ਜੇਤੂ ਰਹੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਵਾਸੀ ਵੀਰ ਸ. ਰੇਸ਼ਮ ਸਿੰਘ ਬਸਰਾ, ਪ੍ਰਿੰਸੀਪਲ ਪ੍ਰੇਮ ਸਿੰਘ, ਪ੍ਰੇਮ ਲਾਲ ਔਜਲਾ ਅਤੇ ਸਮੂਹ ਸਟਾਫ ਮੈਂਬਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares