ਪਾਕਿਸਤਾਨ ਵਿੱਚ ਜਬਰੀ ਧਰਮ ਪਰਿਵਰਤਨ ਦੀਆਂ ਘਿਨੌਣੀਆਂ ਹਰਕਤਾਂ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਤੇ ਜੋਰ ਪਾਵੇ: ਸ਼੍ਰੀ ਅਨਿੱਲ ਕੁਮਾਰ ਸ਼ਰਮਾ

ਪੰਜਾਬ ਅਤੇ ਪੰਜਾਬੀਅਤ

ਵਿਚੈਂਸਾ 11 ਸਤੰਬਰ (ਪੱਤਰ ਪ੍ਰੇਰਕ) ਪਾਕਿਸਤਾਨ ਵਿਖੇ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨਾਂ੍ਹ ਦੇ ਜਬਰੀ ਧਰਮ ਪਰਿਵਰਤਨ ਦੇ ਵੱਧ ਰਹੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਦੁਆਰਾ ਪਾਕਿਸਤਾਨ ਸਰਕਾਰ ਕੋਲ ਸਖਤੀ ਨਾਲ਼ ਮਾਮਲਾ ਉਠਾਇਆ ਜਾਣਾ ਚਾਹੀਦਾ ਹੈ।ਇਸ ਵਿਚਾਰ ਦਾ ਪ੍ਰਗਟਾਵਾ ਬੀ ਜੇ ਪੀ ਮੋਦੀ ਮਿਸ਼ਨ ਯੂਰਪ ਦੇ ਪ੍ਰਧਾਨ ਸ਼੍ਰੀ ਅਨਿੱਲ ਕੁਮਾਰ ਸ਼ਰਮਾ ਅਤੇ ਇਟਲੀ ਦੇ ਜਨਰਲ ਸਕੱਤਰ ਸ਼੍ਰੀ ਜਗਦੀਪ ਬੇਦੀ ਨੇ ਬੀਤੇ ਦਿਨ ਸਾਂਝੇ ਤੌਰ ਤੇ ਕੀਤਾ।ਇਨਾਂ੍ਹ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਜੀਵਨ ਸੁਰੱਖਿਅਤ ਨਹੀ ਹੈ,ਉੱਥੇ ਸ਼ਰਾਰਤੀ ਅਨਸਰਾਂ ਦੁਆਰਾ ਧਾਰਮਿਕ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਪਾਕਿਸਤਾਨ ਚ ਹਿੰਦੂਆਂ ਅਤੇ ਸਿੱਖਾਂ ਦੀਆਂ ਲੜਕੀਆਂ ਨੂੰ ਨਿੱਤਦਿਨ ਬੰਧਕ ਬਣਾਇਆ ਜਾ ਰਿਹਾ ਹੈ ਅਤੇ ਧੱਕੇ ਨਾਲ਼ ਉਨਾਂ੍ਹ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।ਸ਼੍ਰੀ ਸ਼ਰਮਾ ਤੇ ਬੇਦੀ ਨੇ ਕਿਹਾ ਕਿ ਅਜਿਹੇ ਅਪਰਾਧਾਂ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਤੁਰੰਤ ਕਾਰਵਾਈ ਕਰੇ।

cof

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares