ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਖੁੱਲ ਦਿਲ੍ਹੀ ਨਾਲ ਮਿਲਣਗੇ ਵੀਜੇ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 12 ਜੁਲਾਈ (ਸਾਬੀ ਚੀਨੀਆ) ਪਾਕਿਸਤਾਨ ਵਿਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਇਟਲੀ ਤੋ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਮਿਲਾਨ ਅੰਬੈਸੀ ਪੂਰੀ ਖੁੱਲੀ ਦਿਲ੍ਹੀ ਨਾਲ ਵੀਜੇ ਦੇਕੇ ਸਿੱਖਾਂ ਨਾਲ ਆਪਣੀ ਭਾਈਚਾਰਕ ਸਾਂਝ ਲਈ ਫਰਜ਼ ਨਿਭਾਵੇਗੀ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਦੀ ਮਿਲਾਨ ਅੰਬੈਸੀ ਦੇ ਕੌਸਲਰ ਜਰਨਲ ਡਾਂਕਟਰ ਮਨਜੂਰ੍ਹਾਂ ਚੌਧਰੀ ਨੇ ਇੰਡੀਅਨ ਸਿੱਖ ਕਮਿਨਊਟੀ ਦੇ ਵਿਸ਼ੇਸ਼ ਵਫਦ ਨਾਲ ਗੱਲਬਾਤ ਕਰਦਿਆ ਹੋਇਆ ਕੀਤਾ ਦੱਸਣਯੋਗ ਹੈ ਕਿ ਇੰਡੀਅਨ ਸਿੱਖ ਕਮਿਨਉਟੀ ਇਟਲੀ ਦਾ ਵਫਦ ਸ ਸੁਖਦੇਵ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿ ਸਰਕਾਰ ਦਾ ਧੰਨਵਾਦ ਕਰਨ ਲਈ ਜਰਨਲ ਕੌਸਲਰ ਮਿਲਾਨ ਨੂੰ ਮਿਲਣ ਪੁੱਜਿਆ ਸੀ ।

ਜਿੱਥੇ ਗੱਲਬਾਤ ਕਰਦਿਆ ਡਾਂ ਚੌਧਰੀ ਨੇ ਸਿੱਖ ਆਗੂਆਂ ਸ ਸੁਖਦੇਵ ਸਿੰਘ ਕੰਗ, ਹਰਜਿੰਦਰ ਸਿੰਘ ਵਾਇਸ ਪ੍ਰਧਾਨ ਸੱਚਖੰਡ ਈਸ਼ਰ ਦਰਬਾਰ ਬ੍ਰੇਸ਼ੀਆ, ਕੌਮੀ ਬੁਲਾਰੇ ਮੇਜਰ ਸਿੰਘ ਮਾਨ, ਨੱਛਤਰ ਸਿੰਘ ਤੇ ਜਰਨੈਲ ਸਿੰਘ ਨੂੰ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਬਹੁਤ ਜਲਦ ਇਸ ਰਸਤੇ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਲਈ ਖੋਲ ਦਿੱਤਾ ਜਾਵੇਗਾ।

ਡਾਂ ਚੌਧਰੀ ਨੇ ਵਿਸ਼ਵਾਸ਼ ਦੁਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਜਿੰਨੇ ਵੀ ਸਿੱਖ ਇਟਲੀ ਤੋ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਹੋਣਗੇ ਪਾਕਿ ਸਰਕਾਰ ਸਭ ਨੂੰ ਵੀਜੇ ਜਾਰੀ ਕਰੇਗੀ ਇਸ ਮੌਕੇ ਸਿੱਖ ਆਗੂਆਂ ਵਲੋ ਜਰਨਲ ਕੌਸਲਰ ਮਨਜੂਰ੍ਹਾਂ ਚੌਧਰੀ ਨੂੰ ਇਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਜਰਨਲ ਕੌਸਲਰ ਡਾ ਚੌਧਰੀ ਸਿੱਖ ਆਗੂਆਂ ਨਾਲ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares